ਪੜਚੋਲ ਕਰੋ

Automatic Tractor: ਹੁਣ ਆਪਣੇ-ਆਪ ਚੱਲੇਗਾ ਟਰੈਕਟਰ! ਪੀਏਯੂ ਨੇ ਬਣਾਇਆ ਏਆਈ ਨਾਲ ਚੱਲਣ ਵਾਲਾ ਟਰੈਕਟਰ

Automatic Tractor: ਸਾਲ 2025 ਵਿੱਚ ਵਧੇਰੇ ਪਾਵਰਫੁੱਲ ਤੇ ਐਡਵਾਂਸ ਫੀਚਰਾਂ ਵਾਲੇ ਟਰੈਕਟਰ ਲਾਂਚ ਕੀਤੇ ਜਾ ਰਹੇ ਹਨ। ਭਾਵੇਂ ਉਹ ਜੌਨ ਡੀਅਰ ਹੋਵੇ ਜਾਂ ਮਹਿੰਦਰਾ, ਸਾਰੀਆਂ ਕੰਪਨੀਆਂ ਭਾਰਤੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

Automatic Tractor: ਸਾਲ 2025 ਵਿੱਚ ਵਧੇਰੇ ਪਾਵਰਫੁੱਲ ਤੇ ਐਡਵਾਂਸ ਫੀਚਰਾਂ ਵਾਲੇ ਟਰੈਕਟਰ ਲਾਂਚ ਕੀਤੇ ਜਾ ਰਹੇ ਹਨ। ਭਾਵੇਂ ਉਹ ਜੌਨ ਡੀਅਰ ਹੋਵੇ ਜਾਂ ਮਹਿੰਦਰਾ, ਸਾਰੀਆਂ ਕੰਪਨੀਆਂ ਭਾਰਤੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਟੋ ਨੈਕਸਟ ਟਰੈਕਟਰ ਵੀ ਕਿਸਾਨਾਂ ਵਿੱਚ ਕਾਫੀ ਮਕਬੂਲ ਹਨ ਜੋ ਏਆਈ ਤੇ 5ਜੀ ਤਕਨਾਲੋਜੀ 'ਤੇ ਚੱਲਦੇ ਹਨ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ।

ਲੋਕ ਜਿੱਥੇ ਭਾਰਤ ਵਿੱਚ ਟੇਸਲਾ ਦੀ ਆਟੋ-ਡਰਾਈਵਿੰਗ ਕਾਰ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਵਾਲਾ ਟਰੈਕਟਰ ਬਣਾਇਆ ਹੈ, ਜੋ ਭਾਰਤ ਦੇ ਖੇਤਾਂ ਦਾ ਡਿਜੀਟਲ ਸਾਥੀ ਬਣ ਜਾਵੇਗਾ।

ਆਟੋਮੈਟਿਕ ਟਰੈਕਟਰ ਕਿਹੜੇ ਕੰਮ ਕਰਨ ਦੇ ਸਮਰੱਥ?

ਪੀਏਯੂ ਦੇ ਵਾਈਸ-ਚਾਂਸਲਰ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਟਰੈਕਟਰ ਜੀਪੀਐਸ, ਸੈਂਸਰਾਂ ਤੇ ਸਮਾਰਟ ਕੰਪਿਊਟਰਾਂ ਰਾਹੀਂ ਚੱਲੇਗਾ। ਇਹ ਖੇਤਾਂ ਵਿੱਚ ਸਾਰਾ ਕੰਮ ਖੁਦ ਕਰੇਗਾ। ਇਸ ਨੂੰ ਚਲਾਉਣ ਲਈ ਕਿਸੇ ਮਨੁੱਖ ਦੀ ਲੋੜ ਨਹੀਂ ਪਵੇਗੀ। ਜਿਹੜੇ ਕੰਮ ਕਿਸਾਨਾਂ ਦੀ ਮਿਹਨਤ ਤੇ ਸਮਾਂ ਲੈਂਦੇ ਹਨ, ਇਹ ਸਵੈ-ਡਰਾਈਵਿੰਗ ਟਰੈਕਟਰ ਉਹ ਕੰਮ ਆਸਾਨੀ ਨਾਲ ਕਰੇਗਾ।

ਇਹ ਆਧੁਨਿਕ ਟਰੈਕਟਰ ਆਪਣੇ ਆਪ ਪੈਲੀ ਵਾਹੇਗਾ। ਇਸ ਵਿੱਚ ਡਿਸਕ ਹੈਰੋਂ, ਕਲਟੀਵੇਟਰ, ਰੋਟਾਵੇਟਰ ਆਦਿ ਵਰਗੇ ਖੇਤੀਬਾੜੀ ਉਪਕਰਣਾਂ ਨੂੰ ਚਲਾਉਣ ਦੀ ਅਥਾਹ ਸਮਰੱਥਾ ਹੈ ਤੇ ਇਹ ਟਰੈਕਟਰ ਬੀਜ ਵੀ ਆਸਾਨੀ ਨਾਲ ਬੀਜੇਗਾ। ਇਸ ਦੇ ਨਾਲ ਹੀ ਇਹ PAU ਟਰੈਕਟਰ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਦਾ ਹੈ ਤੇ ਬਿਨਾਂ ਕਿਸੇ ਡਰਾਈਵਰ ਦੇ ਸਾਰੇ ਕੰਮ ਕਰਦਾ ਹੈ।

ਆਟੋ-ਸਟੀਅਰਿੰਗ ਸਿਸਟਮ ਤਕਨਾਲੋਜੀ
ਇਹ ਟਰੈਕਟਰ GNSS (ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ) 'ਤੇ ਅਧਾਰਤ ਇੱਕ ਆਟੋ-ਸਟੀਅਰਿੰਗ ਸਿਸਟਮ 'ਤੇ ਚੱਲਦਾ ਹੈ, ਜੋ ਅਜੇ ਭਾਰਤ ਵਿੱਚ ਪ੍ਰਸਿੱਧ ਨਹੀਂ। ਕਿਸਾਨ ਨੂੰ ਆਪਣੇ ਇਨਪੁਟ ਦਰਜ ਕਰਨੇ ਪੈਂਦੇ ਹਨ, ਜਿਸ ਤੋਂ ਬਾਅਦ ਇਹ ਐਡਵਾਂਸ ਟਰੈਕਟਰ ਸੈਟੇਲਾਈਟ ਸਿਗਨਲਾਂ, ਸੈਂਸਰਾਂ ਤੇ ISOBUS-ਅਨੁਕੂਲ ਟੱਚਸਕ੍ਰੀਨ ਕੰਸੋਲ ਦੀ ਮਦਦ ਨਾਲ ਸਹੀ ਦਿਸ਼ਾ ਵਿੱਚ ਚੱਲਦਾ ਹੈ। ਇਹ ਟਰੈਕਟਰ ਘੱਟ ਵਿਜੀਬਿਲਟੀ ਵਿੱਚ ਵੀ ਬਿਨਾਂ ਕਿਸੇ ਗਲਤੀ ਦੇ ਚੱਲਦਾ ਹੈ।

PAU ਸਮਾਰਟ ਸੀਡਰ
PAU ਸਮਾਰਟ ਸੀਡਰ ਇੱਕ ਖੇਤੀਬਾੜੀ ਉਪਕਰਣ ਹੈ, ਜਿਸ ਦੀ ਵਰਤੋਂ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਨੂੰ ਸਿੱਧੇ ਬੀਜਣ ਲਈ ਕੀਤੀ ਜਾਂਦੀ ਹੈ। ਇਹ AI ਸੰਚਾਲਿਤ ਟਰੈਕਟਰ PAU ਸਮਾਰਟ ਸੀਡਰ ਨੂੰ ਆਸਾਨੀ ਨਾਲ ਵੀ ਚਲਾ ਸਕਦਾ ਹੈ।

ਕਿਸਾਨਾਂ ਲਈ ਆਟੋਮੈਟਿਕ ਟਰੈਕਟਰ ਦਾ ਫਾਇਦਾ
ਯੂਨੀਵਰਸਿਟੀ ਦੇ ਡੀਨ ਮਨਜੀਤ ਸਿੰਘ ਨੇ ਕਿਹਾ ਕਿ ਇਹ ਤਕਨਾਲੋਜੀ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਦੇਵੇਗੀ। ਇਸ ਦੇ ਨਤੀਜੇ ਇਸ ਪ੍ਰਕਾਰ ਹਨ:

ਖੇਤ ਦੀ ਕੁਸ਼ਲਤਾ ਵਿੱਚ 12% ਤੱਕ ਵਾਧਾ

ਥਕਾਵਟ ਵਿੱਚ 85% ਤੱਕ ਕਮੀ

40% ਤੱਕ ਮਜ਼ਦੂਰੀ ਦੀ ਲੋੜ ਵਿੱਚ ਕਮੀ

ਆਟੋ-ਸਟੀਅਰਿੰਗ ਸਿਸਟਮ ਨਾਲ, ਓਵਰਲੈਪ 3% ਤੋਂ ਘੱਟ ਕੇ ਲਗਪਗ 1% ਹੋਇਆ

ਕਾਸ਼ਤ ਵਿੱਚ ਛੱਡੇ ਗਏ ਖੇਤਰ 2-7% ਤੋਂ ਘੱਟ ਕੇ 1% ਤੋਂ ਘੱਟ ਹੋਏ

ਵਾਈਸ-ਚਾਂਸਲਰ ਸਤਬੀਰ ਸਿੰਘ ਗੋਸਲ ਨੇ ਆਟੋ-ਸਟੀਅਰਿੰਗ ਸਿਸਟਮ ਨਾਲ ਲੈਸ ਟਰੈਕਟਰ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇਹ ਤਕਨਾਲੋਜੀ ਸ਼ੁੱਧਤਾ ਖੇਤੀ ਲਈ ਵਿਕਸਤ ਕੀਤੀ ਗਈ ਸੀ। ਇਸ ਦੇ ਨਾਲ ਹੁਣ AI ਫੈਸਲੇ ਲੈਣ ਦਾ ਕੰਮ ਵੀ ਕਰ ਸਕਦਾ ਹੈ।

ਇਹ ਟਰੈਕਟਰ ਕ੍ਰਾਂਤੀ ਭਾਰਤ ਵਿੱਚ ਕਿਵੇਂ ਆਵੇਗੀ?

ਇਹ ਤਕਨਾਲੋਜੀ ਇੱਕ ਅਮਰੀਕੀ ਕੰਪਨੀ ਦੀ ਮਦਦ ਨਾਲ ਵਿਕਸਤ ਕੀਤੀ ਗਈ ਹੈ। PAU ਇਸ ਤਕਨਾਲੋਜੀ ਦਾ ਸਮਰਥਨ ਕਰੇਗੀ। ਕਿਸਾਨਾਂ ਨੂੰ ਇਸ ਦੇ ਲਾਭ ਦਿਖਾਉਣ ਲਈ ਭਾਰਤ ਦੇ ਚੋਟੀ ਦੇ ਖੇਤੀਬਾੜੀ ਸਮਾਗਮਾਂ ਤੇ ਮੇਲਿਆਂ ਵਿੱਚ ਲਿਜਾਇਆ ਜਾਵੇਗਾ। ਗੋਸਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਤਕਨਾਲੋਜੀ ਨੂੰ ਭਾਰਤ ਵਿੱਚ ਕੰਪਨੀਆਂ ਦੁਆਰਾ ਅਪਣਾਇਆ ਜਾਵੇਗਾ।

ਪੀਏਯੂ ਦੇ ਡਾਇਰੈਕਟਰ ਰਿਸਰਚ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਹ ਭਾਰਤ ਵਿੱਚ ਡਿਜੀਟਲ ਖੇਤੀ ਵੱਲ ਇੱਕ ਕਦਮ ਹੈ, ਅਜਿਹੇ ਵਿਗਿਆਨਕ ਹੱਲ ਭਾਰਤੀ ਖੇਤੀਬਾੜੀ ਦਾ ਭਵਿੱਖ ਹਨ। ਗੋਸਲ ਨੇ ਇਹ ਵੀ ਕਿਹਾ ਕਿ ਇਹ ਤਕਨਾਲੋਜੀ ਵਿਦੇਸ਼ਾਂ ਵਿੱਚ ਆਮ ਹੋ ਗਈ ਹੈ ਤੇ ਹੁਣ ਭਾਰਤ ਵੀ ਉਸੇ ਰਸਤੇ 'ਤੇ ਅੱਗੇ ਵਧੇਗਾ।

ਟਾਪ ਹੈਡਲਾਈਨ

Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ CM ਬੇਅੰਤ ਸਿੰਘ ਦੇ ਕਾਤਲ ਲਈ ਪੈਰੋਲ ਦੀ ਮੰਗ, CM ਭਗਵੰਤ ਮਾਨ ਨੇ ਰਾਜਪਾਲ ਕਟਾਰੀਆ ਨੂੰ ਲਿਖਿਆ ਪੱਤਰ; ਬੋਲੇ- 10 ਦਿਨਾਂ ਦੀ...
ਪੰਜਾਬ ਤੋਂ ਵੱਡੀ ਖਬਰ, ਸਾਬਕਾ CM ਬੇਅੰਤ ਸਿੰਘ ਦੇ ਕਾਤਲ ਲਈ ਪੈਰੋਲ ਦੀ ਮੰਗ, CM ਭਗਵੰਤ ਮਾਨ ਨੇ ਰਾਜਪਾਲ ਕਟਾਰੀਆ ਨੂੰ ਲਿਖਿਆ ਪੱਤਰ; ਬੋਲੇ- 10 ਦਿਨਾਂ ਦੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Embed widget