ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲਵਾਏ 48 ਹਾਰਨ, ਫਿਰ ਹੋਇਆ ਕੁਝ ਅਜਿਹਾ......
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨੌਜਵਾਨ ਦਾ ਮੋਟਰਸਾਇਕਲ ਥਾਣੇ 'ਚ ਰੱਖ ਦਿੱਤਾ। ਨੌਜਵਾਨ ਅਜੇ ਵੀ ਆਪਣੇ ਮੋਟਰਸਾਇਕਲ ਨੂੰ ਸ਼ਹਿਰ 'ਚ ਲੈਕੇ ਨਹੀਂ ਆਉਂਦਾ ਸੀ।
ਨਵਾਂਸ਼ਹਿਰ: ਨੌਜਵਾਨਾਂ ਦੇ ਦਿਮਾਗ 'ਚ ਸੋਸ਼ਲ ਮੀਡੀਆ ਇਸ ਕਦਰ ਹਾਵੀ ਹੈ ਕਿ ਉਹ ਇਸ 'ਤੇ ਮਸ਼ਹੂਰ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਹਰ ਕੋਈ ਆਪਣੇ ਫੌਲੋਅਰਸ ਤੇ ਲਾਇਕਸ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਢੇ ਅਪਨਾ ਰਹੇ ਹਨ। ਪਰ ਪੰਜਾਬ ਦੇ ਬੰਗਾ ਸ਼ਹਿਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਤਾਂ ਹੱਦ ਹੀ ਕਰ ਦਿੱਤੀ।
ਇਸ ਨੌਜਵਾਨ ਨੇ ਆਪਣਏ ਮੋਟਰਸਾਇਕਲ 'ਤੇ 48 ਹੌਰਨ ਲਾਏ ਤੇ ਮੋਟਰਸਾਇਕਲ ਚਲਾਉਂਦਿਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਲੱਗਾ ਤਾਂ ਕਿ ਸੋਸ਼ਲ ਮੀਡੀਆ 'ਤੇ ਉਸ ਨੂੰ ਜ਼ਿਆਦਾ ਲਾਇਕਸ ਮਿਲਣ ਤੇ ਉਸ ਦੇ ਫੌਲੋਅਰਸ ਵਧਣ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨੌਜਵਾਨ ਦਾ ਮੋਟਰਸਾਇਕਲ ਥਾਣੇ 'ਚ ਰੱਖ ਦਿੱਤਾ। ਨੌਜਵਾਨ ਅਜੇ ਵੀ ਆਪਣੇ ਮੋਟਰਸਾਇਕਲ ਨੂੰ ਸ਼ਹਿਰ 'ਚ ਲੈਕੇ ਨਹੀਂ ਆਉਂਦਾ ਸੀ। ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਉਹ ਉਸ ਸ਼ਹਿਰ ਦੇ ਨੇੜੇ ਲੈਕੇ ਆਵੇਗਾ ਤਾਂ ਪੁਲਿਸ ਉਸ ਦਾ ਚਲਾਨ ਕਰ ਦੇਵੇਗੀ।
ਨੌਜਵਾਨ ਆਪਣੇ ਪੇਂਡੂ ਇਲਾਕੇ 'ਚ ਹੀ ਮੋਟਰਸਾਇਕਲ ਚਲਾਉਂਦਾ ਸੀ। ਇਸ ਦੌਰਾਨ ਉਹ ਹਾਰਨ ਖੂਬ ਵਜਾਉਂਦਾ ਸੀ। ਜਿਸ ਤੋਂ ਪਰੇਸ਼ਾਨ ਹੋਕੇ ਇਕ ਵਿਅਕਤੀ ਨੇ ਥਾਣੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਨੌਜਵਾਨ ਦੀ ਮੋਟਰਸਾਇਕਲ ਜ਼ਬਤ ਕਰਕੇ ਉਸ ਦੇ ਪੰਜ ਚਲਾਨ ਕਰ ਦਿੱਤੇ।
ਨੌਵੀਂ ਪਾਸ ਨੌਜਵਾਨ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੌਲੋਅਰਸ ਤੇ ਲਾਇਕਸ ਵਧਾਉਣ ਲਈ ਇਸ ਤਰ੍ਹਾਂ ਕੀਤਾ। ਮੋਟਰਸਾਇਕਲ 'ਤੇ ਉਸ ਨੇ 33 ਹਜ਼ਾਰ, 600 ਰੁਪਏ ਖਰਚ ਕੀਤੇ। ਇਕ ਹਾਰਨ 700 ਰੁਪਏ ਦਾ ਆਉਂਦਾ ਹੈ। ਉਸ ਨੇ ਕੁੱਲ 48 ਹਾਰਨ ਲਗਵਾਏ। ਉਹ ਮੋਟਰਸਾਇਕਲ ਦੀ ਸਵਾਰੀ ਦੌਰਾਨ ਆਪਣੀ ਵੀਡੀਓ ਬਣਵਾਉਂਦਾ ਸੀ ਤੇ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਖਿਲਾਫ ਕੋਈ ਪਰਚਾ ਤਾਂ ਦਰਜ ਨਹੀਂ ਕੀਤਾ ਪਰ ਮੋਟਰਸਾਇਕਲ ਬਾਊਂਡ ਕਰ ਲਿਆ। ਮੋਟਰਸਾਇਕਲ ਦੀ ਕੀਮਤ ਤੋਂ ਜ਼ਿਆਦਾ ਹਾਰਨ ਦੀ ਕੀਮਤ ਹੈ। ਐਸਐਚਓ ਨਰੇਸ਼ ਕੁਮਾਰੀ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਨੌਜਵਾਨ ਨੂੰ ਲੱਭ ਕੇ ਉਸ ਦਾ ਮੋਟਰਸਾਇਕਲ ਬਾਊਂਡ ਕਰ ਦਿੱਤਾ ਗਿਆ। ਬਿਨਾਂ ਨੰਬਰ, ਮੋਡੀਫਿਕੇਸ਼ਨ ਚਲਾਨ, ਜ਼ਿਆਦਾ ਹੌਰਨ, ਬਿਨਾਂ ਕਾਗਜ਼ ਹੋਣ ਦੇ ਤਹਿਤ ਚਲਾਨ ਕੀਤਾ ਗਿਆ ਹੈ।