Bathinda News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਨਵਾਂ ਸੰਕਟ ਝੱਲਣਾ ਪੈ ਸਕਦਾ ਹੈ। ਦਰਅਸਲ ਨਹਿਰ ਵਿਭਾਗ ਨੇ ਨਹਿਰ ਦੀ ਉਸਾਰੀ ਦੀ ਮਿਤੀ ਵਧਾ ਦਿੱਤੀ ਹੈ। ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਨਹਿਰ 21 ਜਨਵਰੀ ਤੱਕ ਬੰਦ ਰਹੇਗੀ, ਪਰ ਹੁਣ ਇਸਨੂੰ ਇੱਕ ਹਫ਼ਤਾ ਹੋਰ ਵਧਾ ਕੇ 28 ਜਨਵਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਲੋਕਾਂ ਨੂੰ 28 ਤਰੀਕ ਤੱਕ ਪਾਣੀ ਲਈ ਤਰਸਣਾ ਪਵੇਗਾ।
ਨਹਿਰ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਨਹਿਰ ਵਿਭਾਗ ਵੱਲੋਂ ਨਹਿਰ ਦੀ ਮੁਰੰਮਤ ਅਤੇ ਪੁਲਾਂ ਦੀ ਉਸਾਰੀ ਆਦਿ ਲਈ 30 ਦਸੰਬਰ ਤੋਂ 21 ਜਨਵਰੀ ਤੱਕ ਨਹਿਰ ਬੰਦ ਕੀਤੀ ਗਈ ਸੀ, ਪਰ ਹੁਣ ਤੱਕ ਕੰਮ ਪੂਰਾ ਨਾ ਹੋਣ ਕਾਰਨ, ਇਸ ਮਿਆਦ ਨੂੰ ਇੱਕ ਹੋਰ ਵਾਰ ਲਈ ਵਧਾ ਦਿੱਤਾ ਗਿਆ ਹੈ।
ਜਲ ਸਪਲਾਈ ਵਿਭਾਗ ਨੂੰ ਕਈ ਦਿਨਾਂ ਤੋਂ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਪਾਣੀ ਦੀ ਸਪਲਾਈ ਵਿੱਚ ਭਾਰੀ ਕਟੌਤੀ ਹੋ ਸਕਦੀ ਹੈ। ਵਿਭਾਗੀ ਸੂਤਰਾਂ ਅਨੁਸਾਰ, ਹੁਣ ਸ਼ਹਿਰ ਦੀ ਆਬਾਦੀ ਨੂੰ ਹਰ ਦੂਜੇ ਦਿਨ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਕਾਰਨ ਲੋਕਾਂ ਨੂੰ ਪਾਣੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Read MOre: Ludhiana News: ਲੁਧਿਆਣਾ ਵਾਸੀਆਂ 'ਚ ਖੁਸ਼ੀ ਦੀ ਲਹਿਰ, ਜਾਣੋ ਕੌਣ ਬਣਿਆ ਮੇਅਰ ?
Read MOre: Punjab News: ਮੁਸੀਬਤ 'ਚ ਫਸਿਆ ਪੰਜਾਬ ਦਾ ਇਹ ਹਸਪਤਾਲ, ਹੁਣ ਕੀਤਾ ਇਹ ਵੱਡਾ ਕਾਰਨਾਮਾ; ਪੜ੍ਹੋ ਮਾਮਲਾ...
Read MOre: Chandigarh News: ਚੰਡੀਗੜ੍ਹ ਵਾਸੀ 15 ਦਿਨਾਂ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।