Punjab Breaking News LIVE: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਪੰਜਾਬ 'ਚ ਡਿੱਗੇਗਾ ਤਾਪਮਾਨ, ਵਧੇਗੀ ਠੰਡ!, ਮਨਪ੍ਰੀਤ ਬਾਦਲ ਦੀ ਪੇਸ਼ੀ, 90 ਸਵਾਲਾਂ ਦੀ ਲਿਸਟ ਤਿਆਰ
Punjab Breaking News LIVE: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਪੰਜਾਬ 'ਚ ਡਿੱਗੇਗਾ ਤਾਪਮਾਨ, ਵਧੇਗੀ ਠੰਡ!, ਮਨਪ੍ਰੀਤ ਬਾਦਲ ਦੀ ਪੇਸ਼ੀ, 90 ਸਵਾਲਾਂ ਦੀ ਲਿਸਟ ਤਿਆਰ
Background
Punjab Breaking News LIVE, 28 October, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਖ਼ਤ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ਕਦੇ ਚਾਬੀਆਂ ਤੇ ਜੈਤੋ ਦਾ ਮੋਰਚਾ ਲਾਉਣ ਵਾਲਾ ਅਕਾਲੀ ਦਲ ਹੁਣ ਛੋਲੇ ਕੁਲਚੇ ’ਤੇ ਉਤਰ ਆਇਆ ਹੈ। ਹੋਇਆ ਇੰਝ ਕਿ ਅਫਗਾਨਿਸਤਾਨ ਨੇ ਕ੍ਰਿਕਟ 'ਚ ਇੰਗਲੈਂਡ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਬੰਟੀ ਰੋਮਾਣਾ ਦੀ ਗ੍ਰਿਫਤਾਰੀ 'ਤੇ ਸੀਐਮ ਮਾਨ ਨੇ ਕਿਹਾ, ਸਿਆਸਤ ਇੰਨੀ ਨੀਵੇਂ ਪੱਧਰ 'ਤੇ ਕੀਤੀ ਜਾ ਰਹੀ ਹੈ ਕਿ ਗਾਇਕਾਂ ਦੀ ਆਵਾਜ਼ ਹੀ ਬਦਲ ਦਿੱਤੀ ਗਈ ਹੈ ਅਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।
ਸੀਐਮ ਮਾਨ ਨੇ ਪੀਐਮ ਮੋਦੀ ਅਤੇ ਸ਼ਾਹ 'ਤੇ ਨਿਸ਼ਾਨਾ ਸਾਧਿਆ
ਸ਼ੁੱਕਰਵਾਰ ਨੂੰ ਲੁਧਿਆਣਾ ਦੌਰੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੀ ਨਿਸ਼ਾਨਾ ਸਾਧਿਆ। ਭਾਜਪਾ ਦੇ ਚੋਣ ਪ੍ਰਚਾਰ 'ਤੇ ਸੀਐਮ ਮਾਨ ਨੇ ਕਿਹਾ ਕਿ ਕੇਜਰੀਵਾਲ ਤੋਂ ਡਰਦੇ ਅਮਿਤ ਸ਼ਾਹ ਹੁਣ ਘਰ-ਘਰ ਜਾ ਕੇ ਪਰਚੇ ਵੰਡ ਰਹੇ ਹਨ। ਹਾਲਾਤ ਅਜਿਹੇ ਹਨ ਕਿ ਲੋਕ ਹਵਾਈ ਜਹਾਜ਼ ਤੋਂ ਹੇਠਾਂ ਨਹੀਂ ਉਤਰ ਰਹੇ ਹਨ। ਸ਼ਾਹ ਨੂੰ ਅਜਿਹਾ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਕਾਰਨ ਕਰਨਾ ਪੈ ਰਿਹਾ ਹੈ। Punjab Politics: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਬੋਲੇ-ਅਮਿਤ ਸ਼ਾਹ ਹੁਣ ਘਰ-ਘਰ ਜਾ ਕੇ ਵੰਡ ਰਹੇ ਨੇ ਪਰਚੇ ਤੇ...
ਕੋਰੇ ਦੀ ਚਾਦਰ ਨਾਲ ਢੱਕਣ ਵਾਲੇ ਨੇ ਪੰਜਾਬ ਸਮੇਤ ਇਹ ਸੂਬੇ
ਦੇਸ਼ ਭਰ 'ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ, ਕਈ ਸੂਬਿਆਂ 'ਚ ਲੋਕਾਂ ਨੇ ਗਰਮ ਕੱਪੜੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਕੇਰਲ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਭਾਰੀ ਮੀਂਹ ਦਰਜ ਕੀਤਾ ਗਿਆ। ਹਾਲਾਤ ਅਜਿਹੇ ਹਨ ਕਿ ਮੌਸਮ ਵਿਭਾਗ ਨੇ ਕੇਰਲ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। Weather Update: ਕੋਰੇ ਦੀ ਚਾਦਰ ਨਾਲ ਢੱਕਣ ਵਾਲੇ ਨੇ ਪੰਜਾਬ ਸਮੇਤ ਇਹ ਸੂਬੇ, ਵਧੇਗੀ ਠੰਡ, ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ
Punjab News: ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਕਾਰਕੁਨ ਗ੍ਰਿਫਤਾਰ, ਤਿਉਹਾਰਾਂ ਮੌਕੇ ਮਾਹੌਲ ਖ਼ਰਾਬ ਕਰਨ ਦੀ ਸੀ ਕੋਸ਼ਿਸ਼
ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਉਨ੍ਹਾਂ ਵੱਲੋਂ ਪਾਕਿਸਤਾਨ ਸਥਿਤ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਦੇ ਇੱਕ ਮਾਡਿਊਲ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਏਐਸ ਨਗਰ (ਮੁਹਾਲੀ) ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ 4 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਤਿਉਹਾਰਾਂ ਦੇ ਦਿਨਾਂ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ।
Stubble Burning Cases : ਸੂਬੇ 'ਚ ਵਧੇ ਪਰਾਲੀ ਸਾੜਨ ਦੇ ਮਾਮਲੇ, CM ਦੇ ਹਲਕੇ ਸੰਗਰੂਰ 'ਚ 98 ਮਾਮਲੇ ਆਏ ਸਾਹਮਣੇ, 6 ਦਿਨਾਂ 'ਚ ਪੰਜ ਗੁਣਾ ਹੋਇਆ ਵਾਧਾ
ਪਰਾਲੀ ਸਾੜਨ ਦੇ ਮਾਮਲੇ ਦਿਨ ਪ੍ਰਤੀ ਦਿਨ ਰਿਕਾਰਡ ਤੋੜ ਰਹੇ ਹਨ। ਪਿਛਲੇ ਛੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ 5 ਗੁਣਾ ਵੱਧ ਗਏ ਹਨ। ਸ਼ੁੱਕਰਵਾਰ ਨੂੰ ਰਿਕਾਰਡ 766 ਮਾਮਲੇ ਸਾਹਮਣੇ ਆਏ। ਪਿਛਲੇ ਚਾਰ ਦਿਨਾਂ ਵਿੱਚ ਪਰਾਲੀ ਸਾੜਨ ਦੇ ਕੁੱਲ 2113 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 4059 ਹੋ ਗਈ ਹੈ। ਜਦੋਂ ਕਿ ਇਸ ਸਮੇਂ ਤੱਕ ਸਾਲ 2021 ਵਿੱਚ ਕੁੱਲ 6742 ਅਤੇ ਸਾਲ 2022 ਵਿੱਚ 8147 ਮਾਮਲੇ ਸਾਹਮਣੇ ਆਏ ਸਨ।






















