Punjab Breaking News Live 25 June 2024: ਸੁਖਬੀਰ ਬਾਦਲ ਕਰਕੇ ਆਪਸ 'ਚ ਭਿੜੇ ਅਕਾਲੀ ਦਲ ਦੇ 2 ਵੱਡੇ ਲੀਡਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਜੇਲ੍ਹ 'ਚ ਹੀ ਬੰਦ ਰਹਿਣਗੇ ਅੰਮ੍ਰਿਤਪਾਲ ਸਿੰਘ!
Punjab Breaking News Live 25 June: ਸੁਖਬੀਰ ਬਾਦਲ ਕਰਕੇ ਆਪਸ 'ਚ ਭਿੜੇ ਅਕਾਲੀ ਦਲ ਦੇ 2 ਵੱਡੇ ਲੀਡਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਜੇਲ੍ਹ 'ਚ ਹੀ ਬੰਦ ਰਹਿਣਗੇ ਅੰਮ੍ਰਿਤਪਾਲ ਸਿੰਘ!

Background
Punjab Breaking News Live 25 June 2024: ਲੋਕ ਸਭਾ ਚੋਣਾਂ 2024 ਵਿੱਚ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਵਿਚੋਂ ਮਹਿਜ਼ ਇੱਕ ਹੀ ਸੀਟ ਜਿੱਤ ਸਕਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਹੁਣ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਵੀ ਸੁਰ ਉੱਠਣ ਲੱਗੇ ਹਨ। ਬਾਦਲ ਦੇ ਖ਼ਾਸਮਖ਼ਾਸ ਇੱਕ ਦੂਜੇ ਦੇ ਭੇਤ ਖੋਲ੍ਹਣ ਲੱਗੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਉਹਨਾਂ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਵੀ ਇਸ ਵਾਰ ਖੁੱਲ੍ਹ ਕੇ ਸਾਹਮਣੇ ਆਏ ਹਨ। ਪ੍ਰਧਾਨ ਦੀ ਕੁਰਸੀ 'ਤੇ ਮੌਜੂਦ ਵਿਅਕਤੀ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਹੀ ਸਲਾਹਾਂ ਦੇ ਰਹੇ ਹਨ। ਇਸ ਦਰਮਿਆਨ ਚਰਨਜੀਤ ਸਿੰਘ ਬਰਾੜ ਅਤੇ ਪਰਮਬੰਸ ਸਿੰਘ ਬੰਟੀ ਰੋਮਾਨਾ ਨੇ ਇਕ ਦੂਜੇ ਵਿਰੁਧ ਗੰਭੀਰ ਦੋਸ਼ ਲਾਏ ਹਨ। ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਹਾਰ ਲਈ ਕੁੱਝ ਸਲਾਹਕਾਰਾਂ ਨੂੰ ਜ਼ਿੰਮੇਵਾਰ ਦਸਦਿਆਂ ਵਿਸ਼ੇਸ਼ ਤੌਰ ’ਤੇ ਬੰਟੀ ਰੋਮਾਣਾ ਦਾ ਨਾਂ ਲਿਆ ਸੀ।
Khadoor Sahib MP Amritpal Singh: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਪਰ ਖਡੂਰ ਸਾਹਿਬ ਤੋਂ ਜਿੱਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਸਹੁੰ ਨਹੀਂ ਚੁੱਕ ਸਕਣਗੇ। ਜੇਕਰ ਕੋਈ ਵਿਅਕਤੀ ਜੇਲ੍ਹ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸਹੁੰ ਚੁੱਕਣ ਦਾ ਹੁਕਮ ਦਿੰਦਾ ਹੈ। ਇਸ ਦੇ ਲਈ ਸਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ। ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ।
ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ!
Punjab Free Bus Scheme: ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਔਰਤਾਂ ਨੂੰ RFID (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਜਾਂ NCMC (ਨੈਸ਼ਨਲ ਕਾਮਨ ਮੋਬਿਲਿਟੀ ਕਾਰਡ) ਦੀ ਸਹੂਲਤ ਪ੍ਰਦਾਨ ਕਰੇਗੀ। ਇਹ ਦੋ ਵੱਖ-ਵੱਖ ਕਾਰਡ ਹਨ। ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ 'ਚ ਰੱਖਿਆ ਗਿਆ ਹੈ।
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ 'ਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਦਾ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਅੰਮ੍ਰਿਤਸਰ ਇਸ ਲੜਕੀ ਦੇ ਖਿਲਾਫ਼ ਪਰਚਾ ਵੀ ਦਰਜ ਹੋ ਗਿਆ ਹੈ ਤਾਂ ਗੁਜਰਾਤ 'ਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਸੁਰੱਖਿਆ ਵੀ ਦੇ ਦਿੱਤੀ ਗਈ। ਅਜਿਹੀ ਗਲਤੀ ਕੋਈ ਦੁਬਾਰਾ ਨਾ ਕਰੇ ਇਸ ਦੇ ਲਈ SGPC ਨੇ ਕੁਝ ਨਿਯਮ ਜਾਰੀ ਕੀਤੇ ਹਨ।
- ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨ ਦੇ ਅੰਦਰ ਬੀੜੀ, ਸਿਗਰਟ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥ, ਚਿਊਇੰਗ ਗਮ, ਸਨਗਲਾਸ ਅਤੇ ਫੋਟੋਗ੍ਰਾਫੀ ਦੀ ਮਨਾਹੀ ਹੈ।
- ਪਰਿਕਰਮਾ ਵਿੱਚ ਵੀ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕਦੀ। ਫੋਟੋਗ੍ਰਾਫੀ ਦੀ ਇਜਾਜ਼ਤ ਸਿਰਫ਼ ਕੋਰੀਡੋਰ ਅਤੇ ਪਲਾਜ਼ਾ ਵਿੱਚ ਹੈ।
- ਵਿਸ਼ੇਸ਼ ਕਾਰਨਾਂ ਕਰਕੇ, ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਸ਼੍ਰੋਮਣੀ ਕਮੇਟੀ ਦੇ ਚੇਅਰਮੈਨ/ਸਕੱਤਰ ਜਾਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ।
- ਪਵਿੱਤਰ ਝੀਲ ਵਿੱਚ ਡੁਬਕੀ ਲਗਾ ਸਕਦੇ ਹੋ, ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦੇ। ਇਸ ਵਿੱਚ ਤੈਰਾਕੀ ਦੀ ਵੀ ਮਨਾਹੀ ਹੈ।
- ਹਰਿਮੰਦਰ ਸਾਹਿਬ ਜਾਣ ਵਾਲੇ ਨੂੰ ਆਪਣਾ ਸਿਰ ਕਿਸੇ ਕੱਪੜੇ (ਰੁਮਾਲ, ਚੁੰਨੀ ਆਦਿ) ਨਾਲ ਢੱਕਣਾ ਹੋਵੇਗਾ। ਜੇਕਰ ਕਿਸੇ ਕੋਲ ਕੱਪੜੇ ਨਹੀਂ ਹਨ ਤਾਂ ਦਰਬਾਰ ਸਾਹਿਬ 'ਚ ਇਹ ਸਹੂਲਤ ਉਪਲਬਧ ਹੈ।
- ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਜੁੱਤੀਆਂ ਉਤਾਰ ਕੇ ਜੋੜਾ ਘਰ ਵਿੱਚ ਰੱਖਣੀਆਂ ਪੈਣਗੀਆਂ। ਇਸ ਤੋਂ ਬਾਅਦ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨਾ ਹੋਵੇਗਾ।
- ਹਰੇਕ ਪ੍ਰਵੇਸ਼ ਦੁਆਰ 'ਤੇ ਜੁੱਤੀਆਂ ਅਤੇ ਸਮਾਨ ਰੱਖਣ ਲਈ ਮੁਫਤ ਸਟੋਰੇਜ ਹੈ।
- ਪਾਵਨ ਅਸਥਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੋਬਾਈਲ ਫ਼ੋਨ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Punjab News: ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ
Punjab News: ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਉਨ੍ਹਾਂ ਨੇ ਦਿੱਲੀ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਏ। ਕਮਲ ਚੌਧਰੀ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਕਮਲ ਚੌਧਰੀ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਮਲ ਚੌਧਰੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ 4 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।






















