Punjab Breaking News Live 3 July: ਪਰਾਲੀ ਦੇ ਧੂੰਏਂ 'ਤੇ ਵਿਗਿਆਨਕ ਖੋਜ 'ਚ ਵੱਡਾ ਖੁਲਾਸਾ, ਕੀ ਹੈ ਮੌਸਮ ਦਾ ਹਾਲ, ਚਡੂਨੀ ਕਰਨਗੇ ਅੱਜ ਵੱਡਾ ਐਲਾਨ
Punjab Breaking News Live 3 July: ਪਰਾਲੀ ਦੇ ਧੂੰਏਂ 'ਤੇ ਵਿਗਿਆਨਕ ਖੋਜ 'ਚ ਵੱਡਾ ਖੁਲਾਸਾ, ਕੀ ਹੈ ਮੌਸਮ ਦਾ ਹਾਲ, ਚਡੂਨੀ ਕਰਨਗੇ ਅੱਜ ਵੱਡਾ ਐਲਾਨ
LIVE

Background
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
Punjab News: ਸ਼੍ਰੋਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਹੀ ਕਬਜ਼ਾ ਰਹੇਗਾ। ਬਗਾਵਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੀ ਹੱਥ ਰਹੇਗੀ। ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਸਭ ਸੈੱਟ ਕਰ ਲਿਆ ਹੈ। ਇਸ ਵੇਲੇ ਵੱਡੀ ਗਿਣਤੀ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਬਾਦਲ ਨਾਲ ਡਟ ਗਏ ਹਨ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਆਪਣੀ ਕੁਰਸੀ ਸੁਰੱਖਿਅਤ ਕਰ ਲਈ ਹੈ।
Amritsar News: ਅੰਮ੍ਰਿਤਸਰ ਅਲਫਾ ਵਨ ਦੇ ਬਾਹਰ ਹੋਈ ਤੂੰ-ਤੂੰ- ਮੈਂ-ਮੈਂ, ਹਿਮਾਚਲੀਆਂ ਨੇ ਕੁੱਟੇ ਪੰਜਾਬੀ, ਫੋਨ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
Amritsar News: ਅੰਮ੍ਰਿਤਸਰ ਦੇ ਅਲਫਾ ਵਨ ਦੇ ਸਾਹਮਣੇ ਬਣੇ ਮਹਾਰਾਜਾ ਬਾਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖਾਣ-ਪੀਣ ਆਏ ਦੋ ਭਰਾਵਾਂ ਦੀ ਹਿਮਾਚਲ ਤੋਂ ਆਏ ਨੌਜਵਾਨਾਂ ਨਾਲ ਤੂੰ-ਤੂੰ, ਮੈਂ-ਮੈਂ ਹੋਣ ਲੱਗ ਗਈ। ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਦੋਹਾਂ ਭਰਾਵਾਂ ਦੀ 15 ਤੋ 16 ਬੰਦਿਆਂ ਨੇ ਬੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਅਤੇ ਉਹ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ।
Amritsar News: ਬੀਐਸਐਫ ਨੇ ਖੇਤਾਂ 'ਚੋਂ ਡਰੋਨ ਸਣੇ ਨਸ਼ੀਲੇ ਪਦਾਰਥ ਕੀਤੇ ਬਰਾਮਦ, ਜਾਂਚ ਜਾਰੀ
ਅੰਮ੍ਰਿਤਸਰ ਕੇ ਸਰਹੱਦੀ ਖੇਤਰ ਰਮਦਾਸ ਦੇ ਖੇਤਾਂ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਆਏ ਡਰੋਨ ਸਣੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੇ ਪੈਕਟ ਰਮਦਾਸ ਇਲਾਕੇ ਦੇ ਬੀਓਪੀ ਧਰਮ ਪ੍ਰਕਾਸ਼ ਦੇ ਇਲਾਕੇ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਬਰਾਮਦ ਕੀਤੇ ਗਏ ਹਨ। ਜਿਹੜੇ ਖੇਤ 'ਚੋਂ ਡਰੋਨ ਅਤੇ ਨਸ਼ੀਲੇ ਪੈਕਟ ਬਰਾਮਦ ਹੋਏ ਹਨ, ਉੱਥੇ ਝੋਨੇ ਦੀ ਫਸਲ ਬੀਜੀ ਹੋਈ ਸੀ। ਬੀਐਸਐਫ ਅਤੇ ਪੁਲਿਸ ਨੇੜਲੇ ਇਲਾਕਿਆਂ ਦੀ ਜਾਂਚ ਕਰ ਰਹੀ ਹੈ।
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
Accident News : ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਸ਼੍ਰੀ ਅਮਰ ਨਾਥ ਯਾਤਰਾ ਲਈ ਜਾ ਰਹੀ ਬੱਸ ਦੇ ਬ੍ਰੇਕ ਫੇਲ ਹੋ ਗਏ। ਉੱਥੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਕਈ ਲੋਕਾਂ ਦੀ ਜਾਨ ਬਚ ਗਈ। ਇਸ ਘਟਨਾ 'ਚ ਕਰੀਬ ਅੱਠ ਲੋਕ ਜ਼ਖਮੀ ਹੋਏ ਹਨ। ਜਿਸ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਉੱਥੇ ਹੀ ਘਟਨਾ ਵੇਲੇ ਬੱਸ ਵਿੱਚ 45 ਦੇ ਕਰੀਬ ਲੋਕ ਸਵਾਰ ਸਨ, ਗਨੀਮਤ ਰਹੀ ਕਿ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ। ਇਹ ਹਾਦਸਾ ਬ੍ਰੇਕ ਫੇਲ ਹੋਣ ਕਰਕੇ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸੂਝ-ਬੂਝ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
