Punjab Breaking News LIVE: ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਡਟੇ ਕਿਸਾਨ, ਸਰਕਾਰ ਨੂੰ ਅਲਟੀਮੇਟਮ, ਅੱਜ ਹੱਲ ਨਾ ਨਿਕਲਿਆ ਤਾਂ ਰੇਲਵੇ ਟ੍ਰੈਕ ਵੀ ਜਾਮ, Illegal Mining 'ਚ ਮੰਤਰੀ ਹਰਜੋਤ ਬੈਂਸ ਦਾ ਹੱਥ, CM ਕਦੋਂ ਕਰਨਗੇ ਕਾਵਰਾਈ, NIA ਵੱਲੋਂ ਮੋਗਾ 'ਚ ਐਕਸ਼ਨ
Punjab Breaking: ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਡਟੇ ਕਿਸਾਨ, ਸਰਕਾਰ ਨੂੰ ਅਲਟੀਮੇਟਮ, ਅੱਜ ਹੱਲ ਨਾ ਨਿਕਲਿਆ ਤਾਂ ਰੇਲਵੇ ਟ੍ਰੈਕ ਵੀ ਜਾਮ, Illegal Mining 'ਚ ਮੰਤਰੀ ਹਰਜੋਤ ਬੈਂਸ ਦਾ ਹੱਥ, CM ਕਦੋਂ ਕਰਨਗੇ ਕਾਵਰਾਈ, NIA ਵੱਲੋਂ ਮੋਗਾ...
ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਸ਼ਾਂਤ ਹੋਣ ਲੱਗਾ ਹੈ। ਭਾਰਤ ਨੇ ਦੋ ਮਹੀਨਿਆਂ ਮਗਰੋਂ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਂਝ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਸੂਤਰਾਂ ਅਨੁਸਾਰ ਭਾਰਤ ਕੈਨੇਡੀਅਨ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ।
ਐਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਪੇਸ਼ ਕੀਤੀ ਹੈ ਕਿ ਭਾਰਤ ਨੇ ਬੁੱਧਵਾਰ ਨੂੰ ਦੋ ਮਹੀਨਿਆਂ ਦੇ ਵਿਰਾਮ ਤੋਂ ਬਾਅਦ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ 'ਚ 15 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਖਾਲਿਸਤਾਨੀ ਗਤੀਵਿਧੀਆਂ ਖਿਲਾਫ ਕੀਤੀ ਗਈ ਹੈ। ਐਨਆਈਏ ਦੀ ਇਸ ਰੇਡ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ 'ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਗੰਨੇ ਦੇ ਰੇਟ ਵਧਾਉਣ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜਲੰਧਰ ਦੇ ਧਨੋਵਾਲੀ ਗੇਟ ਨੇੜੇ ਧਰਨਾ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਦਿੱਤਾ ਹੈ, ਜਿਸ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ।
ਕਿਸਾਨਾਂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਗੰਨੇ ਦੇ ਰੇਟਾਂ ’ਚ ਵਾਧੇ ਤੇ ਹੋਰ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਹਾਈਵੇਅ ’ਤੇ ਧੰਨੋਵਾਲੀ ਗੇਟ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਤ ਵੇਲੇ ਸਰਵਿਸ ਲਾਈਨ ਖੋਲ੍ਹ ਦਿੱਤੀ ਸੀ ਪਰ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੀ ਮੀਟਿੰਗ ਸਾਡੇ ਹੱਕ ਵਿੱਚ ਨਾ ਹੋਈ ਤਾਂ ਉਹ ਸਰਵਿਸ ਲਾਈਨ ਦੇ ਨਾਲ-ਨਾਲ ਧੰਨੋਵਾਲੀ ਫਾਟਕ ’ਤੇ ਜਾਮ ਲਗਾ ਕੇ ਰੇਲਾਂ ਰੋਕ ਦੇਣਗੇ।
ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਵਿੱਚ ਐਕਸ਼ਨ ਕੀਤਾ ਹੈ। ਐਨਆਈਏ ਨੇ ਟੀਮ ਨੇ ਮੋਗਾ ਵਿੱਚ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਐਨਆਈਏ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਰੇਡ ਗੁਰਲਾਭ ਸਿੰਘ ਦੇ ਘਰ ਕੀਤੀ ਗਈ। ਐਨਆਈਏ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਹੈ।
ਪੰਜਾਬ 'ਚ ਰੇਤ ਮਾਫ਼ੀਆ ਦੀਆਂ ABP News ਦੀ ਰਿਪੋਰਟ ਵਿੱਚ ਖੋਲ੍ਹੀਆਂ ਪਰਤਾਂ ਦਾ ਅਸਰ ਸਰਕਾਰੀ ਦਰਬਾਰ ਤੱਕ ਪਹੁੰਚਿਆ। ਮਾਈਨਿੰਗ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੋਂ ਖੋਹ ਕੇ ਚੇਤਨ ਸਿੰਘ ਜੌੜਾ ਮਾਜ਼ਾਰ ਨੂੰ ਦੇ ਦਿੱਤਾ ਗਿਆ। ਜਿਸ 'ਤੇ ਹੁਣ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਗੈਰ-ਕਾਨੂੰਨੀ ਮਾਈਨਿੰਗ ਦਾ ਰੌਲਾ ਪੈਂਦਾ ਹੈ ਤਾਂ ਕਾਰਵਾਈ ਕਰਨ ਦੀ ਥਾਂ ਸੀਐਮ ਭਗਵੰਤ ਮਾਨ ਮੰਤਰੀ ਬਦਲ ਦਿੰਦੇ ਹਨ। ਮਜੀਠੀਆ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੂਰਾ ਪਰਿਵਾਰ ਸ਼ਾਮਲ ਹੈ, ਉਹਨਾਂ ਦੇ ਖਿਲਾਫ਼ ਹਾਲੇ ਤੱਕ ਕਾਰਵਾਈ ਨਹੀਂ ਕੀਤੀ।
ਪਿਛੋਕੜ
Punjab Breaking News LIVE,20 November, 2023: ਕਿਸਾਨਾਂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਗੰਨੇ ਦੇ ਰੇਟਾਂ ’ਚ ਵਾਧੇ ਤੇ ਹੋਰ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਹਾਈਵੇਅ ’ਤੇ ਧੰਨੋਵਾਲੀ ਗੇਟ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਤ ਵੇਲੇ ਸਰਵਿਸ ਲਾਈਨ ਖੋਲ੍ਹ ਦਿੱਤੀ ਸੀ ਪਰ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੀ ਮੀਟਿੰਗ ਸਾਡੇ ਹੱਕ ਵਿੱਚ ਨਾ ਹੋਈ ਤਾਂ ਉਹ ਸਰਵਿਸ ਲਾਈਨ ਦੇ ਨਾਲ-ਨਾਲ ਧੰਨੋਵਾਲੀ ਫਾਟਕ ’ਤੇ ਜਾਮ ਲਗਾ ਕੇ ਰੇਲਾਂ ਰੋਕ ਦੇਣਗੇ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਗਏ ਠੋਸ ਉਪਰਾਲਿਆਂ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਪਿਛਲੇ ਦੋ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ। ਸੂਬੇ ਵਿੱਚ ਐਤਵਾਰ ਅਤੇ ਸ਼ਨੀਵਾਰ ਨੂੰ ਕ੍ਰਮਵਾਰ 740 ਅਤੇ 637 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ। Jalandhar News: ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਡਟੇ ਕਿਸਾਨ, ਸਰਕਾਰ ਨੂੰ ਅਲਟੀਮੇਟਮ, ਅੱਜ ਹੱਲ ਨਾ ਨਿਕਲਿਆ ਤਾਂ ਰੇਲਵੇ ਟ੍ਰੈਕ ਵੀ ਜਾਮ
ਐਨਆਈਏ ਵੱਲੋਂ ਮੋਗਾ 'ਚ ਐਕਸ਼ਨ, ਗੁਰਲਾਭ ਸਿੰਘ ਦੇ ਘਰ ਰੇਡ
ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਵਿੱਚ ਐਕਸ਼ਨ ਕੀਤਾ ਹੈ। ਐਨਆਈਏ ਨੇ ਟੀਮ ਨੇ ਮੋਗਾ ਵਿੱਚ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਐਨਆਈਏ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਰੇਡ ਗੁਰਲਾਭ ਸਿੰਘ ਦੇ ਘਰ ਕੀਤੀ ਗਈ। ਐਨਆਈਏ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਐਨਆਈਏ ਦੀ ਟੀਮ ਨੇ ਮੋਗਾ ਦੇ ਪਿੰਡ ਝੰਡੇਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ। ਐਨਆਈਏ ਦੇ ਨਾਲ ਮੋਗਾ ਪੁਲਿਸ ਵੀ ਮੌਜੂਦ ਰਹੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। NIA Raid in Moga: ਐਨਆਈਏ ਵੱਲੋਂ ਮੋਗਾ 'ਚ ਐਕਸ਼ਨ, ਗੁਰਲਾਭ ਸਿੰਘ ਦੇ ਘਰ ਰੇਡ
Illegal Mining 'ਚ ਮੰਤਰੀ ਹਰਜੋਤ ਬੈਂਸ ਦਾ ਹੱਥ
ਪੰਜਾਬ 'ਚ ਰੇਤ ਮਾਫ਼ੀਆ ਦੀਆਂ ABP News ਦੀ ਰਿਪੋਰਟ ਵਿੱਚ ਖੋਲ੍ਹੀਆਂ ਪਰਤਾਂ ਦਾ ਅਸਰ ਸਰਕਾਰੀ ਦਰਬਾਰ ਤੱਕ ਪਹੁੰਚਿਆ। ਮਾਈਨਿੰਗ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੋਂ ਖੋਹ ਕੇ ਚੇਤਨ ਸਿੰਘ ਜੌੜਾ ਮਾਜ਼ਾਰ ਨੂੰ ਦੇ ਦਿੱਤਾ ਗਿਆ। ਜਿਸ 'ਤੇ ਹੁਣ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ।
ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਗੈਰ-ਕਾਨੂੰਨੀ ਮਾਈਨਿੰਗ ਦਾ ਰੌਲਾ ਪੈਂਦਾ ਹੈ ਤਾਂ ਕਾਰਵਾਈ ਕਰਨ ਦੀ ਥਾਂ ਸੀਐਮ ਭਗਵੰਤ ਮਾਨ ਮੰਤਰੀ ਬਦਲ ਦਿੰਦੇ ਹਨ। ਮਜੀਠੀਆ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੂਰਾ ਪਰਿਵਾਰ ਸ਼ਾਮਲ ਹੈ, ਉਹਨਾਂ ਦੇ ਖਿਲਾਫ਼ ਹਾਲੇ ਤੱਕ ਕਾਰਵਾਈ ਨਹੀਂ ਕੀਤੀ। Illegal Mining 'ਚ ਮੰਤਰੀ ਹਰਜੋਤ ਬੈਂਸ ਦਾ ਹੱਥ, CM ਕਦੋਂ ਕਰਨਗੇ ਕਾਵਰਾਈ, ABP News ਦੇ ਖੁਲਾਸਿਆਂ ਤੋਂ ਬਾਅਦ ਮਜੀਠੀਆ ਨੇ ਘੇਰੀ ਸਰਕਾਰ
- - - - - - - - - Advertisement - - - - - - - - -