Punjab Breaking News Live 21 April 2024: ਸ਼੍ਰੋਮਣੀ ਅਕਾਲੀ ਦਲ ਪੰਥਕ ਚਿਹਰਿਆਂ ਨੂੰ ਦੇ ਸਕਦਾ ਮੌਕਾ, ਪੰਜਾਬ ਵਿੱਚ ਗਰਮੀ ਕਰੇਗੀ ਲੋਕਾਂ ਦਾ ਬੂਰਾ ਹਾਲ, ਡੇਢ ਸਾਲਾ ਬੱਚੀ ਨੂੰ ਚਾਕਲੇਟ ਖਾਣ ਨਾਲ ਹੋਈਆਂ ਖੂਨ ਦੀਆਂ ਉਲਟੀਆਂ

Punjab Breaking News Live 21 April 2024: ਸ਼੍ਰੋਮਣੀ ਅਕਾਲੀ ਦਲ ਪੰਥਕ ਚਿਹਰਿਆਂ ਨੂੰ ਦੇ ਸਕਦਾ ਮੌਕਾ, ਪੰਜਾਬ ਵਿੱਚ ਗਰਮੀ ਕਰੇਗੀ ਲੋਕਾਂ ਦਾ ਬੂਰਾ ਹਾਲ, ਡੇਢ ਸਾਲਾ ਬੱਚੀ ਨੂੰ ਚਾਕਲੇਟ ਖਾਣ ਨਾਲ ਹੋਈਆਂ ਖੂਨ ਦੀਆਂ ਉਲਟੀਆਂ

ABP Sanjha Last Updated: 21 Apr 2024 12:42 PM
Punjab Police: ਵੋਟਾਂ ਤੋਂ ਪਹਿਲਾਂ ਜੱਗੂ ਭਗਵਾਨਪੁਰੀਆ ਗੈਂਗ ਦੇ ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ, ਵੱਡੀ ਵਾਰਦਾਤ ਦਾ ਖ਼ਦਸ਼ਾ

Crime News: ਪੰਜਾਬ ਪੁਲਿਸ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਤਹਿਤ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੂਰੀਆ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਪੰਜਾਬ ਦੇ ਡੀਜੀਪੀ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਦੇ "ਰਾਜਦੀਪ ਕਤਲ ਕਾਂਡ" ਵਿੱਚ 2 ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ। 3 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਪੰਜਾਬ ਪੁਲਿਸ  ਸੰਗਠਿਤ ਅਪਰਾਧ ਦੇ ਖ਼ਾਤਮੇ ਤੇ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ

Haryana News: ਸ਼ਮਸ਼ਾਨਘਾਟ ਦੀ ਕੰਧ ਡਿੱਗੀ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ, ਵੀਡੀਓ ਆਈ ਸਾਹਮਣੇ

Haryana News: ਹਰਿਆਣਾ ਦੇ ਗੁਰੂਗ੍ਰਾਮ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਪਟੌਦੀ ਚੌਕ ਨੇੜੇ ਵੀਰ ਨਗਰ ਵਿਚ ਅਚਾਨਕ ਸ਼ਮਸ਼ਾਨਘਾਟ ਦੀ ਇੱਕ ਕੰਧ ਡਿੱਗ ਗਈ। ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੇ ਹੇਠਾਂ ਦੱਬਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕੱਲ੍ਹ ਸ਼ਨੀਵਾਰ ਵਾਪਰਿਆ, ਹੁਣ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਸਬੰਧੀ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਢੁੱਕਵੇਂ ਕਦਮ ਚੁੱਕੇ ਹੁੰਦੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। 

Barnala News: ਕਮਿਸ਼ਨ ਏਜੰਟ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ! ਅਜੇ 2 ਸਾਲ ਪਹਿਲਾਂ ਹੋਇਆ ਸੀ ਵਿਆਹ

Barnala News: ਬਰਨਾਲਾ ਦੇ ਪਿੰਡ ਰਾਮਗੜ੍ਹ ‘ਚ ਇੱਕ ਨੌਜਵਾਨ ਨੇ ਕਮਿਸ਼ਨ ਏਜੰਟ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਘਰ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸਤਨਾਮ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਉਹ ਆਪਣੇ ਪਿੱਛੇ 9 ਮਹੀਨੇ ਦਾ ਮਾਸੂਮ ਪੁੱਤਰ, ਪਤਨੀ, ਮਾਂ, ਦੋ ਭੈਣਾਂ ਤੇ ਇੱਕ ਛੋਟਾ ਭਰਾ ਛੱਡ ਗਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਕਮਿਸ਼ਨ ਏਜੰਟ ਪਿਛਲੇ ਕਈ ਮਹੀਨਿਆਂ ਤੋਂ ਉਸ ਨੂੰ ਖਾਲੀ ਚੈੱਕ ਦੇ ਕੇ ਡਰਾ ਧਮਕਾ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਸ ਤੋਂ 22 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਸੁਸਾਈਡ ਨੋਟ ਵਿੱਚ ਏਜੰਟ ਤੇ ਸਾਬਕਾ ਸਰਪੰਚ ਦਾ ਨਾਮ ਲਿਖਿਆ ਸੀ। ਪੀੜਤ ਪਰਿਵਾਰ ਨੇ ਕਮਿਸ਼ਨ ਏਜੰਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। 

Crime News: ਬੇਹੱਦ ਦਰਦਨਾਕ! ਜਾਲਮ ਪਤੀ ਨੇ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਲਾਈ ਅੱਗ, ਵਜ੍ਹਾ ਸੁਣ ਕੇ ਉੱਡ ਜਾਣਗੇ ਹੋਸ਼

Amritsar Crime News: ਅੰਮ੍ਰਿਤਸਰ ਤੋਂ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦਰਿੰਦੇ ਨੇ ਬੜੀ ਬੇਰਹਿਮੀ ਨਾਲ ਆਪਣੀ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ 23 ਸਾਲਾ ਮਹਿਲਾ ਛੇ ਮਹੀਨੇ ਦੀ ਗਰਭਵਤੀ ਸੀ। ਦੋਸ਼ੀ ਨੇ ਉਸ ਨੂੰ ਮੰਜੇ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ। ਅੱਗ 'ਚ ਝੁਲਸਣ ਨਾਲ ਔਰਤ ਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਪਤੀ ਫਰਾਰ ਹੋ ਗਿਆ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਦੇਵ ਅਤੇ ਪਿੰਕੀ ਅਕਸਰ ਝਗੜਾ ਕਰਦੇ ਰਹਿੰਦੇ ਸਨ। ਦੋਵਾਂ ਦੇ ਰਿਸ਼ਤੇ ਤਣਾਅਪੂਰਨ ਰਹੇ। ਸ਼ੁੱਕਰਵਾਰ ਨੂੰ ਵੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਦੋਸ਼ੀ ਸੁਖਦੇਵ ਨੇ ਪਿੰਕੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕਰ ਲਿਆ। ਜਿਸ ਤੋਂ ਬਾਅਦ ਦੋਸ਼ੀ ਨੇ ਪਤਨੀ ਨੂੰ ਜ਼ਿੰਦਾ ਅੱਗ ਲਗਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਸੁਖਦੇਵ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਿਛੋਕੜ

Punjab Breaking News Live 21 April 2024: ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਨਾਵਾਂ 'ਤੇ ਚਰਚਾ ਕਰ ਲਈ ਹੈ। ਇਨ੍ਹਾਂ ਨਾਵਾਂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਵਨ ਕੁਮਾਰ ਟੀਨੂੰ ਜਦੋਂ ਤੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਪਾਰਟੀ ਜਲੰਧਰ ਵਿੱਚ ਹੋਰ ਕੋਈ ਵਿਰੋਧ ਨਹੀਂ ਚਾਹੁੰਦੀ ਹੈ।


SAD: ਅਕਾਲੀ ਦਲ ਕਰ ਸਕਦਾ ਉਮੀਦਵਾਰਾਂ ਦਾ ਐਲਾਨ, ਇਨ੍ਹਾਂ ਪੰਥਕ ਚਿਹਰਿਆਂ ਨੂੰ ਦਿੱਤਾ ਜਾ ਸਕਦਾ ਮੌਕਾ


ਚਾਕਲੇਟ ਖਾਣ ਨਾਲ ਬੱਚੀ ਦੀ ਵਿਗੜੀ ਸਿਹਤ


Punjab news: ਪੰਜਾਬ ਵਿੱਚ ਚਾਕਲੇਟ ਖਾਣ ਨਾਲ ਡੇਢ ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦਾ ਹੈ। ਪਰ ਖਾਸ ਗੱਲ ਇੱਥੇ ਇਹ ਹੈ ਕਿ ਇਹ ਚਾਕਲੇਟ ਪਟਿਆਲਾ ਤੋਂ ਹੀ ਖਰੀਦੀ ਗਈ ਸੀ, ਜਿੱਥੇ ਕੁਝ ਦਿਨ ਪਹਿਲਾਂ ਕੇਕ ਖਾਣ ਨਾਲ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅਧਿਕਾਰੀ ਉਸ ਦੁਕਾਨ 'ਤੇ ਪਹੁੰਚੇ, ਜਿਥੋਂ ਚਾਕਲੇਟ ਖਰੀਦੀ ਗਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਦਿੱਤੀ ਗਈ ਚਾਕਲੇਟ ਦੀ ਡੇਟ ਐਕਸਪਾਇਰ ਹੋ ਚੁੱਕੀ ਸੀ। ਬੱਚੀ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਚੀ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ।


Ludhiana news: ਕੇਕ ਤੋਂ ਬਾਅਦ ਚਾਕਲੇਟ ਖਾਣ ਨਾਲ ਵਿਗੜੀ ਬੱਚੀ ਦੀ ਸਿਹਤ, ਜਾਂਚ ਹੋਈ ਤਾਂ ਸਾਹਮਣੇ ਆ ਗਈ ਅਸਲੀਅਤ


ਅੱਜ ਇਦਾਂ ਦਾ ਰਹੇਗਾ ਮੌਸਮ ਦਾ ਹਾਲ


Weather Update: ਦੇਸ਼ ਦੇ ਕਈ ਹਿੱਸਿਆਂ ਵਿੱਚ ਜਿੱਥੇ ਬਾਰਿਸ਼ ਕਾਰਨ ਮੌਸਮ ਸੁਹਾਵਨਾ ਹੋਇਆ, ਉੱਥੇ ਹੀ ਕਈ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬ-ਹਰਿਆਣਾ ਵਰਗੇ ਰਾਜਾਂ ਵਿੱਚ ਮੀਂਹ ਦੇ ਨਾਲ-ਨਾਲ ਗੜੇ ਵੀ ਪੈ ਰਹੇ ਹਨ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਸਮੇਤ ਪੂਰਬੀ ਰਾਜਾਂ ਵਿੱਚ 21 ਅਪ੍ਰੈਲ ਤੋਂ 24 ਅਪ੍ਰੈਲ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। 


Weather Update: ਮੌਸਮ ਮਚਾਏਗਾ ਤਬਾਹੀ! ਪੰਜਾਬ-ਹਰਿਆਣਾ 'ਚ ਤੱਪਦੀ ਗਰਮੀ ਵਿਚਾਲੇ ਮਿਲੇਗੀ ਰਾਹਤ, ਜਾਣੋ ਤਾਜ਼ਾ ਅਪਡੇਟ


 


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.