Punjab Breaking News LIVE: ਪਰਾਲੀ ਸਾੜਨ ਵਾਲੇ ਸਾਵਧਾਨ? ਸਰਕਾਰ ਵੱਲੋਂ ਸਖਤੀ, ਖਾਣੀ ਪਏਗੀ ਜੇਲ੍ਹ ਦੀ ਹਵਾ, ਅੰਮ੍ਰਿਤਪਾਲ ਦੇ ਮਾਤਾ ਅੱਜ ਕਰਨ ਜਾ ਰਹੇ ਵੱਡਾ ਐਲਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਵੇਗੀ ਬਾਰਸ਼?
Punjab Breaking News LIVE: ਪਰਾਲੀ ਸਾੜਨ ਵਾਲੇ ਸਾਵਧਾਨ? ਸਰਕਾਰ ਵੱਲੋਂ ਸਖਤੀ, ਖਾਣੀ ਪਏਗੀ ਜੇਲ੍ਹ ਦੀ ਹਵਾ, ਅੰਮ੍ਰਿਤਪਾਲ ਦੇ ਮਾਤਾ ਅੱਜ ਕਰਨ ਜਾ ਰਹੇ ਵੱਡਾ ਐਲਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਵੇਗੀ ਬਾਰਸ਼?
ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਸੂਬੇ ਵਿੱਚ ਠੰਢ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅੱਗੇ ਮੌਸਮ 'ਚ ਕੁਝ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਸੂਬੇ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਇਸ ਨਾਲ ਜਿੱਥੇ ਠੰਢ ਵਧ ਜਾਏਗੀ, ਉੱਥੇ ਹੀ ਹਵਾ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਦੱਸ ਦੇਈਏ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਸੂਬੇ ਦੇ ਕਈ ਇਲਾਕੇ ਕਾਫੀ ਪ੍ਰਦੂਸ਼ਿਤ ਨਜ਼ਰ ਆ ਰਹੇ। ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਿਹਤ ਮਾਹਿਰਾਂ ਨੇ ਬੱਚਿਆਂ ਤੇ ਬਜ਼ੁਰਗਾਂ ਲਈ ਅਲਰਟ ਜਾਰੀ ਕੀਤਾ ਹੈ।
ਪੰਜਾਬ ਦੇ ਮੁੱਦਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਪੰਜਾਬ ਦਿਵਸ ਵਾਲੇ ਦਿਨ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਹਲਾਂਕਿ ਇਸ ਡਿਬੇਟ ਵਿੱਚ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਨਹੀਂ ਪਹੁੰਚਿਆ। ਇਸ ਡਿਬੇਟ ਦੌਰਾਨ ਇਲਜ਼ਾਮਲ ਲੱਗੇ ਸਨ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਰਕਰ ਤੇ ਲੀਡਰ ਡਿਬੇਟ ਵਿੱਚ ਬੈਠਾਏ ਹੋਏ ਸੀ। ਬਾਕੀ ਪੰਜਾਬ ਲੁਧਿਆਣਾ ਪੀਏਯੂ ਦੇ ਬਾਹਰ ਪੁਲਿਸ ਨੇ ਰੋਕਿਆ ਹੋਇਆ ਸੀ। ਇਸ ਸਬੰਧੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕੀਤਾ ਅਤੇ ਉਸ ਵਿੱਚ ਸ਼ਨਾਖਤ ਕੀਤੀ ਕਿ ਆਮ ਆਦਮੀ ਪਾਰਟੀ ਨੇ ਸੱਚ ਵਿੱਚ ਆਪਣੇ ਵਰਕਰਾਂ ਨੂੰ ਹੀ ਹਾਲ ਦੀਆਂ ਟਿਕਟਾਂ ਦਿੱਤੀਆਂ ਹੋਈਆਂ ਸਨ।
ਅੰਮ੍ਰਿਤਸਰ - ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ।
ਹਵਾ ਪ੍ਰਦੂਸ਼ਣ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜਵਾਬ ਤਲਬੀ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਸਖਤ ਰੌਂਅ ਅਖਤਿਆਰ ਕਰ ਲਿਆ ਹੈ। ਵਾਤਾਵਰਨ ਸਬੰਧੀ ਵਿਭਾਗ ਨੇ ਅਜਿਹੇ ਕਿਸਾਨਾ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਅੰਮ੍ਰਤਿਸਰ ਕੋਲ ਵੱਖ-ਵੱਖ 5 ਅਪਰਾਧਿਕ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ 10 ਕਿਸਾਨਾਂ ਨੂੰ ਵਾਯੂ ਐਕਟ ਦੀ ਉਲੰਘਣਾ ਦਾ ਕਥਤਿ ਦੋਸ਼ੀ ਦੱਸਿਆ ਗਿਆ ਹੈ।
ਕੈਨੇਡਾ 'ਚ ਪੀਆਰ (Permanent Residents) ਦੀ ਉਡੀਕ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਲੱਖਾਂ ਲੋਕਾਂ ਨੂੰ ਪੀਆਰ ਦੇਣ ਜਾ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸਾਲ 2024 ਵਿੱਚ ਪੌਣੇ ਚਾਰ ਲੱਖ ਤੇ ਸਾਲ 2025 ਵਿੱਚ ਪੰਜਾਬ ਲੱਖ ਦੇ ਕਰੀਬ ਪਰਵਾਸੀਆਂ ਨੂੰ ਪੀਆਰ ਦਿੱਤੀ ਜਾਏਗੀ। ਇਸ ਦੀ ਪੁਸ਼ਟੀ ਕੈਨੇਡਾ ਦੇ ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਕਤਾ ਬਾਰੇ ਮੰਤਰੀ ਮਾਰਕ ਮਿੱਲਰ ਨੇ ਵੀ ਕੀਤੀ ਹੈ।
ਅੰਮ੍ਰਿਤਪਾਲ ਸਿੰਘ ਸਿੰਘ ਦੇ ਮਾਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਜਥੇਬੰਦੀ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਕਲਗੀਧਰ ਪਾਤਸ਼ਾਹ ਦੀ ਬਖਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਖਾਲਸਾ ਵਹੀਰ ਤੋਂ ਪ੍ਰਭਾਵਿਤ ਹੋ ਕੇ ਛੱਕ ਰਹੇ ਸੀ ਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ ਉਸ ਨੂੰ ਰੋਕਣ ਲਈ ਉਸ ਤੋ ਤੰਗ ਆ ਕੇ ਹਕੂਮਤ ਨੇ ਖਾਲਸਾ ਵਹੀਰ ਨੂੰ ਰੋਕਣ ਲਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁਧ ਇਹ ਝੂਠ ਦਾ ਜਾਲ ਬੁਣਿਆ ਤੇ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ ।
ਪਿਛੋਕੜ
Punjab Breaking News LIVE, 02 November, 2023: ਹਵਾ ਪ੍ਰਦੂਸ਼ਣ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜਵਾਬ ਤਲਬੀ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਸਖਤ ਰੌਂਅ ਅਖਤਿਆਰ ਕਰ ਲਿਆ ਹੈ। ਵਾਤਾਵਰਨ ਸਬੰਧੀ ਵਿਭਾਗ ਨੇ ਅਜਿਹੇ ਕਿਸਾਨਾ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਅੰਮ੍ਰਤਿਸਰ ਕੋਲ ਵੱਖ-ਵੱਖ 5 ਅਪਰਾਧਿਕ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ 10 ਕਿਸਾਨਾਂ ਨੂੰ ਵਾਯੂ ਐਕਟ ਦੀ ਉਲੰਘਣਾ ਦਾ ਕਥਤਿ ਦੋਸ਼ੀ ਦੱਸਿਆ ਗਿਆ ਹੈ।
ਇਸ ਬਾਰੇ ਵਾਤਾਵਰਨ ਇੰਜਨੀਅਰ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਪਿੰਡ ਨਾਗ ਕਲਾਂ ਵਾਸੀ ਸੰਤੋਖ ਸਿੰਘ, ਸਠਿਆਲਾ ਵਾਸੀ ਕੰਵਲਜੀਤ ਸਿੰਘ, ਬਾਲੀਆਂ ਮੰਝਪੁਰ ਵਾਸੀ ਪਰਮਜੀਤ ਕੌਰ, ਖਾਸਾ ਵਾਸੀ ਜੱਸਾ ਸਿੰਘ, ਰਮਨਦੀਪ ਸਿੰਘ, ਹਰਦੀਪ ਸਿੰਘ, ਸੰਗਤਪੁਰਾ ਵਾਸੀ ਰਣਜੀਤ ਸਿੰਘ, ਗੁਰੋ, ਬੀਰੋ, ਨਿੰਦਰ ਕੌਰ ਸਾਰੇ ਵਾਸੀ ਪਿੰਡ ਸੰਗਤਪੁਰਾ ਖ਼ਿਲਾਫ਼ ਵਾਤਾਵਰਨ ਬਚਾਓ ਐਕਟ 1981 ਅਧੀਨ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ। Stubble Burning: ਪਰਾਲੀ ਸਾੜਨ ਵਾਲੇ ਸਾਵਧਾਨ? ਸਰਕਾਰ ਵੱਲੋਂ ਸਖਤੀ, ਖਾਣੀ ਪਏਗੀ ਜੇਲ੍ਹ ਦੀ ਹਵਾ, ਠੋਕਿਆ ਜਾਏਗਾ ਮੋਟਾ ਜੁਰਮਾਨਾ
ਅੰਮ੍ਰਿਤਪਾਲ ਸਿੰਘ ਦੇ ਮਾਤਾ ਅੱਜ ਕਰਨ ਜਾ ਰਹੇ ਵੱਡਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਇਕੱਠੇ
ਅੰਮ੍ਰਿਤਪਾਲ ਸਿੰਘ ਸਿੰਘ ਦੇ ਮਾਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਜਥੇਬੰਦੀ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਕਲਗੀਧਰ ਪਾਤਸ਼ਾਹ ਦੀ ਬਖਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਖਾਲਸਾ ਵਹੀਰ ਤੋਂ ਪ੍ਰਭਾਵਿਤ ਹੋ ਕੇ ਛੱਕ ਰਹੇ ਸੀ ਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ ਉਸ ਨੂੰ ਰੋਕਣ ਲਈ ਉਸ ਤੋ ਤੰਗ ਆ ਕੇ ਹਕੂਮਤ ਨੇ ਖਾਲਸਾ ਵਹੀਰ ਨੂੰ ਰੋਕਣ ਲਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁਧ ਇਹ ਝੂਠ ਦਾ ਜਾਲ ਬੁਣਿਆ ਤੇ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ ।
ਸੋ ਹਕੂਮਤ ਦੀ ਹਾਰ ਏਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖਲਾਸੀ ਹੋਵੇ ਤੇ ਖਾਲਸਾ ਵਹੀਰ ਪੰਜਾਬ ਦੀ ਧਰਤੀ ਤੇ ਦੁਬਾਰਾ ਅਰੰਭ ਹੋਵੇ। ਸੰਗਤਾਂ ਦੀ ਅਰਦਾਸ ਨਾਲ ਹੀ ਸਰਕਾਰਾਂ ਵਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਤਹਿਤ ਸ਼ੁਰੂ ਹੋਈ ਖਾਲਸਾ ਵਹੀਰ ਨੂੰ ਰੋਕਣ ਲਈ ਜੋ ਝੂਠ ਦਾ ਜਾਲ ਬੁਣਿਆ ਉਹ ਕਟਿਆ ਜਾ ਸਕਦਾ ਹੈ ਝੂਠ ਦੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀ ਪੰਜਾਂ ਤਖਤਾਂ ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ। Warish Punjab De: ਅੰਮ੍ਰਿਤਪਾਲ ਸਿੰਘ ਦੇ ਮਾਤਾ ਅੱਜ ਕਰਨ ਜਾ ਰਹੇ ਵੱਡਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਇਕੱਠੇ
- - - - - - - - - Advertisement - - - - - - - - -