Stubble Burning: ਪਰਾਲੀ ਸਾੜਨ ਵਾਲੇ ਸਾਵਧਾਨ? ਸਰਕਾਰ ਵੱਲੋਂ ਸਖਤੀ, ਖਾਣੀ ਪਏਗੀ ਜੇਲ੍ਹ ਦੀ ਹਵਾ, ਠੋਕਿਆ ਜਾਏਗਾ ਮੋਟਾ ਜੁਰਮਾਨਾ
ਵਾਤਾਵਰਨ ਸਬੰਧੀ ਵਿਭਾਗ ਨੇ ਅਜਿਹੇ ਕਿਸਾਨਾ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਅੰਮ੍ਰਤਿਸਰ ਕੋਲ ਵੱਖ-ਵੱਖ 5 ਅਪਰਾਧਿਕ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
Amritsar News: ਹਵਾ ਪ੍ਰਦੂਸ਼ਣ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜਵਾਬ ਤਲਬੀ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਸਖਤ ਰੌਂਅ ਅਖਤਿਆਰ ਕਰ ਲਿਆ ਹੈ। ਵਾਤਾਵਰਨ ਸਬੰਧੀ ਵਿਭਾਗ ਨੇ ਅਜਿਹੇ ਕਿਸਾਨਾ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਅੰਮ੍ਰਤਿਸਰ ਕੋਲ ਵੱਖ-ਵੱਖ 5 ਅਪਰਾਧਿਕ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ 10 ਕਿਸਾਨਾਂ ਨੂੰ ਵਾਯੂ ਐਕਟ ਦੀ ਉਲੰਘਣਾ ਦਾ ਕਥਤਿ ਦੋਸ਼ੀ ਦੱਸਿਆ ਗਿਆ ਹੈ।
ਇਸ ਬਾਰੇ ਵਾਤਾਵਰਨ ਇੰਜਨੀਅਰ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਪਿੰਡ ਨਾਗ ਕਲਾਂ ਵਾਸੀ ਸੰਤੋਖ ਸਿੰਘ, ਸਠਿਆਲਾ ਵਾਸੀ ਕੰਵਲਜੀਤ ਸਿੰਘ, ਬਾਲੀਆਂ ਮੰਝਪੁਰ ਵਾਸੀ ਪਰਮਜੀਤ ਕੌਰ, ਖਾਸਾ ਵਾਸੀ ਜੱਸਾ ਸਿੰਘ, ਰਮਨਦੀਪ ਸਿੰਘ, ਹਰਦੀਪ ਸਿੰਘ, ਸੰਗਤਪੁਰਾ ਵਾਸੀ ਰਣਜੀਤ ਸਿੰਘ, ਗੁਰੋ, ਬੀਰੋ, ਨਿੰਦਰ ਕੌਰ ਸਾਰੇ ਵਾਸੀ ਪਿੰਡ ਸੰਗਤਪੁਰਾ ਖ਼ਿਲਾਫ਼ ਵਾਤਾਵਰਨ ਬਚਾਓ ਐਕਟ 1981 ਅਧੀਨ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਐਕਟ ਅਧੀਨ ਜੇਕਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੀ ਸਜ਼ਾ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਪਿੰਡ ਇੱਬਣ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਉੱਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਉੱਤੇ ਪੁੱਜੇ।
ਉਨ੍ਹਾਂ ਆਪਣੀ ਅਗਵਾਈ ਵਿੱਚ ਜਿੱਥੇ ਅੱਗ ਬੁਝਾਈ, ਉੱਥੇ ਖੇਤ ਮਾਲਕ ਨੂੰ ਮੌਕੇ’ਤੇ ਬੁਲਾ ਕੇ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਦਸਿਆ,‘‘ਮੇਰੇ ਸਮੇਤ ਜ਼ਿਲ੍ਹੇ ਦੇ ਸਾਰੇ ਵਧੀਕ ਡਿਪਟੀ ਕਮਿਸ਼ਨਰ, ਐਸਡੀਐਮ, ਤਹਿਸੀਲਦਾਰ, ਖੇਤੀ ਅਧਿਕਾਰੀ, ਪ੍ਰਦੂਸ਼ਣ ਵਿਭਾਗ ਤੇ ਇਨ੍ਹਾਂ ਤੋਂ ਇਲਾਵਾ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਲਗਾਏ ਗਏ 275 ਨੋਡਲ ਅਧਿਕਾਰੀ ਤੇ 55 ਕਲਸਟਰ ਅਫਸਰ ਇਸ ਕੰਮ ਵਿਚ ਲੱਗੇ ਹੋਏ ਹਨ ਜਿਸ ਨਾਲ ਦਫਤਰਾਂ ਦੇ ਕੰਮ ਵੀ ਪ੍ਰਭਾਵਤਿ ਹੋਏ ਹਨ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।