Punjab Breaking News LIVE : ਅੰਮ੍ਰਿਤਸਰ 'ਚ 1139 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ: ਕਮਿਸ਼ਨਰ ਅਰੁਣਪਾਲ ਨੇ ਰਾਤੋ ਰਾਤ ਜਾਰੀ ਕੀਤੇ ਹੁਕਮ, ਤੁਰੰਤ ਨਵੀਂ ਡਿਊਟੀ ਜੁਆਇਨ ਕਰਨ ਦੇ ਨਿਰਦੇਸ਼
ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (DGP) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ 'ਚ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਸਤਲੁੱਜ ਕੰਢੇ ਪੈਂਦੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਲਿਖੀ ਹੈ। ਉਹਨਾਂ ਨਾਲ ਹੀ ਪੰਜਾਬ ਵਿੱਚ ਜੰਗਲੀ ਕਵਰ ਨੂੰ 3.67 ਫੀਸਦੀ ਤੋਂ ਵਧਾ ਕੇ ਭਾਰਤ ਦੇ ਬਾਕੀ ਸੂਬਿਆਂ ਦੇ ਬਰਾਬਰ 33 ਫੀਸਦੀ ਕਰਨ ਬਾਰੇ ਵੀ ਸਾਰਥਕ ਕਦਮ ਚੁੱਕਣ ਦੀ ਵਕਾਲਤ ਕੀਤੀ ਹੈ।
Punjab News : ਕੈਪਟਨ ਅਮਰਿੰਦਰ ਕੋਲ ਬੀਜੇਪੀ 'ਚ ਜਾਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ । ਬੀਜੇਪੀ ਦਾ ਦੇਸ਼ ਵਿਚ ਬਹੁਤ ਆਧਾਰ ਹੈ ਪਰ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਪੰਜਾਬ ਲੋਕ ਕਾਂਗਰਸ ਨੂੰ ਪੰਜਾਬ ਵਿਚ ਕੋਈ ਸੀਟ ਨਹੀਂ ਆਈ। ਕੈਪਟਨ ਦੇ ਬੀਜੇਪੀ ਵਿਚ ਜਾਣ ਨਾਲ ਪੰਜਾਬ ਵਿਚ ਕੋਈ ਫਰਕ ਨਹੀ ਪਏਗਾ । ਖਹਿਰਾ ਨੇ ਕਿਹਾ ਹੈ ਕਿ ਇਹ ਤਾਂ ਬੀਜੇਪੀ ਦੀ ਮਰਜ਼ੀ ਹੈ ਉਹ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਉਣ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਸੰਭਾਵਨਾ ਹੈ। ਕੈਪਟਨ ਵੱਲੋਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਕਰਨ ਦੀਆਂ ਤਿਆਰੀਆਂ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ। ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੰਗੇ ਸਬੰਧ ਹਨ। ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਰਲੇਵੇਂ ਨਾਲ ਹੀ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਹੋ ਸਕਦਾ ਹੈ।
ਪੰਜਾਬ ਦੇ ਅੰਮ੍ਰਿਤਸਰ ਜ਼ਿਲੇ 'ਚ ਜ਼ਿਲਾ ਪੱਧਰ 'ਤੇ ਰਾਤੋ-ਰਾਤ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲੀਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।
ਭਾਰਤ ਨੇ ਇੱਕ ਵਾਰ ਫਿਰ ਪਿਆਰ ਦਾ ਸੰਦੇਸ਼ ਦਿੱਤਾ ਹੈ। ਖੇਡਦੇ - ਖੇਡਦੇ ਭਾਰਤੀ ਸਰਹੱਦ 'ਚ ਦਾਖਲ ਹੋਏ 3 ਸਾਲਾ ਪਾਕਿਸਤਾਨੀ ਬੱਚੇ ਨੂੰ ਉਸ ਦੇ ਪਿਤਾ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਪਾਕਿ ਰੇਂਜਰਸ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ 3 ਸਾਲ ਦੇ ਬੱਚੇ ਨੇ ਆਪਣੇ ਪਿਤਾ ਨੂੰ ਗਲੇ ਲਗਾਇਆ, ਕੋਈ ਵੀ ਆਪਣੀ ਮੁਸਕਰਾਹਟ ਨੂੰ ਰੋਕ ਨਹੀਂ ਸਕਿਆ। ਪਾਕਿ ਰੇਂਜਰਾਂ ਦੇ ਚਿਹਰਿਆਂ 'ਤੇ ਓਨੀ ਹੀ ਖੁਸ਼ੀ ਸੀ ,ਜਿੰਨੀ ਭਾਰਤ ਦੇ ਜਵਾਨਾਂ ਨੂੰ ਬੱਚਾ ਵਾਪਸ ਕਰਦੇ ਹੋਏ ਹੋ ਰਹੀ ਸੀ।
ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਪਾਰਾ 32 ਡਿਗਰੀ ਤੱਕ ਪਹੁੰਚ ਗਿਆ ਹੈ। ਪਹਿਲਾਂ ਰਾਤ ਨੂੰ ਬਾਰਿਸ਼ ਹੋਈ ਅਤੇ ਫਿਰ ਸਵੇਰੇ ਮੀਂਹ ਪਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 2 ਤੋਂ 5 ਜੁਲਾਈ ਤੱਕ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਹੋਵੇਗੀ।
ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 1,194 ਹੋ ਗਏ ਹਨ। ਆਮ ਆਦਮੀ ਪਾਰਟੀ (AAP ) ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 3 ਮਹੀਨਿਆਂ ਵਿੱਚ 30 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 44 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਜਿਸ ਵਿੱਚ 31 ਨੂੰ ਆਕਸੀਜਨ, 10 ਨੂੰ ਆਈਸੀਯੂ ਅਤੇ 3 ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।
ਮੌਜੂਦਾ ਡੀਜੀਪੀ ਵੀਕੇ ਭਾਵਰਾ 5 ਜੁਲਾਈ ਤੋਂ ਛੁੱਟੀ 'ਤੇ ਚਲੇ ਜਾਣਗੇ। ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿੱਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦੇ ਨਾਂ ਵੀ ਚਰਚਾ ਵਿੱਚ ਹਨ। ਇਹ ਚਾਰ ਨਾਂ ਪੰਜਾਬ ਦੇ ਨਵੇਂ ਡੀਜੀਪੀ ਦੀ ਦੌੜ ਵਿੱਚ ਵੀ ਹਨ।
ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (DGP) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ 'ਚ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਹੈ।
ਪਿਛੋਕੜ
ਚੰਡੀਗੜ੍ਹ : ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (DGP) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ 'ਚ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਹੈ।
ਉਹ 5 ਜੁਲਾਈ ਤੋਂ ਛੁੱਟੀ 'ਤੇ ਚਲੇ ਜਾਣਗੇ। ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿੱਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦੇ ਨਾਂ ਵੀ ਚਰਚਾ ਵਿੱਚ ਹਨ। ਇਹ ਚਾਰ ਨਾਂ ਪੰਜਾਬ ਦੇ ਨਵੇਂ ਡੀਜੀਪੀ ਦੀ ਦੌੜ ਵਿੱਚ ਵੀ ਹਨ।
ਡੀਜੀਪੀ ਤੋਂ ਨਾਖੁਸ਼ 'ਆਪ' ਸਰਕਾਰ
ਪੰਜਾਬ ਦੀ 'ਆਪ' ਸਰਕਾਰ ਡੀਜੀਪੀ ਵੀਕੇ ਭਾਵਰਾ ਤੋਂ ਨਾਖੁਸ਼ ਹੈ। ਜਿਸ ਦਾ ਵੱਡਾ ਕਾਰਨ ਸੂਬੇ ਵਿੱਚ ਪੈਦਾ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਹੈ। ਪਹਿਲਾਂ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਰਾਕੇਟ ਹਮਲਾ ਹੋਇਆ ਸੀ। ਪੁਲਿਸ ਅਜੇ ਤੱਕ ਰਾਕੇਟ ਸੁੱਟਣ ਵਾਲਿਆਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਇਸ ਵਿੱਚ ਪੰਜਾਬ ਪੁਲਿਸ ਦੀ ਖੁਫੀਆ ਨਾਕਾਮੀ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਸੂਬੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੁਲੀਸ ਵੀ ਨਾਕਾਮ ਸਾਬਤ ਹੋਈ ਹੈ।
ਸੰਗਰੂਰ ਹਾਰ ਤੋਂ ਬਾਅਦ ਹੋ ਚੁੱਕਾ ਸੀ ਤੈਅ
ਡੀਜੀਪੀ ਵੀਕੇ ਭਾਵਰਾ ਨੂੰ ਬਦਲਣ ਦਾ ਫੈਸਲਾ ਸੰਗਰੂਰ ਦੀ ਹਾਰ ਤੋਂ ਬਾਅਦ ਹੋਇਆ ਸੀ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਉਹ ਕਾਨੂੰਨ ਵਿਵਸਥਾ ਅਤੇ ਖਾਸ ਕਰਕੇ ਮੂਸੇਵਾਲਾ ਦੇ ਕਤਲ ਕਾਰਨ ਹਾਰੇ ਹਨ। ਜਿਸ ਦੀ ਜਿੰਮੇਵਾਰੀ ਪੰਜਾਬ ਪੁਲਿਸ ਮੁਖੀ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਡੀਜੀਪੀ ਭਾਵਰਾ ਨੇ ਖ਼ੁਦ ਕੁਰਸੀ ਛੱਡਣ ਦੀ ਤਿਆਰੀ ਕਰ ਲਈ ਹੈ।
- - - - - - - - - Advertisement - - - - - - - - -