Punjab Breaking News LIVE, 17 December, 2023: ਬਠਿੰਡਾ ਅੱਜ ਬਣੇਗਾ ਸਿਆਸਤ ਦਾ ਅਖਾੜਾ, AAP ਦੀ ਰੈਲੀ ਦੇ ਨਾਲ-ਨਾਲ ਨਵਜੋਤ ਸਿੱਧੂ ਵੀ ਗੱਜਣਗੇ, ਸੂਬੇ ‘ਚ ਧੁੰਦ ਦਾ ਕਹਿਰ, ਸੰਸਦ ਦੀ ਕੁਤਾਹੀ ਮਾਮਲੇ ‘ਚ ਹੋਈ ਇੱਕ ਹੋਰ ਗ੍ਰਿਫ਼ਤਾਰੀ, ਸਿਆਸਤ ਜਾਰੀ
Punjab Breaking News LIVE, 17 December, 2023: ਬਠਿੰਡਾ ਅੱਜ ਬਣੇਗਾ ਸਿਆਸਤ ਦਾ ਅਖਾੜਾ, AAP ਦੀ ਰੈਲੀ ਦੇ ਨਾਲ-ਨਾਲ ਨਵਜੋਤ ਸਿੱਧੂ ਵੀ ਗੱਜਣਗੇ, ਸੂਬੇ ‘ਚ ਧੁੰਦ ਦਾ ਕਹਿਰ, ਸੰਸਦ ਦੀ ਕੁਤਾਹੀ ਮਾਮਲੇ ‘ਚ ਹੋਈ ਇੱਕ ਹੋਰ ਗ੍ਰਿਫ਼ਤਾਰੀ

Background
Punjab Breaking News LIVE, 17 December, 2023: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 17 ਦਸੰਬਰ ਨੂੰ ਬਠਿੰਡਾ ਦੇ ਮੌੜ ਮੰਡੀ ਵਿੱਚ ਵਿਕਾਸ ਕ੍ਰਾਂਤੀ ਰੈਲੀ ਕਰਨਗੇ। ਇਸ ਦੌਰਾਨ ਸੀਐਮ ਕੇਜਰੀਵਾਲ ਅਤੇ ਸੀਐਮ ਮਾਨ ਵੀ ਜਨਤਾ ਨੂੰ ਸੰਬੋਧਨ ਕਰਨਗੇ। 'ਆਪ' ਵਿਕਾਸ ਕ੍ਰਾਂਤੀ ਰੈਲੀ ਰਾਹੀਂ ਲੋਕ ਸਭਾ ਚੋਣਾਂ 2024 ਲਈ ਚੋਣ ਬਿਗਲ ਵਜਾਉਣ ਦੀ ਤਿਆਰੀ ਕਰ ਰਹੀ ਹੈ। ਬਠਿੰਡਾ ‘ਚ AAP ਦੀ ਵਿਕਾਸ ਕ੍ਰਾਂਤੀ ਰੈਲੀ, ਭਗਵੰਤ ਮਾਨ ਅਤੇ CM ਕੇਜਰੀਵਾਲ ਕਰਨਗੇ ਸੰਬੋਧਨ
ਸੂਬੇ ਵਿੱਚ ਧੁੰਦ ਦਾ ਕਹਿਰ
ਸੂਬੇ ਵਿੱਚ ਧੁੰਦ ਦਾ ਕਹਿਰ ਵਾਪਰਨ ਲੱਗ ਪਿਆ ਹੈ। ਉੱਥੇ ਹੀ ਸ਼ੁੱਕਰਵਾਰ ਦੇਰ ਰਾਤ ਨੂੰ ਜਲੰਧਰ ਦੇ ਆਦਮਪੁਰ ਵਿੱਚ ਧੁੰਦ ਕਰਕੇ ਫੌਜ ਦੇ ਅਧਿਕਾਰੀਆਂ ਦੀਆਂ ਗੱਡੀਆਂ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ 'ਚ ਲੈਫਟੀਨੈਂਟ ਕਰਨਲ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਸਾਥੀ ਕੈਪਟਨ ਜ਼ਖਮੀ ਹੋ ਗਿਆ। ਆਦਮਪੁਰ 'ਚ ਹੋਏ ਹਾਦਸੇ 'ਚ ਜ਼ਖਮੀ ਕੈਪਟਨ ਨੂੰ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧੁੰਦ ਦਾ ਕਹਿਰ, ਜਲੰਧਰ 'ਚ ਫੌਜ ਦੇ ਅਧਿਕਾਰੀਆਂ ਦੀਆਂ ਗੱਡੀਆਂ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ, ਇੱਕ ਜ਼ਖ਼ਮੀ
ਓਮਾਨ ਦੇ ਸੁਲਤਾਨ ਦਾ 26 ਸਾਲਾਂ ਬਾਅਦ ਭਾਰਤ ਦਾ ਸਰਕਾਰੀ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (16 ਦਸੰਬਰ) ਨੂੰ ਸਰਕਾਰੀ ਦੌਰੇ 'ਤੇ ਭਾਰਤ ਆਏ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ, ਰੱਖਿਆ, ਵਪਾਰ ਅਤੇ ਆਰਥਿਕਤਾ ਦੇ ਪ੍ਰਮੁੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਧਿਆਨ ਦਿੱਤਾ। ਓਮਾਨ ਦੇ ਸੁਲਤਾਨ ਸ਼ੁੱਕਰਵਾਰ (15 ਦਸੰਬਰ) ਨੂੰ ਸਰਕਾਰੀ ਦੌਰੇ 'ਤੇ ਦਿੱਲੀ ਪਹੁੰਚੇ। ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। 26 ਸਾਲਾਂ ਬਾਅਦ ਸਰਕਾਰੀ ਦੌਰੇ 'ਤੇ ਭਾਰਤ ਆਏ ਓਮਾਨ ਦੇ ਸੁਲਤਾਨ, PM ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
Kashi Tamil Sangamam: PM ਮੋਦੀ ਨੇ 'ਕਾਸ਼ੀ ਤਮਿਲ ਸੰਗਮ 2.0' ਦਾ ਕੀਤਾ ਉਦਘਾਟਨ, ਜਾਣੋ ਵਾਰਾਣਸੀ ਦੌਰੇ ਦੀਆਂ ਅਹਿਮ ਗੱਲਾਂ
Kashi Tamil Sangamam: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਵਾਰਾਣਸੀ 'ਚ ਕਾਸ਼ੀ ਤਮਿਲ ਸੰਗਮ' ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਐਤਵਾਰ ਸ਼ਾਮ ਨਮੋ ਘਾਟ ਤੋਂ 'ਕਾਸ਼ੀ ਤਮਿਲ ਸੰਗਮ 2.0' ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਕੰਨਿਆਕੁਮਾਰੀ ਤੋਂ ਬਨਾਰਸ ਤੱਕ 'ਕਾਸ਼ੀ ਤਮਿਲ ਸੰਗਮ ਐਕਸਪ੍ਰੈਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Sultanpur Lodhi: ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ਦੋ ਧਿਰਾਂ 'ਚ ਹਿੰਸਕ ਝੜਪ, ਚੱਲੀਆਂ ਇੱਟਾਂ-ਰੋੜੇ, ਡਾਂਗਾਂ ਤੇ ਤਲਵਾਰਾਂ, 5 ਜਖ਼ਮੀ
Jabbowal village of Sultanpur Lodhi: ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਧਿਰਾਂ 'ਚ ਮਾਮੂਲੀ ਗੱਲ ਨੂੰ ਲੈਕੇ ਹਿੰਸਕ ਝੜਪ ਹੋਣ ਦਾ ਸਮਾਚਾਰ ਮਿਲਿਆ ਹੈ। ਲੜਾਈ ਦੌਰਾਨ ਤਲਵਾਰਾਂ ,ਡਾਂਗਾਂ , ਇੱਟਾਂ , ਰੋੜੇ ਵੀ ਚੱਲੇ ਹਨ। ਜਿਸ ਵਿੱਚ 5 ਜਣੇ ਜਖ਼ਮੀ ਹੋ ਗਏ। ਘਟਨਾ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।






















