Punjab Breking News Live 6 April: ਮੁਕੇਰੀਆਂ ਨੇੜੇ ਕਾਰ ਹੋਈ ਹਾਦਸੇ ਦਾ ਸ਼ਿਕਾਰ, ਨਿੱਝਰ ਕਤਲ ਕਾਂਡ ਦੀ ਜਾਂਚ 'ਤੇ ਕੈਨੇਡਾ ਸਰਕਾਰ ਦਾ ਇੱਕ ਹੋਰ ਖੁਲਾਸਾ, ਬਗੈਰ ਉਮੀਦਵਾਰ ਐਲਾਨੇ ਹੀ ਕਾਂਗਰਸੀ ਲੀਡਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

Punjab Breking News Live 6 April: ਮੁਕੇਰੀਆਂ ਨੇੜੇ ਕਾਰ ਹੋਈ ਹਾਦਸੇ ਦਾ ਸ਼ਿਕਾਰ, ਨਿੱਝਰ ਕਤਲ ਕਾਂਡ ਦੀ ਜਾਂਚ 'ਤੇ ਕੈਨੇਡਾ ਸਰਕਾਰ ਦਾ ਇੱਕ ਹੋਰ ਖੁਲਾਸਾ, ਬਗੈਰ ਉਮੀਦਵਾਰ ਐਲਾਨੇ ਹੀ ਕਾਂਗਰਸੀ ਲੀਡਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

ABP Sanjha Last Updated: 06 May 2024 12:48 PM
Punjab Politics : ਚੰਨੀ ਦਾ ਖਹਿੜਾ ਨਹੀਂ ਛੱਡ ਰਹੇ ਪੁਰਾਣੇ ਵਿਵਾਦ, ਜਲੰਧਰ 'ਚ ਲੱਗੇ ਨਾਅਰੇ, ਠਰਕੀ ਚੰਨੀ ਹਾਏ-ਹਾਏ !

Punjab Politics: ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਚੰਨੀ ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਹਲਕੇ ਵਿੱਚ ਪ੍ਰਚਾਰ ਕਰਨ ਗਏ ਤਾਂ ਮਹਿਲਾਵਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਠਰਕੀ ਚੰਨੀ ਹਾਏ-ਹਾਏ ਦਾ ਨਾਅਰੇ ਲਾਏ। ਪ੍ਰਦਰਸ਼ਨਕਾਰੀ ਔਰਤਾਂ ਨੇਕਿਹਾ ਕਿ, ਔਰਤਾਂ ਪ੍ਰਤੀ ਚੰਨੀ ਦਾ ਰਵੱਈਆ ਹਮੇਸ਼ਾ ਗ਼ਲਤ ਰਿਹਾ ਹੈ ਜਿਸ ਕਰਕੇ ਚੰਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ  ਸ਼ਾਂਤ ਕਰਵਾਇਆ।

Weather Update: ਗਰਮੀ ਦੇ ਕਹਿਰ ਨੂੰ ਲੈ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਧੁੱਪ 'ਚ ਨਿਕਲਣ ਵਾਲੇ ਵਰਤੋਂ ਇਹ ਸਾਵਧਾਨੀਆਂ

Chandigarh Weather: ਇੱਕ ਵਾਰ ਫਿਰ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗੱਲ ਜੇਕਰ ਚੰਡੀਗੜ੍ਹ ਦੀ ਕਰਿਏ ਤਾਂ ਇੱਥੇ ਵੱਧ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਦਰਅਸਲ, ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਅਚਾਨਕ ਵਾਧਾ ਹੋਇਆ ਹੈ। ਅਗਲੇ ਇੱਕ ਹਫ਼ਤੇ ਤੱਕ ਤਾਪਮਾਨ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ।

Patiala News: ਕਿਸਾਨ ਲੀਡਰ ਦੀ ਮੌਤ ਨਾਲ ਪ੍ਰਨੀਤ ਕੌਰ ਦੀਆਂ ਵਧੀਆਂ ਮੁਸ਼ਕਲਾਂ, ਹਰਪਾਲਪੁਰ ਖ਼ਿਲਾਫ਼ ਕੇਸ ਦਰਜ

Patiala News: ਬੀਜੇਪੀ ਦੀ ਟਿਕਟ ਉਪਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੀ ਪ੍ਰਨੀਤ ਕੌਰ ਦੀਆਂ ਮੁਸ਼ਕਲਾਂ ਵਧ ਗਈਆ ਹਨ। ਉਨ੍ਹਾਂ ਦੇ ਚੋਣ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਦੇ ਪਿੰਡ ਸੇਹਰਾ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧ ਵਿੱਚ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ। 

Amritsar News: ਅੰਮ੍ਰਿਤਪਾਲ ਸਿੰਘ ਤੋਂ ਬਾਅਦ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਮਾਰਨ ਵਾਲੇ ਸੰਦੀਪ ਸਿੰਘ ਵੱਲੋਂ ਵੀ ਚੋਣ ਲੜਨ ਦਾ ਐਲਾਨ

Amritsar News: ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ਼ ਸੰਨੀ ਨੇ ਵੀ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੰਨੀ ਨੇ ਇਹ ਫੈਸਲਾ ਡਿਬਰੂਗੜ੍ਹ ਜੇਲ 'ਚ ਬੰਦ ਖਾਲਿਸਤਾਨ ਸਮਰਥਕ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਤੋਂ ਬਾਅਦ ਲਿਆ ਹੈ। ਸੰਦੀਪ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਤੇ ਉਹ ਅੰਮ੍ਰਿਤਸਰ ਹਲਕੇ ਤੋਂ ਹੀ ਚੋਣ ਲੜੇਗਾ।

Punjab News: ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਡਾ. ਲਖਬੀਰ ਸਿੰਘ

Punjab News: ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਨੇ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ। ਦੱਸ ਦਈਏ ਕਿ ਡਾ. ਲਖਬੀਰ ਸਿੰਘ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

Ludhiana News: ਨੈਸ਼ਨਲ ਹਾਈਵੇਅ 'ਤੇ ਪਲਟਿਆ ਤੇਲ ਦਾ ਟੈਂਕਰ, ਵੱਡਾ ਹਾਦਸਾ ਹੋਣ ਤੋਂ ਟਲਿਆ, ਮਸਾ ਬਚੀ ਡਰਾਈਵਰ ਦੀ ਜਾਨ

Ludhiana News: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪਿੰਡ ਲਿਬੜਾ ਕੋਲ ਤੇਲ ਨਾਲ ਭਰਿਆ ਟੈਂਕਰ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਸੁਰੱਖਿਆ ਬਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ। ਸਭ ਤੋਂ ਪਹਿਲਾਂ ਅੱਗ ਦੀ ਘਟਨਾ ਹੋਣ ਤੋਂ ਰੋਕਣ ਲਈ ਟੈਂਕਰ ਦੀ ਬੈਟਰੀ ਕੱਢ ਲਈ ਗਈ ਤਾਂ ਜੋ ਤਾਰਾਂ 'ਚ ਸਪਾਰਕ ਨਾ ਹੋ ਸਕੇ। ਇਹ ਟੈਂਕਰ ਚੌਲਾਂ ਦੇ ਤੇਲ ਨਾਲ ਭਰਿਆ ਹੋਇਆ ਸੀ।

Farmers Protest: ਥਰਮਲ ਪਲਾਂਟਾਂ 'ਚੋਂ ਮੁੱਕ ਰਿਹਾ ਕੋਲਾ; ਤਿੰਨ ਦਿਨਾਂ ਤੋਂ ਸਟੇਸ਼ਨ 'ਤੇ ਹੀ ਖੜ੍ਹੀ ਮਾਲ ਗੱਡੀ; ਲਗਣਗੇ ਬਿਜਲੀ ਦੇ ਲੰਬੇ ਕੱਟ?

Farmers Protest: ਸੂਬੇ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਰੇਲ ਸੇਵਾਵਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਿੱਟੇ ਵਜੋਂ ਗੋਬਿੰਦਗੜ੍ਹ ਥਰਮਲ ਪਲਾਂਟ ਨੂੰ ਕੋਲੇ ਦੀ ਸਪਲਾਈ ਬੰਦ ਹੋ ਗਈ ਹੈ। ਦਰਅਸਲ ਧਨਬਾਦ ਤੋਂ ਗੋਬਿੰਦਗੜ੍ਹ ਜਾਣ ਵਾਲੀ ਕੋਲੇ ਨਾਲ ਲੱਦੀ ਇੱਕ ਮਾਲ ਗੱਡੀ ਪਿਛਲੇ ਤਿੰਨ ਦਿਨਾਂ ਤੋਂ ਕੈਂਟ ਰੇਲਵੇ ਸਟੇਸ਼ਨ ਦੀ ਲਾਈਨ ਨੰਬਰ ਪੰਜ ’ਤੇ ਖੜ੍ਹੀ ਹੈ। ਇਸ ਤੋਂ ਬਾਅਦ ਸਹਾਰਨਪੁਰ-ਅੰਬਾਲਾ ਰੇਲ ਸੈਕਸ਼ਨ 'ਤੇ ਕਈ ਹੋਰ ਮਾਲ ਗੱਡੀਆਂ ਨੂੰ ਵੀ ਰੋਕ ਦਿੱਤਾ ਗਿਆ ਹੈ। ਇਹ ਸਾਰੀ ਕਾਰਵਾਈ ਵੰਦੇ ਭਾਰਤ ਐਕਸਪ੍ਰੈਸ ਅਤੇ ਹੋਰ ਮੇਲ ਅਤੇ ਐਕਸਪ੍ਰੈਸ ਟਰੇਨਾਂ ਨੂੰ ਸਮੇਂ ਸਿਰ ਚਲਾਉਣ ਲਈ ਕੀਤੀ ਗਈ ਹੈ। ਇਸ ਦੇ ਬਾਵਜੂਦ ਗੜਿਆਂ ਆਪਣੇ ਨਿਰਧਾਰਿਤ ਸਮੇਂ ਤੋ ਬਹੁਤ ਜਿਆਦਾ ਦੇਰੀ ਨਾਲ ਚੱਲ ਰਹੀਆਂ ਹਨ ਜਿਵੇਂ ਕਿ ਐਤਵਾਰ ਨੂੰ ਕੈਂਟ ਰੇਲਵੇ ਸਟੇਸ਼ਨ 'ਤੇ ਆਉਣ ਵਾਲੀਆਂ ਗੱਡੀਆਂ ਸ਼ਾਮ ਨੂੰ ਸਟੇਸ਼ਨ 'ਤੇ ਪਹੁੰਚੀਆਂ ਜਦੋਂ ਕਿ ਸ਼ਾਮ ਨੂੰ ਆਉਣ ਵਾਲੀਆਂ ਗੱਡੀਆਂ ਅਗਲੇ ਦਿਨ ਸਵੇਰੇ ਸਟੇਸ਼ਨ 'ਤੇ ਪਹੁੰਚੀਆਂ । 

ਪਿਛੋਕੜ

Punjab Breking News Live 6 April: ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਮੁਕੇਰੀਆਂ ਹਾਜੀਪੁਰ ਮੁੱਖ ਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਕਾਰ ਦਰੱਖਤ ਨਾਲ ਇੰਨੀ ਜ਼ਬਰਦਸਤ ਟਕਰਾਈ ਕਿ ਪੂਰੀ ਤਰ੍ਹਾਂ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਦਾ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।


Accident News: ਧਾਰਮਿਕ ਸਥਾਨ ਤੋਂ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 2 ਗੰਭੀਰ ਜ਼ਖ਼ਮੀ


ਨਿੱਝਰ ਕਤਲ ਕਾਂਡ ਦੀ ਜਾਂਚ 'ਤੇ ਕੈਨੇਡਾ ਸਰਕਾਰ ਦਾ ਇੱਕ ਹੋਰ ਖੁਲਾਸਾ


Hardeep Singh Nijjar Case: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਕਾਂਡ 'ਚ 3 ਭਾਰਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡੀਅਨ ਪੀਐਮ ਟਰੂਡੋ ਨੇ ਐਤਵਾਰ (6 ਮਈ) ਨੂੰ ਕਿਹਾ - ਕਤਲ ਦੀ ਜਾਂਚ ਸਿਰਫ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਹੈ, ਇਹ ਅਜੇ ਵੀ ਜਾਰੀ ਹੈ।ਓਨਟਾਰੀਓ ਵਿੱਚ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਦੇ ਸ਼ਤਾਬਦੀ ਸਮਾਗਮ ਵਿੱਚ ਟਰੂਡੋ ਨੇ ਤਿੰਨ ਗ੍ਰਿਫਤਾਰੀਆਂ ਨੂੰ ਸਵੀਕਾਰ ਕੀਤਾ ਅਤੇ ਕਿਹਾ- ਕੈਨੇਡਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਇੱਥੇ ਹਰ ਵਿਅਕਤੀ ਨੂੰ ਵਿਤਕਰੇ ਅਤੇ ਹਿੰਸਾ ਤੋਂ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ।


India Canada Row: ਨਿੱਝਰ ਕਤਲ ਕਾਂਡ ਦੀ ਜਾਂਚ 'ਤੇ ਕੈਨੇਡਾ ਸਰਕਾਰ ਦਾ ਇੱਕ ਹੋਰ ਖੁਲਾਸਾ, ਭਾਰਤ ਨੂੰ ਧਮਕੀ ! ਵਿਦੇਸ਼ ਮੰਤਰਾਲੇ ਨੇ ਵੀ ਦਿੱਤੀ ਸਫ਼ਾਈ


ਬਗੈਰ ਉਮੀਦਵਾਰ ਐਲਾਨੇ ਹੀ ਕਾਂਗਰਸੀ ਲੀਡਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ


Lok Sabha Election Ferozepur Seat: ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਨੇ ਹਾਲੇ ਤੱਕ ਸਾਰੀਆਂ ਸੀਟਾਂ 'ਤੇ ਉਮੀਦਵਾਰ ਨਹੀਂ ਐਲਾਨੇ ਹਨ। ਇਸ ਲਿਸਟ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕਾ ਵੀ ਸ਼ਾਮਲ ਹੈ ਜਿੱਥੇ ਹਾਲੇ ਤੱਕ ਕਾਂਗਰਸ ਪਾਰਟੀ ਉਮੀਦਵਾਰ ਦਾ ਚਿਹਰਾ ਲੱਭ ਰਹੀ ਹੈ। ਪਰ ਇਸ ਦਰਮਿਆਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।


Lok Sabha Elections 2024: ਬਗੈਰ ਉਮੀਦਵਾਰ ਐਲਾਨੇ ਹੀ ਕਾਂਗਰਸੀ ਲੀਡਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ, ਰੱਬ ਭਰੋਸੇ ਮੈਦਾਨ 'ਚ ਉੱਤਰਿਆ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.