ਪੜਚੋਲ ਕਰੋ

Old Pension Scheme: ਮਾਨ ਵਜ਼ਾਰਤ ਵੱਲੋਂ ਸੂਬੇ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ, ਨੋਟੀਫਿਕੇਸ਼ਨ ਜਾਰੀ ਕਰਨ ਲਈ ਹਰੀ ਝੰਡੀ

Punjab Cabinet: ਸੂਬੇ ਦਾ ਖ਼ਜ਼ਾਨਾ ਆਪਣੇ ਮੌਜੂਦਾ ਸਰੋਤਾਂ ਰਾਹੀਂ ਇਸ ਸਕੀਮ ਦਾ ਵਿੱਤੀ ਭਾਰ ਚੁੱਕਣ ਦੇ ਪੂਰੀ ਤਰ੍ਹਾਂ ਯੋਗ ਹੋਵੇਗਾ ਅਤੇ ਕਿਸੇ ਵੀ ਹਾਲਾਤ ਵਿੱਚ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਰੱਖਿਆ ਜਾਵੇਗਾ।

Punjab Cabinet : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਸੂਬੇ ਵਿਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ 1.75 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਸਿੱਧਾ ਲਾਭ ਹੋਵੇਗਾ।

ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਅਧੀਨ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਮਨਜ਼ੂਰ ਕੀਤਾ ਗਿਆ ਜਿਸ ਨਾਲ ਸੂਬੇ ਦੇ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ। ਇਸ ਨਾਲ ਐਨ.ਪੀ.ਐਸ. ਅਧੀਨ 1.75 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬੇ ਦੇ 1.26 ਲੱਖ ਮੁਲਾਜ਼ਮ ਪਹਿਲਾਂ ਹੀ ਮੌਜੂਦਾ ਪੁਰਾਣੀ ਪੈਨਸ਼ਨ ਸਕੀਮ ਦੇ ਦਾਇਰੇ ਹੇਠ ਆਉਂਦੇ ਹਨ।

ਬੁਲਾਰੇ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿਚ ਹੀ 4100 ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਸਕੀਮ ਸਰਕਾਰੀ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਬਣਾਉਣ ਦੇ ਨਾਲ-ਨਾਲ ਸੂਬੇ ਪ੍ਰਤੀ ਮੁਲਾਜ਼ਮਾਂ ਦੇ ਮਿਸਾਲੀ ਯੋਗਦਾਨ ਦੇ ਉਦੇਸ਼ ਨਾਲ ਲਾਗੂ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਯਕੀਨੀ ਬਣਾਉਣ ਲਈ ਕਿ ਅਮਲ ਵਿਚ ਲਿਆਂਦੀ ਜਾ ਰਹੀ ਸਕੀਮ ਭਵਿੱਖ ਵਿਚ ਖਜ਼ਾਨੇ ਲਈ ਵਿੱਤੀ ਤੌਰ ਉਤੇ ਹੰਢਣਸਾਰ ਰਹੇ, ਸੂਬਾ ਸਰਕਾਰ ਵੱਲੋਂ ਪੈਨਸ਼ਨ ਕਾਰਪਸ ਦੀ ਸਿਰਜਣ ਲਈ ਸਰਗਰਮੀ ਨਾਲ ਯੋਗਦਾਨ ਪਾਇਆ ਜਾਵੇਗਾ ਜਿਸ ਨਾਲ ਸਕੀਮ ਦੇ ਲਾਭਪਾਤਰੀਆਂ ਨੂੰ ਭਵਿੱਖ ਵਿਚ ਪੈਨਸ਼ਨ ਦੀ ਸੇਵਾ ਦਾ ਲਾਭ ਦਿੱਤਾ ਜਾਵੇਗਾ।

ਮੁੱਢਲੇ ਤੌਰ ਉਤੇ ਸਾਲਾਨਾ ਇਕ ਹਜ਼ਾਰ ਕਰੋੜ ਰੁਪਏ ਦਾ ਯੋਗਦਾਨ ਪੈਨਸ਼ਨ ਕਾਰਪਸ ਵਿੱਚ ਦਿੱਤਾ ਜਾਵੇਗਾ, ਜਿਸ ਨੂੰ ਭਵਿੱਖ ਵਿੱਚ ਹੌਲੀ-ਹੌਲੀ ਵਧਾਇਆ ਜਾਵੇਗਾ। ਮੌਜੂਦਾ ਸਮੇਂ ਐਨ.ਪੀ.ਐਸ. ਵਿੱਚ ਕੁੱਲ 16,746 ਕਰੋੜ ਰੁਪਏ ਜਮ੍ਹਾਂ ਹਨ ਜਿਸ ਲਈ ਸੂਬਾ ਸਰਕਾਰ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਐਫ.ਆਰ.ਡੀ.ਏ.) ਨੂੰ ਇਹ ਪੈਸਾ ਵਾਪਸ ਕਰਨ ਦੀ ਅਪੀਲ ਕਰੇਗੀ ਤਾਂ ਕਿ ਇਸ ਪੈਸੇ ਦੀ ਢੁਕਵੀਂ ਵਰਤੋਂ ਯਕੀਨੀ ਬਣੇ।

ਮੰਤਰੀ ਮੰਡਲ ਨੇ ਮੁੜ ਦੁਹਰਾਇਆ ਕਿ ਸੂਬੇ ਦਾ ਖ਼ਜ਼ਾਨਾ ਆਪਣੇ ਮੌਜੂਦਾ ਸਰੋਤਾਂ ਰਾਹੀਂ ਇਸ ਸਕੀਮ ਦਾ ਵਿੱਤੀ ਭਾਰ ਚੁੱਕਣ ਦੇ ਪੂਰੀ ਤਰ੍ਹਾਂ ਯੋਗ ਹੋਵੇਗਾ ਅਤੇ ਕਿਸੇ ਵੀ ਹਾਲਾਤ ਵਿੱਚ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਰੱਖਿਆ ਜਾਵੇਗਾ।

ਟਾਪ ਹੈਡਲਾਈਨ

Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦਾ ਸਿਲਸਿਲਾ ਜਾਰੀ, 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ 'ਚ ਹੋਇਆ ਸ਼ਾਮਲ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦਾ ਸਿਲਸਿਲਾ ਜਾਰੀ, 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਕਾਂਗਰਸ 'ਚ ਹੋਇਆ ਸ਼ਾਮਲ...
Punjab News: ਪੰਜਾਬ 'ਚ ਮੁਲਾਜ਼ਮਾਂ ਦੇ DA ਬਕਾਏ ਨੂੰ ਲੈ ਕੇ ਵੱਡਾ ਅਪਡੇਟ! ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ; ਹੁਣ...
ਪੰਜਾਬ 'ਚ ਮੁਲਾਜ਼ਮਾਂ ਦੇ DA ਬਕਾਏ ਨੂੰ ਲੈ ਕੇ ਵੱਡਾ ਅਪਡੇਟ! ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ; ਹੁਣ...
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget