ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ 2 ਮਈ ਨੂੰ ਕੈਬਨਿਟ ਦੀ ਮੀਟਿੰਗ (Cabinet Meeting) ਬੁਲਾਈ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ (Punjab Civil Secretariat) ਵਿੱਚ ਸੋਮਵਾਰ ਸ਼ਾਮ 4 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਂਜ ਮੀਟਿੰਗ ਸਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਵਿੱਚ ਆਪਣੇ ਚੋਣ ਮੈਨੀਫੈਸਟੋ ਵਿਚਲੇ ਕਈ ਵਾਅਦੇ ਪੂਰੇ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕੀ ਮਾਮਲੇ ਕੈਬਨਿਟ ਵਿੱਚ ਨਹੀਂ ਵਿਚਾਰੇ ਗਏ। ਇਸ ਲਈ ਇਨ੍ਹਾਂ ਐਲਾਨਾਂ ਨੂੰ ਅਮਲੀ ਜਾਮਾ ਪਹਿਣਾਉਣ ਲਈ ਕੈਬਨਿਟ ਦੀ ਮੋਹਰ ਜ਼ਰੂਰੀ ਹੈ।


ਪੰਜਾਬ ਸਰਕਾਰ ਸਾਹਮਣੇ ਹੁਣ ਪੰਜਾਬ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਸ਼ੁਰੂ ਕਰਨਾ ਸਭ ਤੋਂ ਵੱਡਾ ਮੁੱਦਾ ਹੈ। ਚੋਣਾਂ ਵਿੱਚ ਸਰਕਾਰ ਨੇ ਇਹ ਵਾਅਦਾ ਕੀਤਾ ਸੀ। ਇਸ ਬਾਰੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਹੁਤ ਜਲਦੀ ਲਾਗੂ ਕੀਤੀ ਜਾਵੇਗੀ।


ਜਿੰਨੇ ਐਲਾਨ ਕੀਤੇ ਉਸ ਦਾ ਨੋਟੀਫਿਕੇਸ਼ਨ ਕਿੱਥੇ ?
ਸਰਕਾਰੀ ਉੱਪਰ ਕਾਫੀ ਦਬਾਅ ਹੈ। ਵਿਰੋਧੀ ਸਰਕਾਰ ਉੱਪਰ ਸਵਾਲ ਉਠਾ ਰਹੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸਵਾਲ ਕੀਤਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤੇ ਹਨ, ਕੀ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ? ਸਿੱਧੂ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਨਾਮ 'ਐਲਾਨਵੰਤ' ਹੈ? 24 ਘੰਟਿਆਂ 'ਚ ਬਰਗਾੜੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਹਰੀ ਸਿਆਹੀ ਵਾਲਾ ਪੈਨ ਕਿੱਥੇ ਹੈ? 


ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਗਰਮੀ ਨੇ ਤੋੜਿਆ ਪੰਜ ਸਾਲ ਦਾ ਰਿਕਾਰਡ, ਪਾਰਾ 42 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ