Punjab News: ਮਾਨ ਦਾ ਕੇਂਦਰ ਸਰਕਾਰ 'ਤੇ ਵੱਡਾ ਹਮਲਾ, ਕਿਹਾ ਪਠਾਨਕੋਟ ਹਮਲੇ ਦੌਰਾਨ ਫੌਜ ਭੇਜ ਕੇ ਕੇਂਦਰ ਨੇ ਮੰਗੇ 7.5 ਕਰੋੜ ਰੁਪਏ
Bhagwant Mann: ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਉਸ ਨੇ ਕੇਂਦਰ 'ਤੇ ਪਠਾਨਕੋਟ ਹਮਲੇ ਦੌਰਾਨ ਫੌਜ ਭੇਜਣ ਦੇ ਬਦਲੇ 7.5 ਕਰੋੜ ਰੁਪਏ ਮੰਗਣ ਦਾ ਦੋਸ਼ ਲਾਇਆ ਹੈ।
punjab cm bhagwant mann slams central government stating pathankot terrorist attack
Bhagwant Mann Fresh Attack On Central Govt: ਕੇਂਦਰ 'ਤੇ ਤਾਜ਼ਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ 2016 'ਚ ਪਠਾਨਕੋਟ ਹਮਲੇ ਦੌਰਾਨ ਪੰਜਾਬ ਨੂੰ ਫੌਜ ਭੇਜਣ ਲਈ 7.5 ਕਰੋੜ ਰੁਪਏ ਦੇਣ ਲਈ ਕਿਹਾ ਸੀ। ਰਾਜ ਵਿਧਾਨ ਸਭਾ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਦਾਅਵਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਸਾਧੂ ਸਿੰਘ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਗਏ ਸੀ ਅਤੇ ਉਨ੍ਹਾਂ ਨੂੰ ਆਪਣੇ ਐਮਪੀ ਫੰਡ ਚੋਂ ਪੈਸੇ ਕੱਟਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲਿਖਤੀ ਬਿਆਨ ਵੀ ਮੰਗਿਆ ਸੀ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਅਤੇ ਭਾਰਤ ਤੋਂ ਫੌਜ ਹਾਇਰ ਕੀਤੀ ਹੈ।
ਸੀਐਮ ਨੇ ਕਹੀ ਇਹ ਗੱਲ
ਸੀਐਮ ਮਾਨ ਨੇ ਕਿਹਾ ਕਿ ਪਠਾਨਕੋਟ ਹਮਲੇ ਦੌਰਾਨ ਫੌਜ ਆਈ ਸੀ। ਬਾਅਦ ਵਿਚ ਮੈਨੂੰ ਚਿੱਠੀ ਮਿਲੀ ਕਿ ਪੰਜਾਬ ਨੂੰ ਫੌਜ ਭੇਜੇ ਜਾਣ ਵਜੋਂ 7.5 ਕਰੋੜ ਰੁਪਏ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਤੇ ਮੈਂ ਰਾਜਨਾਥ ਸਿੰਘ ਕੋਲ ਗਏ ਸੀ। ਉਨ੍ਹਾਂ ਨੂੰ ਕਿਹਾ ਕਿ ਮੇਰੇ ਸੰਸਦ ਮੈਂਬਰ ਫੰਡ 'ਚੋਂ ਕਟੌਤੀ ਕਰ ਲੈਣ ਪਰ ਪੰਜਾਬ ਨੂੰ ਲਿਖਤੀ ਰੂਪ 'ਚ ਦੇ ਦਿਓ ਕਿ ਇਹ ਦੇਸ਼ ਦਾ ਹਿੱਸਾ ਨਹੀਂ ਹੈ ਅਤੇ ਭਾਰਤ ਤੋਂ ਫੌਜ ਕਿਰਾਏ 'ਤੇ ਲਈ ਹੈ।
During Pathankot attack,military came.Later I received letter that Punjab should pay Rs 7.5 Cr as military was sent.Sadhu Singh&I went to Rajnath Singh.Told him to deduct from my MPLAD but give in writing that Punjab isn't country's part&took military from India on rent:Punjab CM pic.twitter.com/Gbg7yIJTRj
— ANI (@ANI) April 1, 2022
ਪਠਾਨਕੋਟ ਅੱਤਵਾਦੀ ਹਮਲਾ
ਦੱਸ ਦਈਏ ਕਿ 2016 ਵਿੱਚ ਅੱਤਵਾਦੀਆਂ ਨੇ 1-2 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਠਾਨਕੋਟ ਵਿੱਚ ਰਣਨੀਤਕ ਭਾਰਤੀ ਹਵਾਈ ਸੈਨਾ (IAF) ਬੇਸ ਉੱਤੇ ਆਤਮਘਾਤੀ ਹਮਲਾ ਕੀਤਾ ਸੀ। 80 ਘੰਟੇ ਤੱਕ ਚੱਲੇ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ, ਜਦਕਿ ਇਸ ਆਪਰੇਸ਼ਨ 'ਚ 7 ਸੁਰੱਖਿਆ ਕਰਮੀ ਵੀ ਮਾਰੇ ਗਏ ਸੀ।
ਇਹ ਵੀ ਪੜ੍ਹੋ: WhatsApp ਨੇ ਜਾਰੀ ਕੀਤਾ ਨਵਾਂ ਅਪਡੇਟ, ਹੁਣ ਚੈਟ ਟੈਬ ਤੋਂ ਬਾਹਰ ਆ ਕੇ ਵੀ ਸੁਣ ਸਕੋਗੇ ਵਾਇਸ ਮੈਸੇਜ