ਪੜਚੋਲ ਕਰੋ

ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਚਰਨਜੀਤ ਚੰਨੀ 

ਚਰਨਜੀਤ ਚੰਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਖ਼ਬਰਾਂ ਮੁਤਾਬਕ ਚੰਨੀ ਗ੍ਰਹਿ ਮੰਤਰੀ ਨਾਲ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ।

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਤੀ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਖ਼ਬਰਾਂ ਮੁਤਾਬਕ ਚੰਨੀ ਗ੍ਰਹਿ ਮੰਤਰੀ ਨਾਲ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਆਪਣੇ ਕੈਬਨਿਟ ਮੰਤਰੀਆਂ ਨਾਲ ਰਾਜ ਭਵਨ ਪਹੁੰਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੈਮੋਰੈਂਡਮ ਸੌਂਪਿਆ। 

ਇਸ ਮੈਮੋਰੈਂਡਮ ਰਾਹੀਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਖੀਮਪੁਰ ਖੀਰੀ 'ਚ ਹਾਲ ਹੀ 'ਚ ਵਾਪਰੀ ਹਿੰਸਾ ਦੇ ਪੀੜਤ ਪਰਿਵਾਰਾਂ ਲਈ ਇਨਸਾਫ ਨੂੰ ਯਕੀਨੀ ਬਣਾਉਣ ਵਾਸਤੇ ਠੋਸ ਕਦਮ ਚੁੱਕਣ ਲਈ ਉੱਤਰ ਪ੍ਰਦੇਸ਼ ਸਰਕਾਰ ਉਤੇ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਇਸ ਯਾਦ ਪੱਤਰ ਵਿਚ ਤਿੰਨ ਖੇਤੀ ਕਾਨੂੰਨਾਂ ਦੀ ਤੁਰੰਤ ਘੋਖ ਕਰਕੇ ਰੱਦ ਕਰਨ ਦੀ ਲੋੜ ਨੂੰ ਵੀ ਦੁਹਰਾਇਆ ਕਿਉਂ ਜੋ ਇਹ ਕਾਨੂੰਨ ਹੀ ਕਿਸਾਨਾਂ ਦਰਮਿਆਨ ਰੋਸ ਦੀ ਵਜ੍ਹਾ ਬਣੇ ਹੋਏ ਹਨ। CM ਚੰਨੀ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਵਿਖੇ ਹਾਲ ਵਿਚ ਵਾਪਰੀ ਹਿੰਸਕ ਘਟਨਾ ਬਾਰੇ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਸ ਨੇ ਹਰੇਕ ਮਨੁੱਖ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਵੀ ਪੀੜਾਦਾਇਕ ਗੱਲ ਇਹ ਹੈ ਕਿ ਇਸ ਮੰਦਭਾਗੀ ਘਟਨਾ ਵਿਚ ਸਾਡੇ ਅੰਨਦਾਤਿਆਂ ਦੀ ਜਾਨ ਚਲੀ ਗਈ ਜੋ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਘਿਨਾਉਣੇ ਕਾਰੇ ਦੇ ਪਰਦੇ ਪਿਛਲੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ, ਭਾਵੇਂ ਉਹ ਕਿੰਨਾ ਵੀ ਅਰਸ-ਰਸੂਖ ਜਾਂ ਪਹੁੰਚ ਰੱਖਂਣ ਵਾਲਾ ਕਿਉਂ ਨਾ ਹੋਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦੁਖਦਾਇਕ ਘਟਨਾ ਵਿਚ ਜਾਨਾਂ ਗੁਆ ਚੁੱਕੇ ਭੋਲੇ-ਭਾਲੇ ਕਿਸਾਨਾਂ ਲਈ ਇਨਸਾਫ ਛੇਤੀ ਦਿਵਾਉਣਾ ਯਕੀਨੀ ਬਣਾਇਆ ਜਾਵੇ।

ਮੈਮੋਰੈਂਡਮ ਵਿਚ ਕਿਹਾ, "ਇਸ ਤੋਂ ਇਲਾਵਾ ਆਮ ਲੋਕ ਅਤੇ ਕਿਸਾਨ ਮੌਜੂਦਾ ਵਿਵਸਥਾ ਤੋਂ ਬੇਗਾਨਗੀ ਮਹਿਸੂਸ ਕਰ ਰਹੇ ਹਨ ਜਿਸ ਨਾਲ ਜਮਹੂਰੀ ਕਦਰਾਂ-ਕੀਮਤਾਂ ਹੌਲੀ-ਹੌਲੀ ਖੇਰੂੰ-ਖੇਰੂੰ ਹੋਈਆਂ ਹਨ। ਇਹ ਸਹੀ ਮੌਕਾ ਹੈ ਕਿ ਲੋਕਤੰਤਰਿਕ ਵਿਵਸਥਾ ਵਿਚ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਬਹਾਲ ਕੀਤਾ ਜਾਵੇ ਜਿਸ ਲਈ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦੇ ਮੌਲਿਕ ਹੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲੋਕ ਆਜ਼ਾਦਾਨਾ ਢੰਗ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਣ। ਇਸ ਵੇਲੇ ਲੋਕ ਨਿਰਭੈ ਹੋ ਕੇ ਆਪਣੀਆਂ ਦੁੱਖ-ਮੁਸੀਬਤਾਂ ਜ਼ਾਹਰ ਕਰਨ ਲਈ ਘੁਟਨ ਮਹਿਸੂਸ ਕਰ ਰਹੇ ਹਨ।"

ਮੁੱਖ ਮੰਤਰੀ ਨੇ ਮੋਦੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੇਸ਼ ਭਰ ਤੋਂ ਕਿਸਾਨ ਸੰਗਠਨ ਬੜੇ ਔਖੇ ਹਾਲਾਤਾਂ ਜਿਵੇਂ ਕਿ ਕੋਵਿਡ-19 ਮਹਾਂਮਾਰੀ ਅਤੇ ਮੌਸਮ ਦੀ ਮਾਰ ਝੱਲਦੇ ਹੋਏ ਬੀਤੇ ਇੱਕ ਸਾਲ ਤੋਂ ਦਿੱਲੀ ਦੀ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਜੰਗ ਵਿੱਚ ਹਿੱਸਾ ਲੈਂਦੇ ਹੋਏ ਕਈ ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ, ਜਿਨ੍ਹਾਂ ਕਾਨੂੰਨਾਂ ਕਰਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਚੰਨੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੇ ਕਿ ਜਿਨ੍ਹਾਂ ਕਿਸਾਨਾਂ ਨੇ ਸਾਡੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ, ਉਹੀ ਕਿਸਾਨ ਹੁਣ ਆਪਣੇ ਹੱਕਾਂ ਦੀ ਰਾਖੀ ਲਈ ਲੜਨ ਨੂੰ ਮਜਬੂਰ ਹਨ। ਜ਼ਿਕਰਯੋਗ ਹੈ ਕਿ ਇਸ ਅੰਦੋਲਨ ਕਰਕੇ ਸਾਡੇ ਅਰਥਚਾਰੇ 'ਤੇ ਕਾਫੀ ਬੁਰਾ ਪ੍ਰਭਾਵ ਪਿਆ ਹੈ ਇਸ ਲਈ ਸਮੂਹ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈਂਦੇ ਹੋਏ ਇਸ ਮਸਲੇ ਦਾ ਢੁਕਵਾਂ ਹੱਲ ਲਭਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੇ ਇਸ ਅੰਦੋਲਨ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਓ.ਪੀ.ਸੋਨੀ., ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੈ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਡਾ. ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋFacebook-Whatsapp ਡਾਊਨ ਹੋਣ ਕਰਕੇ ਪ੍ਰੇਸ਼ਾਨ ਹੋਏ ਲੋਕ, Mark Zuckerberg ਨੂੰ ਇੱਕ ਦਿਨ 'ਚ 7 ਬਿਲੀਅਨ ਡਾਲਰ ਦਾ ਨੁਕਸਾਨ

Paddy Procurement: ਕਰਨਾਲ 'ਚ ਅਜੇ ਵੀ ਸ਼ੁਰੂ ਨਹੀਂ ਹੋਈ ਝੋਨੇ ਦੀ ਖਰੀਦ, ਕਿਸਾਨ ਹੋ ਰਿਹਾ ਖੱਜਲ

ਇਹ ਵੀ ਪੜ੍ਹੋCoronavirus Updates: ਭਾਰਤ 'ਚ 209 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਕੇਸ, ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 18346 ਨਵੇਂ ਕੇਸ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Advertisement
ABP Premium

ਵੀਡੀਓਜ਼

Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾMP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਜਾਣੋ ਵਜ੍ਹਾ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਹੜਤਾਲ ਦੇ ਦੂਜੇ ਦਿਨ ਵੀ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਮੁਲਾਜ਼ਮ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
Embed widget