Channi Helicopter Ride to Kids: ਮੁੱਖ ਮੰਤਰੀ ਚੰਨੀ ਦੇ ਮੁੜ ਚਰਚੇ, ਪਿੰਡ ਦੇ ਬੱਚਿਆਂ ਨੂੰ ਸਰਕਾਰੀ ਹੈਲੀਕਾਪਟਰ 'ਤੇ ਲਵਾਈ ਗੇੜੀ
Punjab News: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸਖ਼ਤ ਮਿਹਨਤ ਕਰਾਂਗਾ।
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਮੁੜ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਨੇ ਸਰਕਾਰੀ ਹੈਲੀਕਾਪਟਰ ਵਿੱਚ ਆਪਣੇ ਨਾਲ ਬੱਚਿਆਂ ਨੂੰ ਸਵਾਰੀ ਕਰਵਾਈ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ। ਇਸ ਬਾਰੇ ਲੋਕ ਵੱਖ-ਵੱਖ ਰਾਏ ਦੇ ਰਹੇ ਹਨ।
ਦਰਅਸਲ ਮੁੱਖ ਮੰਤਰੀ ਚੰਨੀ ਨੇ ਐਤਵਾਰ ਨੂੰ ਮੋਰਿੰਡਾ ਵਿੱਚ ਸਰਕਾਰੀ ਹੈਲੀਕਾਪਟਰ ਵਿੱਚ ਆਪਣੇ ਨਾਲ ਬੱਚਿਆਂ ਨੂੰ ਸਵਾਰੀ ਕਰਨ ਲਈ ਬੁਲਾਇਆ। ਚੰਨੀ ਮੋਰਿੰਡਾ ਗਏ ਸਨ ਤੇ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦੇ ਵੇਖਿਆ। ਇਸ ਮਗਰੋਂ ਉਨ੍ਹਾਂ ਨੇ ਬੱਚਿਆਂ ਨੂੰ ਹੈਲੀਕਾਪਟਰ ’ਤੇ ਝੂਟੇ ਲੈਣ ਲਈ ਬੁਲਾ ਲਿਆ।
While interacting with them, I felt that there was no dearth of talent in Punjab, but there is a need to give proper guidance to these children. I promise all the children of Punjab that I will do my best to create a bright future for them. pic.twitter.com/gGyN3XRcOL
— Charanjit S Channi (@CHARANJITCHANNI) November 28, 2021
ਚੰਨੀ ਨੇ ਟਵੀਟ ਕੀਤਾ, ‘‘ਮੋਰਿੰਡਾ ਦੀ ਯਾਤਰਾ ਦੌਰਾਨ ਮੈਂ ਕੁਝ ਬੱਚਿਆਂ ਨੂੰ ਹੈਲੀਕਾਪਟਰ ਨੇੜੇ ਖੇਡਦੇ ਵੇਖਿਆ। ਜਦੋਂ ਮੈਂ ਬੱਚਾ ਸੀ ਤਾਂ ਮੈਂ ਜਹਾਜ਼ ਦੇਖਿਆ ਕਰਦਾ ਸੀ ਤੇ ਸੋਚਦਾ ਸੀ ਕਿ ਕਦੇ ਮੈਂ ਵੀ ਉਸ ਵਿੱਚ ਬੈਠਾਂਗਾ। ਇਸ ਨੂੰ ਯਾਦ ਕਰਦਿਆਂ ਮੈਂ ਪਿੰਡ ਦੇ ਬੱਚਿਆਂ ਨੂੰ ਬੁਲਾਇਆ ਤੇ ਉਨ੍ਹਾਂ ਦਾ ਸੁਪਨਾ ਸਾਕਾਰ ਕੀਤਾ।’’
ਉਨ੍ਹਾਂ ਨੇ ਹੈਲੀਕਾਪਟਰ ਵਿੱਚ ਆਪਣੇ ਨਾਲ ਬੈਠੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝਾ ਕੀਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਕੇ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ, ਬਸ ਮਾਰਗਦਰਸ਼ਨ ਦੀ ਲੋੜ ਹੈ।
ਇਹ ਵੀ ਪੜ੍ਹੋ: Petrol-Diesel Prices Today on 29th November: ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਪੈਟਰੋਲ ਦੀ ਕੀਮਤ 'ਚ ਨਹੀਂ ਹੋਇਆ ਕੋਈ ਬਦਲਾਅ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: