ਪੰਜਾਬ ਕਾਂਗਰਸ ਟੈਲੇਂਟ ਹੰਟ ਤੋਂ ਚੁਣੇਗੀ ਬੁਲਾਰਾ, ਬਣਾਈ ਪੰਜ ਮੈਂਬਰੀ ਕਮੇਟੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Punjab News: ਪੰਜਾਬ ਕਾਂਗਰਸ ਵੀ ਜਲਦੀ ਹੀ ਇੱਕ ਪ੍ਰਤਿਭਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਨੇ ਇਸ ਮਕਸਦ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ।

Punjab News: ਪੰਜਾਬ ਕਾਂਗਰਸ ਵੀ ਜਲਦੀ ਹੀ ਇੱਕ ਪ੍ਰਤਿਭਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਨੇ ਇਸ ਮਕਸਦ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਹਰਦੀਪ ਸਿੰਘ ਕਿੰਗਰਾ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਜਸਪ੍ਰੀਤ ਸਿੰਘ ਕਾਲਾਮਾਜਰਾ ਨੂੰ ਕਨਵੀਨਰ, ਨਰਿੰਦਰ ਪਾਲ ਸਿੰਘ ਸੰਧੂ ਨੂੰ ਸਹਿ-ਕਨਵੀਨਰ, ਦੁਰਲਭ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਜਸਕਰਨ ਸਿੰਘ ਕਾਹਲੋਂ ਨੂੰ ਤਕਨੀਕੀ ਸਹਾਇਤਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਨੌਂ ਡੈਲੀਗੇਟਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਇਨ੍ਹਾਂ ਵਿੱਚ ਕੁਲਦੀਪ ਵੈਦ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮਹਿੰਦਰਾ, ਰਾਜ ਬਖਸ਼ ਕੰਬੋਜ, ਹਮੀਦ ਮਸੀਹ, ਕੁਲਜੀਤ ਸਿੰਘ ਬੇਦੀ, ਗੁਰਜੋਤ ਸਿੰਘ ਢੀਂਡਸਾ, ਟੀਨਾ ਚੌਧਰੀ ਅਤੇ ਰੁਬਿੰਦਰ ਸਿੰਘ ਰੂਬੀ ਸ਼ਾਮਲ ਹਨ।
ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੌਜਵਾਨ ਇਸ ਟੈਲੇਂਟ ਹੱਟ ਦੇ ਲਈ ਆਨਲਾਈਨ ਅਰਜ਼ੀ ਦੇ ਸਕਣਗੇ। ਫਿਰ ਇੰਟਰਵਿਊ ਲਏ ਜਾਣਗੇ, ਅਤੇ ਚੁਣੇ ਗਏ ਨੌਜਵਾਨਾਂ ਨੂੰ ਕਾਂਗਰਸ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਜਾਵੇਗਾ।






















