Navjot Meeting Captain: ਨਵਜੋਤ ਸਿੱਧੂ ਵੱਲੋਂ ਕੈਪਟਨ ਨਾਲ ਮੀਟਿੰਗ, ਮੁੱਖ ਮੰਤਰੀ ਸਾਹਮਣੇ ਰੱਖੀ ਵੱਡੀ ਮੰਗ
Navjot Meeting Captain: ਨਵਜੋਤ ਸਿੱਧੂ ਵੱਲੋਂ ਕੈਪਟਨ ਨਾਲ ਮੀਟਿੰਗ, ਮੁੱਖ ਮੰਤਰੀ ਸਾਹਮਣੇ ਰੱਖੀ ਵੱਡੀ ਮੰਗ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh SIdhu) ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨਾਲ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ (CGS Pargat Singh) ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ (Kuljit Nagra) ਵੀ ਸਨ।
Highly positive Co-ordination meeting on proposal for roaster of Ministers to sit at Punjab Congress Bhawan !! pic.twitter.com/uPuUPEMQE9
— Navjot Singh Sidhu (@sherryontopp) August 20, 2021
ਸਿੱਧੂ ਨੇ ਕੈਪਟਨ ਨੂੰ ਕਿਹਾ ਹੈ ਕਿ ਹਰ ਰੋਜ਼ ਇੱਕ ਮੰਤਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਬੈਠ ਕੇ ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ-ਇੱਕ ਕਰਕੇ ਮੰਤਰੀ ਪੰਜਾਬ ਕਾਂਗਰਸ ਭਵਨ ਵਿੱਚ ਬੈਠੇ ਤੇ ਵਰਕਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਬਾਕਾਇਦਾ ਰੋਸਟਰ ਤਿਆਰ ਕਰਕੇ ਮੰਤਰੀਆਂ ਦੀ ਡਿਉਟੀ ਲਾਈ ਜਾਵੇ।
.@INCPunjab chief @sherryontopp, along with @kuljitnagra1 & Pargat Singh, called on CM @capt_amarinder this morning to discuss issues relating to Punjab & party-govt coordination. pic.twitter.com/7evRH6JrGt
— Raveen Thukral (@RT_MediaAdvPBCM) August 20, 2021
ਨਵਜੋਤ ਸਿੱਧੂ ਨੇ ਕੈਪਟਨ ਨੂੰ ਲਿਖਤੀ ਬੇਨਤੀ ਸੌਂਪਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਹੈ। ਉਹ ਰੋਜ਼ਾਨਾ ਹਜ਼ਾਰਾਂ ਕਾਂਗਰਸੀ ਵਰਕਰਾਂ ਦੇ ਮਸਲੇ ਸੁਣ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਹਿਯੋਗੀ ਕਾਰਜਕਾਰੀ ਪ੍ਰਧਾਨ ਵੀ ਵਰਕਰਾਂ ਨੂੰ ਮਿਲ ਰਹੇ ਹਨ।
ਸਿੱਧੂ ਨੇ ਕਿਹਾ ਹੈ ਕਿ ਵਰਕਰਾਂ ਦੇ ਮਸਲੇ ਸੁਣਨ ਮਗਰੋਂ ਧਿਆਨ ਵਿੱਚ ਆਇਆ ਹੈ ਕਿ ਜੇਕਰ ਹਫਤੇ ਦੇ ਪੰਜ ਦਿਨ ਮੰਤਰੀ ਵੀ ਕਾਂਗਰਸ ਭਵਨ ਬੈਠਣ ਤਾਂ ਇਹ ਮਸਲੇ ਤੁਰੰਤ ਹੱਲ ਹੋ ਜਾਣਗੇ। ਸਿੱਧੂ ਨੇ ਮੰਤਰੀਆਂ ਦੀ ਡਿਊਟੀ ਵਾਲਾ ਰੋਸਟਰ ਵੀ ਕੈਪਟਨ ਨੰ ਸੌਂਪਿਆ ਗਿਆ ਹੈ ਜਿਸ ਵਿੱਚ ਮੰਤਰੀਆਂ ਦੀ ਡਿਉਟੀ ਲਾਈ ਗਈ ਹੈ।
ਇਹ ਵੀ ਪੜ੍ਹੋ: Afghanistan News: ਹੁਣ ਅਫ਼ਗ਼ਾਨਿਸਤਾਨ ਦੇ ਬਹੁਤੇ ਸਿੱਖ ਕੈਨੇਡਾ ਤੇ ਅਮਰੀਕਾ 'ਚ ਸੈਟਲ ਹੋਣਾ ਚਾਹੁੰਦੇ, ਭਾਰਤ 'ਚ ਨਹੀਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin