Captain vs Sidhu: ਨਹੀਂ ਮੁੜੇ ਨਵਜੋਤ ਸਿੱਧੂ, ਕੈਪਟਨ ਦੀ ਪ੍ਰੈੱਸ ਕਾਨਫਰੰਸ ਵੇਲੇ ਕੀਤੇ ਤਾਬੜ-ਤੋੜ ਹਮਲੇ
Navjot Singh Sidhu: ਭਾਜਪਾ ਨਾਲ ਗਠਜੋੜ 'ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੀਟਾਂ ਦੀ ਵੰਡ 'ਤੇ ਵਿਚਾਰ ਕਰੇਗੀ। ਨਾਲ ਹੀ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ 'ਤੇ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ "ਭਾਜਪਾ ਵਫ਼ਾਦਾਰ" ਕਿਹਾ।
ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਜਾਰੀ ਹਨ। ਅੱਜ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫ਼ਰੰਸ ਕਰ ਰਹੇ ਸੀ ਤੇ ਇਸੇ ਦੌਰਾਨ ਨਵਜੋਤ ਸਿੱਧੂ ਵੱਲੋਂ ਟਵੀਟ ਹਮਲੇ ਕੀਤੇ ਗਏ।
You wanted to close doors on me, as i was raising voice of the People, speaking truth to power !
— Navjot Singh Sidhu (@sherryontopp) October 27, 2021
Last time you formed your own party, you lost your ballot, garnering only 856 votes … People of Punjab are again waiting to punish you for compromising on the interests of Punjab !!
ਸਿੱਧੂ ਨੇ ਕਿਹਾ ਕਿ ਕੈਪਟਨ ਭਾਜਪਾ ਦੇ ਵਫ਼ਾਦਾਰ ਹਨ। ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ। ਸਿੱਧੂ ਨੇ ਕਿਹਾ,‘ ਕੈਪਟਨ ਨੇ ਮੇਰੇ ਲਈ ਪਾਰਟੀ ਦੇ ਬੂਹੇ ਬੰਦ ਕਰਨ ਲਈ ਪੂਰੀ ਵਾਹ ਲਗਾਈ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਉਠਾਉਂਦਾ ਸੀ। ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ ਤੇ ਉਸ ਦਾ ਹਸ਼ਰ ਸਾਰੇ ਜਾਣਦੇ ਹਨ। ਪੰਜਾਬ ਦੇ ਲੋਕ ਹੁਣ ਦੁਬਾਰਾ ਸਬਕ ਸਿਖਾਉਣ ਲਈ ਤਿਆਰ ਹੈ।
We the 78 MLAs of Congress, could never imagine, what we received an arm-twisted, ED controlled BJP loyal Chief Minister of Punjab @capt_amarinder … who sold the interests of Punjab to save his skin ! You were the negative force stalling Justice & development of Punjab
— Navjot Singh Sidhu (@sherryontopp) October 27, 2021
ਦੂਜੇ ਪਾਸੇ ਕੈਪਟਨ ਨੇ ਵੀ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਉੱਪਰ ਹਮਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ 117 ਸੀਟਾਂ ‘ਤੇ ਚੋਣਾਂ ਲੜਾਂਗੇ। ਕੈਪਟਨ ਨੇ ਕਿਹਾ ਅਸੀਂ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਸੰਪਰਕ ‘ਚ ਹਾਂ। ਨਵਜੋਤ ਸਿੱਧੂ ਜਿੱਥੋਂ ਵੀ ਲੜੇਗਾ, ਅਸੀਂ ਉਸ ਖ਼ਿਲਾਫ ਲੜਾਂਗੇ। ਕੈਪਟਨ ਨੇ ਸਿੱਧੂ ਖ਼ਿਲਾਫ਼ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਸਰਵੇ ਮੁਤਾਬਕ ਕਾਂਗਰਸ ਦੀ ਪ੍ਰਸਿੱਧੀ ਸਿੱਧੂ ਕਰਕੇ 20 ਫੀਸਦ ਘਟੀ ਹੈ।
ਕੈਪਟਨ ਨੇ ਦਾਅਵਾ ਕੀਤਾ ਕਿ 18 ਨੁਕਾਤੀ ਏਜੰਡਾ ਪੂਰਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਕੀਮਾਂ ‘ਤੇ ਖਰਚ ਕੀਤੇ ਗਏ ਪੈਸੇ ਦੇ ਅੰਕੜੇ ਕੀਤੇ ਸਾਂਝੇ। ਉਨ੍ਹਾਂ ਕਿਹਾ ਸਾਢੇ ਚਾਰ ਸਾਲਾਂ ‘ਚ ਅਸੀਂ ਬਹੁਤ ਸਾਰਾ ਕੰਮ ਕੀਤਾ ਹੈ। ਉਦਯੋਗਾਂ ਲਈ ਪੰਜਾਬ ਚੰਗੀ ਥਾਂ ਹੈ।
ਇਹ ਵੀ ਪੜ੍ਹੋ: CM Channi at Ludhiana: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੇ ਤਿੰਨ ਵੱਡੇ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: