ਪੜਚੋਲ ਕਰੋ

Punjab Congress: ਕਾਂਗਰਸ 'ਚ ਫਿਰ ਬਗਾਵਤ! ਬਾਗੀ ਵਿਧਾਇਕਾਂ 'ਤੇ ਹੋਏਗੀ ਕਾਰਵਾਈ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ।ਮੀਟਿੰਗ ਵਿੱਚ ਸਿੱਧੂ ਧੜੇ ਦੇ ਵਿਧਾਇਕ ਤੇ ਮੰਤਰੀ ਵੀ ਹਾਜ਼ਰ ਹੋ ਸਕਦੇ ਹਨ, ਮੀਟਿੰਗ ਵਿੱਚ ਹੰਗਾਮਾ ਹੋਣ ਦੇ ਆਸਾਰ ਹਨ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

Punjab Cabinet: ਚੰਡੀਗੜ੍ਹ: ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਵਿੱਚ ਚੱਲ ਰਹੀ ਖਿੱਚੋਤਾਣ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਧੜੇ ਦੇ ਮੰਤਰੀ ਵੀ ਮੌਜੂਦ ਰਹਿਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਾਗੀ ਮੰਤਰੀਆਂ ਬਾਰੇ ਮੀਟਿੰਗ ਵਿੱਚ ਕੀ ਰਵੱਈਆ ਹੋਵੇਗਾ, ਇਸ 'ਤੇ ਸਭ ਦੀਆਂ ਨਜ਼ਰਾਂ ਹਨ।

ਕੈਪਟਨ ਨੂੰ ਮਿਲੀ ਹਾਈ ਕਮਾਂਡ ਤੋਂ ਹਰੀ ਝੰਡੀ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮਤਭੇਦ ਦੇ ਵਿਚਕਾਰ ਅੱਜ ਦੁਪਹਿਰ 3.30 ਵਜੇ ਕੈਬਨਿਟ ਦੀ ਇਹ ਮੀਟਿੰਗ ਬੁਲਾਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਕੈਪਟਨ ਤੇ ਸਿੱਧੂ ਧੜਿਆਂ ਦੇ ਮੰਤਰੀ ਸ਼ਾਮਲ ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਇਸ ਦਾ ਹੰਗਾਮੇਦਾਰ ਹੋਣਾ ਲਾਜ਼ਮੀ ਹੈ।

ਦੱਸਿਆ ਗਿਆ ਹੈ ਕਿ ਮੀਟਿੰਗ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਧੜੇ ਦੇ ਬਾਗੀ ਲੀਡਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਅਮਰਿੰਦਰ-ਸਿੱਧੂ ਵਿਚਾਲੇ ਸੁਲ੍ਹਾ ਹੋ ਜਾਵੇ।

ਮੀਟਿੰਗ ਵਿੱਚ ਕੀ ਹੋਵੇਗਾ, ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਕਾਂਗਰਸੀ ਵਿਧਾਇਕ ਰਾਜਕੁਮਾਰ ਵਾਰਕਾ ਨੇ ਬਾਗ਼ੀਆਂ ਬਾਰੇ ਜੋ ਕਿਹਾ, ਉਹ ਕੁਝ ਹੋਰ ਹੀ ਦੱਸ ਰਿਹਾ ਹੈ। ਕਾਂਗਰਸੀ ਵਿਧਾਇਕ ਰਾਜਕੁਮਾਰ ਵਰਕਾ ਨੇ ਆਪਣੇ ਬਿਆਨ ਵਿੱਚ ਜੋ ਕਿਹਾ, ਉਸ ਤੋਂ ਲੱਗਦਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਹੀ ਬਾਗੀ ਵਿਧਾਇਕਾਂ ਵਿਰੁੱਧ ਕਾਰਵਾਈ ਹੋਣ ਜਾ ਰਹੀ ਹੈ, ਖੈਰ ਇਸ ਦਾ ਜਵਾਬ ਮੀਟਿੰਗ ਤੋਂ ਬਾਅਦ ਹੀ ਮਿਲੇਗਾ।

ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਿੱਧੂ ਤੇ ਕੈਪਟਨ ਧੜੇ ਦੇ ਵਿਧਾਇਕ ਇੱਕ ਛੱਤ ਹੇਠ ਹੋਣਗੇ। ਇਹ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੋਈ ਸੁਲ੍ਹਾ ਹੁੰਦੀ ਹੈ ਜਾਂ ਕੋਈ ਨਵਾਂ ਹੰਗਾਮਾ ਖੜ੍ਹਾ ਹੋਣ ਵਾਲਾ ਹੈ।

ਬਾਗੀਆਂ ਨੂੰ ਝਟਕਾ!

ਇਸ ਦੇ ਨਾਲ ਹੀ ਨਾਰਾਜ਼ ਕਾਂਗਰਸੀ ਵਿਧਾਇਕ ਕੱਲ੍ਹ ਦੇਹਰਾਦੂਨ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਗਏ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਵੀ ਕੈਪਟਨ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਦਾ ਇਹ ਬਿਆਨ ਨਵਜੋਤ ਸਿੰਘ ਸਿੱਧੂ ਖੇਮੇ ਦੇ ਉਨ੍ਹਾਂ ਮੰਤਰੀਆਂ ਲਈ ਧੱਕਾ ਹੈ ਜੋ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: Punjab Cabinet: ਕਾਂਗਰਸ ਦੇ ਕਲੇਸ਼ ਵਿਚਾਲੇ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget