ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਅੰਦਰਲੇ ਮਤਭੇਦ ਕਾਰਨ ਸਿਆਸੀ ਪਾਰਾ ਵਧ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਹੋਏ ਵਿਵਾਦ ਨੇ ਕਾਂਗਰਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਂਕਿ, ਕਾਂਗਰਸ ਹਾਈ ਕਮਾਨ ਵੀ ਇਸ ਵਿਵਾਦ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਨੂੰ ਖ਼ਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਐਤਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ।


ਦੱਸ ਦਈਏ ਕਿ ਪੰਜਾਬ ਇੰਚਾਰਜ ਹਰੀਸ਼ ਰਾਵਤ, ਰਾਜ ਸਭਾ ਦੇ ਸਾਬਕਾ ਮੈਂਬਰ ਮੱਲਿਕਾਰਜੁਨ ਖੜਗੇ, ਸਾਬਕਾ ਸੰਸਦ ਜੇਪੀ ਅਗਰਵਾਲ ਦੀ ਰਾਹੁਲ ਨਾਲ ਐਤਵਾਰ ਨੂੰ ਕਰੀਬ ਇੱਕ ਘੰਟੇ ਚੱਲੀ ਗੱਲਬਾਤ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਮੱਦੇਨਜ਼ਰ ਕਾਂਗਰਸ ਦੀਆਂ ਤਿਆਰੀਆਂ ਨਾਲ ਸਬੰਧਤ ਦੱਸਿਆ ਗਿਆ ਹੈ। ਇਹ ਮੀਟਿੰਗ ਪੰਜਾਬ ਅੰਦਰਲੇ ਸਿਆਸੀ ਹਾਲਾਤ ਤੇ ਕਾਂਗਰਸ ਦੇ ਕਲੇਸ਼ ਬਾਰੇ ਹੀ ਸੀ।


ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸੁਨੀਲ ਜਾਖੜ ਦੀ ਪ੍ਰਧਾਨਗੀ, ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦਰਮਿਆਨ ਚੱਲ ਰਹੇ ਵਿਵਾਦ ਨੂੰ ਲੈ ਕੇ ਨਾਰਾਜ਼ ਕਾਂਗਰਸੀ ਨੇਤਾਵਾਂ ਵੱਲੋਂ ਉਠਾਏ ਗਏ ਸਵਾਲਾਂ ਬਾਰੇ ਬੈਠਕ ਵਿੱਚ ਵੱਡੇ ਪੱਧਰ 'ਤੇ ਚਰਚਾ ਹੋਈ। ਪੈਨਲ ਮੈਂਬਰਾਂ ਨੇ ਰਾਹੁਲ ਨੂੰ ਮੁੱਖ ਮੰਤਰੀ ਅਮਰਿੰਦਰ ਦੇ ਚਾਰ ਸਾਲਾਂ ਦੇ ਕੰਮ, ਮੰਤਰੀਆਂ ਤੇ ਵਿਧਾਇਕਾਂ ਵੱਲੋਂ ਦਿੱਤੀਆਂ ਸਮੱਸਿਆਵਾਂ ਤੇ ਸੁਝਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੀ ਭੂਮਿਕਾ 'ਤੇ ਵੀ ਵਿਚਾਰ ਕੀਤਾ ਗਿਆ।


ਇਸ ਦੌਰਾਨ ਰਾਹੁਲ ਨੇ ਮੌਜੂਦ ਮੈਂਬਰਾਂ ਨੂੰ ਆਪਣੀਆਂ ਸਿਫਾਰਸ਼ਾਂ ਤਾਲਮੇਲ ਕਮੇਟੀ ਨੂੰ ਦੇਣ ਲਈ ਕਿਹਾ। ਹਰੀਸ਼ ਰਾਵਤ ਨੇ ਸੰਕੇਤ ਦਿੱਤਾ ਕਿ ਤਾਲਮੇਲ ਕਮੇਟੀ ਦੇ ਗਠਨ ਦਾ ਐਲਾਨ ਸੋਮਵਾਰ ਨੂੰ ਹੋ ਸਕਦਾ ਹੈ। ਕਮੇਟੀ ਵਿੱਚ ਹਾਈ ਕਮਾਨ ਤੇ ਕਈ ਸੂਬਾ ਨੇਤਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰ ਜਲਦੀ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਕਾਂਗਰਸ ਵਿੱਚ ਵੱਡਾ ਫੇਰਬਦਲ ਹੋਣਾ ਤੈਅ ਹੈ।


ਸੂਤਰ ਦਾ ਇਹ ਵੀ ਕਹਿਣਾ ਹੈ ਕਿ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਖਿਲਾਫ ਕੈਪਟਨ ਸਰਕਾਰ ਖਿਲਾਫ ਬੋਲਣ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਨਾਲ ਹੀ ਪਾਰਟੀ ਹਾਈ ਕਮਾਂਡ ਮੌਜੂਦਾ ਪੀਸੀਸੀ ਮੁਖੀ ਸੁਨੀਲ ਜਾਖੜ ਨੂੰ ਹਟਾ ਸਕਦੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ, ਇਸ ਬਾਰੇ ਅਜੇ ਤੈਅ ਨਹੀਂ ਹੋਇਆ ਹੈ, ਪਰ ਪੈਨਲ ਨੇ ਉਨ੍ਹਾਂ ਲਈ ਢੁਕਵੇਂ ਅਹੁਦੇ ਦਾ ਸੁਝਾਅ ਦਿੱਤਾ ਹੈ।


ਦਰਅਸਲ, ਪੰਜਾਬ ਵਿੱਚ ਕਾਂਗਰਸ ਵਿਚਲੀ ਮਤਭੇਦ ਕਾਰਨ ਪਾਰਟੀ ਵਿੱਚ ਸਿਆਸੀ ਪਾਰਾ ਵੱਧ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਹੋਏ ਵਿਵਾਦ ਨੇ ਕਾਂਗਰਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਂਕਿ, ਹਾਈ ਕਮਾਨ ਇਸ ਵਿਵਾਦ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ।


ਕਮੇਟੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਨਵਜੋਤ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਰਾਜਕੁਮਾਰ ਵੇਰਕਾ ਦੇ ਸੁਝਾਵਾਂ 'ਤੇ ਵਿਚਾਰ ਕਰੇਗੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਉਹ ਪਾਰਟੀ ਦੀ ਤਾਕਤ ਲਈ ਮੈਨੂੰ ਆਪਣਾ ਅਹੁਦਾ ਛੱਡਣ ਦੀ ਜ਼ਰੂਰਤ ਪਏ ਤਾਂ ਉਹ ਤਿਆਰ ਹਨ।


ਉਧਰ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ-ਗਾਂਧੀ, ਰਾਹੁਲ, ਸੀਐਮ ਅਮਰਿੰਦਰ ਸਿੰਘ ਰਾਜਨੀਤਕ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਰੋਡ ਮੈਪ ਤਿਆਰ ਕਰਨਗੇ। ਇਸ ਦੌਰਾਨ ਪਾਰਟੀ ਦੇ ਵੋਟ ਬੈਂਕ 'ਤੇ ਅਕਾਲੀ-ਬਸਪਾ ਗੱਠਜੋੜ ਦੇ ਸੰਭਾਵੀ ਪ੍ਰਭਾਵਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Haryana Lockdown: ਹਰਿਆਣਾ 'ਚ 21 ਜੂਨ ਤੱਕ ਵਧਿਆ ਲੌਕਡਾਊਨ, ਦੁਕਾਨਦਾਰਾਂ ਨੂੰ ਰਾਹਤ, ਪੜ੍ਹੋ ਨਵੀਆਂ ਗਾਈਡਲਾਈਨਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904