ਵੱਡੀ ਖਬਰ! ਪੰਜਾਬ ਕਾਂਗਰਸ ਦਾ ਟਵਿੱਟਰ ਹੈਕ, ਹੈਕਰਾਂ ਲਿਖਿਆ ਵੈਲਕਮ ਟੂ....
Punjab News : ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਹੈਕ ਹੋ ਗਿਆ ਹੈ। ਟਵਿੱਟਰ 'ਤੇ ਪਹਿਲਾਂ ਪੰਜੇ ਦੀ ਫੋਟੋ ਲੱਗੀ ਦਿਖਾਈ ਦਿੰਦੀ ਹੈ ਪਰ ਹੁਣ ਹੈਕਰ ਵੱਲੋ ਫੋਟੋ ਬਦਲ ਦਿੱਤੀ ਗਈ ਹੈ ਤੇ 'ਵੈਲਕਮ ਟੂ ਦਾ ਗਾਰਡਨ' ਲਿਖਿਆ ਹੋਇਆ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕਾਂਗਰਸ (Punjab Congress) ਦੀ ਕਰਾਰੀ ਹਾਰ ਤੋਂ ਬਾਅਦ ਵੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਿਸੇ ਨਾ ਕਿਸੇ ਕਾਰਨ ਪੰਜਾਬ 'ਚ ਕਾਂਗਰਸ ਹਾਲੇ ਵੀ ਚਰਚਾ ਵਿਸ਼ਾ ਬਣੀ ਹੋਈ ਹੈ। ਇਸ ਵਿਚਾਲੇ ਜਾਣਕਾਰੀ ਮਿਲੀ ਹੈ ਕਿ ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਹੈਕ ਹੋ ਗਿਆ ਹੈ।
ਟਵਿੱਟਰ 'ਤੇ ਪਹਿਲਾਂ ਪੰਜੇ ਦੀ ਫੋਟੋ ਲੱਗੀ ਦਿਖਾਈ ਦਿੰਦੀ ਹੈ ਪਰ ਹੁਣ ਹੈਕਰ ਵੱਲੋ ਫੋਟੋ ਬਦਲ ਦਿੱਤੀ ਗਈ ਹੈ ਤੇ 'ਵੈਲਕਮ ਟੂ ਦਾ ਗਾਰਡਨ' ਲਿਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਝ ਮਿੰਟਾਂ 'ਚ 100 ਤੋਂ ਵੱਧ ਟਵੀਟਸ ਪੋਸਟ ਕੀਤੇ ਗਏ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵਾਪਰੀ ਇਸ ਘਟਨਾ ਨੇ ਪੰਜਾਬ ਕਾਂਗਰਸ ਦੇ ਸੂਬਾ ਦਫ਼ਤਰ 'ਚ ਹਲਚਲ ਮਚਾ ਦਿੱਤੀ ਹੈ। ਮਾਹਿਰਾਂ ਨੇ ਤੁਰੰਤ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ।
ਹੈਕਰਾਂ ਨੇ ਪੰਜਾਬ ਕਾਂਗਰਸ ਦੇ ਟਵੀਟ ਅਕਾਊਂਟ ਤੋਂ ਪ੍ਰੋਫਾਈਲ ਤਸਵੀਰ ਨੂੰ ਹਟਾ ਦਿੱਤਾ ਤੇ ਇਕ ਟਵੀਟ ਪੋਸਟ ਕੀਤਾ ਜਿਸ ਵਿੱਚ ਲਿਖਿਆ ਹੈ, "ਬੀਨਜ਼ ਆਫਿਸ਼ੀਅਲ ਕੁਲੈਕਸ਼ਨ (Beans Official Collection) ਦੇ ਖੁੱਲ੍ਹਣ ਦੇ ਜਸ਼ਨ 'ਚ ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ 'ਚ ਸਾਰੇ ਸਰਗਰਮ NFT ਵਪਾਰੀਆਂ ਲਈ ਇਕ ਏਅਰਡ੍ਰੌਪ ਖੋਲ੍ਹਿਆ ਹੈ! ਕਲੇਮ ਯੂਅਰ ਬੀਨਜ਼।"
ਇੰਨੇ ਦਿਨਾਂ 'ਚ ਇਹ ਚੌਥਾ ਹਾਈ-ਪ੍ਰੋਫਾਈਲ ਟਵਿੱਟਰ ਅਕਾਊਂਟ ਹੈਕ ਹੋਇਆ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਦੇਰ ਰਾਤ ਹੈਕ ਕਰ ਲਿਆ ਗਿਆ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਤੇ ਭਾਰਤੀ ਮੌਸਮ ਵਿਭਾਗ ਦੇ ਟਵਿੱਟਰ ਅਕਾਊਂਟ ਵੀ ਇਸੇ ਤਰ੍ਹਾਂ ਹੈਕ ਕੀਤੇ ਗਏ ਸਨ।