ਪੜਚੋਲ ਕਰੋ

ਪੰਜਾਬ ਦੇ ਅੰਗ-ਸੰਗ: 'ਭੰਗੜਾ ਪਾਉਂਦਿਆਂ ਦੀ ਸਿਫ਼ਤ ਕਰੀ ਨਾ ਜਾਵੇ....'

Folk Dance Bhangra ਲੋਕ ਸਾਜ਼ ਢੋਲ ਦੇ ਡਗੇ 'ਤੇ ਪਾਇਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਅੰਦਰੂਨੀ ਤੇ ਬਾਹਰੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ। ਬੇਸ਼ੱਕ ਅਜੋਕੇ ਦੌਰ 'ਚ ਗੀਤਾਂ ਦੀਆਂ ਧੁਨਾਂ 'ਤੇ ਵੀ ਭੰਗੜਾ ਪਾਉਣ ਦਾ ਰਿਵਾਜ਼ ਪ੍ਰਚੱਲਿਤ ਹੋ ਗਿਆ ਹੈ

ਪੇਸ਼ਕਸ਼: ਰਮਨਦੀਪ ਕੌਰ

ਭੰਗੜਾ ਪ੍ਰਮੁੱਖ ਮਰਦਾਵਾਂ ਲੋਕ-ਨਾਚ ਹੈ। ਲੋਕ-ਨਾਚ ਭੰਗੜਾ ਪੰਜਾਬ ਦੇ ਮਰਦਾਂ ਦੇ ਅਲਬੇਲੇਪਣ, ਸੁੰਦਰ-ਸੁਢੌਲ ਸਰੀਰ, ਬਹਾਦਰੀ ਤੇ ਜੋਸ਼ ਦਾ ਪ੍ਰਤੀਕ ਹੈ। 'ਭੰਗੜੇ ਚ ਬੋਲੀਆਂ ਦਾ ਉਚੇਚਾ ਸਥਾਨ ਹੁੰਦਾ ਹੈ। ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਧਰਤੀ, ਪੰਜਾਬ ਦੇ ਗੱਭਰੂਆਂ ਦਾ ਜੋਸ਼ੀਲਾਪਣ, ਉਨ੍ਹਾਂ ਦੀ ਜਵਾਨੀ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਵਰਣਨ ਮਿਲਦਾ ਹੈ।

ਭੰਗੜਾ ਲੋਕ-ਨਾਚ ਸਾਂਝੇ ਪੰਜਾਬ ਦਾ ਮਰਦਾਂ ਦਾ ਨਾਚ ਹੈ। ਇਹ ਖ਼ਾਸ ਕਰ ਪੱਛਮੀ ਪੰਜਾਬ ਦੇ ਗੁੱਜਰਾਂਵਾਲਾ, ਸਰਗੋਧਾ, ਗੁਜਰਾਤ ਤੇ ਵਿਸ਼ੇਸ਼ ਕਰਕੇ ਸਿਆਲਕੋਟ ਤੇ ਪੂਰਬੀ ਪੰਜਾਬ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਰਿਹਾ ਸੀ।

ਲੋਕ-ਨਾਚ ਭੰਗੜਾ ਲੋਕ ਸਾਜ਼ ਢੋਲ ਦੇ ਡਗੇ 'ਤੇ ਪਾਇਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਅੰਦਰੂਨੀ ਤੇ ਬਾਹਰੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ। ਬੇਸ਼ੱਕ ਅਜੋਕੇ ਦੌਰ 'ਚ ਗੀਤਾਂ ਦੀਆਂ ਧੁਨਾਂ 'ਤੇ ਵੀ ਭੰਗੜਾ ਪਾਉਣ ਦਾ ਰਿਵਾਜ਼ ਪ੍ਰਚੱਲਿਤ ਹੋ ਗਿਆ ਹੈ ਪਰ ਜੋ ਢੋਲ ਦੀ ਥਾਪ ਤੇ ਬੋਲੀਆਂ ਦੇ ਨਾਲ ਭੰਗੜੇ ਦਾ ਸੁਹਜ ਸੁਆਦ ਹੈ ਉਸ ਦਾ ਨਜ਼ਾਰਾ ਹੀ ਵੱਖਰਾ ਹੈ।

ਭੰਗੜੇ ਦੀਆਂ ਬੋਲ਼ੀਆਂ ਦੀਆਂ ਕੁਝ ਉਦਾਹਰਨਾਂ:

'ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ,

ਕੰਨੀਦਾਰ ਇਹ ਬੰਨ ਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ,

ਦੁੱਧ-ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਦਾ ਕਬੂਤਰ ਜਾਵੇ,

ਮਲਮਲ ਦੇ ਤਾਂ ਕੁੜਤੇ ਪਾਉਂਦੇ, ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ,

ਭੰਗੜਾ ਪਾਉਂਦਿਆਂ ਦੀ....ਸਿਫਤ ਕਰੀ ਨਾ ਜਾਵੇ'

ਭੰਗੜੇ 'ਚ ਬੋਲੀ ਦੀ ਅੰਤਿਮ ਤੁਕ ਦੇ ਉਚਾਰ ਨਾਲ ਨਾਚ ਦੀ ਗਤੀ ਤੇਜ਼ ਹੋ ਜਾਂਦੀ ਹੈ। ਢੋਲ ਦਾ ਡਗਾ ਵੀ ਜੋਸ਼ ਭਰਪੂਰ ਹੁੰਦਾ ਹੈ। ਇਸ ਤਰ੍ਹਾਂ ਭੰਗੜਾ ਆਪਣੇ ਸਿਖਰ ਵੱਲ ਵਧਦਾ ਹੈ। ਪੰਜਾਬ ਦਾ ਲੋਕ ਨਾਚ ਭੰਗੜਾ ਕੁੱਲ ਦੁਨੀਆਂ 'ਚ ਮਸ਼ਹੂਰ ਹੈ। ਵਿਦੇਸ਼ਾਂ ਤਕ ਭੰਗੜੇ ਦੀ ਸਰਦਾਰੀ ਹੈ।

ਪੰਜਾਬ ਦੇ ਅੰਗ-ਸੰਗ: 'ਭੰਗੜਾ ਪਾਉਂਦਿਆਂ ਦੀ ਸਿਫ਼ਤ ਕਰੀ ਨਾ ਜਾਵੇ.... College students of Chandigarh performing on the 3rd day of the 3rd Chandigarh National Crafts Mela at Kalagram, Chandigarh on Monday, October 10, 2011.

ਭੰਗੜੇ ਵਿੱਚ ਢੋਲ ਤੋਂ ਇਲਾਵਾ ਕਈ ਹੋਰ ਲੋਕ ਸਾਜ਼ਾਂ ਦੀ ਭਰਮਾਰ ਰਹਿੰਦੀ ਹੈ। ਜਿਵੇਂ ਚਿਮਟਾ, ਡਾਂਗ, ਕਾਟੋ, ਸੱਪ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਭੰਗੜੇ 'ਚ ਗੱਭਰੂ ਕੁੜਤਾ-ਚਾਦਰਾ ਤੇ ਨਾਲ ਗਹਿਣਿਆਂ ਦਾ ਇਸਤੇਮਾਲ ਕਰਦੇ ਹਨ। ਜਿਵੇਂ ਕੈਂਠਾ, ਕੰਨਾਂ 'ਚ ਮੁਰਕੀਆਂ ਆਦਿ ਪਾਉਣ ਦਾ ਰਿਵਾਜ਼ ਹੈ। ਭੰਗੜਾ ਪਾਉਣ ਵਾਲਿਆਂ ਦੀ ਗਿਣਤੀ ਨਿਰਧਾਰਤ ਨਹੀਂ ਹੁੰਦੀ। ਭੰਗੜੇ 'ਚ ਗੱਭਰੂ ਕਈ ਤਰ੍ਹਾਂ ਦੀਆਂ ਨਾਚ ਮੁਦਰਾਵਾਂ ਪੇਸ਼ ਕਰਦੇ ਹਨ। ਕਈ ਵਾਰ ਘੇਰੇ 'ਚ ਘੁੰਮਣਾ, ਕਾਟੋ ਵਜਾਉਣਾ, ਸੱਪ ਵਜਾਉਣਾ, ਪੱਟਾਂ ਤੇ ਥਾਪੀ ਮਾਰਨੀ, ਇਕ ਦੂਜੇ ਦੇ ਮੋਢਿਆਂ 'ਤੇ ਚੜ੍ਹਨਾ ਆਦਿ ਸ਼ਾਮਲ ਹੈ।

ਭੰਗੜੇ 'ਚ ਜੋਸ਼ ਭਰਨ ਲਈ ਹੋਏ-ਹੋਏ, ਸ਼ਾਵਾ-ਸ਼ਾਵਾ ਦੇ ਬੋਲ ਵੀ ਉਚਾਰੇ ਜਾਂਦੇ ਹਨ। ਅੱਖਾਂ ਦੇ ਇਸ਼ਾਰੇ 'ਤੇ ਖਿੜਿਆ ਚਿਹਰਾ ਭੰਗੜਚੀ ਨੂੰ ਹੋਰ ਵੀ ਦਿਲ ਖਿੱਚਵਾਂ ਬਣਾਉਂਦੇ ਹਨ। ਭੰਗੜੇ ਦਾ ਵਿਸਾਖੀ ਦੇ ਤਿਉਹਾਰ ਨਾਲ ਵੀ ਖਾਸ ਸਬੰਧ ਹੈ। ਇਸ ਬਾਬਤ ਧਨੀ ਰਾਮ ਚਾਤ੍ਰਿਕ ਦੀਆਂ ਇਹ ਸੱਤਰਾਂ ਮਸ਼ਹੂਰ ਹਨ:

'ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ'

ਅਜੋਕੇ ਸਮੇਂ 'ਚ ਭੰਗੜੇ ਦਾ ਰਵਾਇਤੀ ਰੂਪ ਬਿਲਕੁਲ ਬਦਲ ਚੁੱਕਾ ਹੈ। ਜਿੱਥੇ ਪਹਿਲਾਂ ਠਰ੍ਹੰਮੇ ਨਾਲ ਹੌਲ਼ੀ-ਹੌਲ਼ੀ ਨਾਚ ਮੁਦਰਾਵਾਂ ਪੇਸ਼ ਕੀਤੀਆਂ ਜਾਂਦੀਆਂ ਸਨ। ਉੱਥੇ ਹੀ ਭੰਗੜੇ 'ਚ ਤੇਜ਼ੀ ਨੇ ਥਾਂ ਲੈ ਲਈ ਹੈ। ਕਾਲਜਾਂ-ਯੂਨੀਵਰਸਿਟੀਆਂ 'ਚ ਹੋਣ ਵਾਲੇ ਯੁਵਕ ਮੇਲਿਆਂ 'ਚ ਭੰਗੜੇ ਦੀ ਰੌਣਕ ਦੇਖਣ ਨੂੰ ਮਿਲਦੀ ਹੈ ਪਰ ਉੱਥੇ ਵੀ ਹੁਣ ਭੰਗੜੇ ਦੇ ਰਵਾਇਤੀ ਰੂਪ ਦਾ ਝਲਕਾਰਾ ਨਹੀਂ ਪੈਂਦਾ।

ਟਾਪ ਹੈਡਲਾਈਨ

ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
AAP Sarpanch ਦੀ ਸੜਕ ਦੇ ਟੋਏ ਨੇ ਲਈ ਜਾਨ, SDM ਖੰਨਾ ਵੱਲੋਂ NHAI ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ 
AAP Sarpanch ਦੀ ਸੜਕ ਦੇ ਟੋਏ ਨੇ ਲਈ ਜਾਨ, SDM ਖੰਨਾ ਵੱਲੋਂ NHAI ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Embed widget