(Source: ECI/ABP News/ABP Majha)
ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਪੰਜਾਬ ਦੀ ਦੱਸੀ ਅਸਲੀਅਤ, ਮੁੱਖ ਮੰਤਰੀ ਨੂੰ ਲਿਖੀ ਚਿੱਠੀ 'ਚ ਖੁਲਾਸਾ
ਪੰਜਾਬ 'ਚ 1500 ਕਰੋੜ ਤੋਂ ਜ਼ਿਆਦਾ ਜੀਐਸਟੀ ਘੋਟਾਲੇ ਹੋਣ ਦਾ ਅੰਦਾਜ਼ਾ ਹੈ। ਇਸ 'ਤੇ ਅਧਿਕਾਰੀ ਮੌਨ ਹੋਕੇ ਬੈਠੇ ਹਨ। ਇਹ ਭ੍ਰਿਸ਼ਟਾਚਾਰ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਰਿਹਾ ਹੈ।
ਚੰਡੀਗੜ੍ਹ: ਇਕ ਵੇਲੇ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਦਿਨ ਬ ਦਿਨ ਨਿੱਘਰਦਾ ਜਾ ਰਿਹਾ ਹੈ। ਕਦੇ ਸਭ ਤੋਂ ਵੱਧ ਜੀਡੀਪੀ ਤੇ ਪਰ ਕੈਪਿਟਾ ਇਨਕਮ ਵਾਲੇ ਸੂਬਿਆਂ 'ਚ ਸ਼ਾਮਲ ਰਹੇ ਪੰਜਾਬ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਅਜਿਹੇ 'ਚ ਆਲ ਇੰਡੀਆ ਟ੍ਰੇਡ ਫਾਰਮ ਦੇ ਪ੍ਰਧਾਨ ਸਤੀਸ਼ ਜਿੰਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸਦੀ ਮੁੱਖ ਵਜ੍ਹਾ ਭ੍ਰਿਸ਼ਟਾਚਾਰੀ 'ਚ ਵਾਧਾ ਹੈ। ਜਿੰਦਲ ਦੇ ਸੂਬੇ ਦ ਦਿਨ ਬ ਦਿ ਵਿਗੜ ਰਹੀ ਹਾਲਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ 'ਚ ਲਗਾਤਾਰ ਜੀਐਸਟੀ ਤੇ ਵੱਡੇ ਘੋਟਾਲਿਆਂ ਦੀਆਂ ਖਬਰਾਂ ਆਮ ਹੁੰਦੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਈ ਵਾਰ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ। ਪੰਜਾਬ 'ਚ 1500 ਕਰੋੜ ਤੋਂ ਜ਼ਿਆਦਾ ਜੀਐਸਟੀ ਘੋਟਾਲੇ ਹੋਣ ਦਾ ਅੰਦਾਜ਼ਾ ਹੈ। ਇਸ 'ਤੇ ਅਧਿਕਾਰੀ ਮੌਨ ਹੋਕੇ ਬੈਠੇ ਹਨ। ਇਹ ਭ੍ਰਿਸ਼ਟਾਚਾਰ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖਤ ਕਾਨੂੰਨ ਤੇ ਫਿਲਟਰ ਲਾਉਣ ਦੇ ਨਾਲ ਮੁਲਜ਼ਮ ਪਾਏ ਜਾਣ ਵਾਲਿਆਂ ਖਿਲਾਫ ਸਖਤ ਸਜ਼ਾ ਦਾ ਪ੍ਰਬੰਧ ਹੋਵੇ।
US Elections: ਹਾਊਸ ਸਪੀਕਰ ਤੇ ਟੌਪ ਡੈਮੋਕ੍ਰੇਟਿਕ ਨੌਂਸੀ ਪੇਲੋਸੀ ਨੇ ਬਾਇਡਨ ਨੂੰ ਦੱਸਿਆ 'President-Elect', ਚੋਣ ਨਤੀਜਿਆਂ ਦੀ ਤਸਵੀਰ ਸਾਫਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ