![ABP Premium](https://cdn.abplive.com/imagebank/Premium-ad-Icon.png)
Punjab Congress: ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ! ਹੁਣ ਪੰਜਾਬੀ ਸਿਰਫ਼ 100 ਰੁਪਏ 'ਚ ਵੇਖਣਗੇ ਟੈਲੀਵਿਜ਼ਨ
Punjab Election 2022: ਚੰਨੀ ਨੇ ਕਿਹਾ ਕਿ ਸਰਕਾਰ ਬਿਜਲੀ ਤੇ ਪਾਣੀ ਦੀਆਂ ਦਰਾਂ ਘਟਾਉਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ।
![Punjab Congress: ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ! ਹੁਣ ਪੰਜਾਬੀ ਸਿਰਫ਼ 100 ਰੁਪਏ 'ਚ ਵੇਖਣਗੇ ਟੈਲੀਵਿਜ਼ਨ Punjab Election 2022: Cable price capped at ₹100 a month: Channi in Ludhiana Punjab Congress: ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ! ਹੁਣ ਪੰਜਾਬੀ ਸਿਰਫ਼ 100 ਰੁਪਏ 'ਚ ਵੇਖਣਗੇ ਟੈਲੀਵਿਜ਼ਨ](https://feeds.abplive.com/onecms/images/uploaded-images/2021/11/09/9e5d4a5941b1e822a09d06ff782b9f43_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਵਿਧਾਨ ਸਭਾ ਚੋਣਾਂ (Punjab Assembly Election 2022) ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਡੇ-ਵੱਡੇ ਐਲਾਨ ਕਰ ਕਰ ਰਹੀਆਂ ਹਨ। ਸੋਮਵਾਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਸਰਕਾਰ ਬਣਨ 'ਤੇ ਔਰਤਾਂ ਦੇ ਖਾਤਿਆਂ ਵਿੱਚ 1000-1000 ਰੁਪਏ ਪਾਉਣ ਦਾ ਐਲਾਨ ਕੀਤਾ ਤਾਂ ਕਾਂਗਰਸ ਨੇ 100 ਰੁਪਏ 'ਚ ਟੈਲੀਵਿਜ਼ਨ ਵੇਖਣ (Watching TV) ਦਾ ਲਾਹਾ ਦੇ ਦਿੱਤਾ।
ਲੁਧਿਆਣਾ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ (Charanjit Singh Channi) ਨੇ ਰੈਲੀ 'ਚ ਕਈ ਵੱਡੇ ਐਲਾਨ ਕੀਤੇ। ਚੰਨੀ ਨੇ ਕਿਹਾ ਕਿ ਸਰਕਾਰ ਬਿਜਲੀ ਤੇ ਪਾਣੀ ਦੀਆਂ ਦਰਾਂ ਘਟਾਉਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਟਰਾਂਸਪੋਰਟ ਮਾਫੀਆ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਕੇਬਲ ਮਾਫੀਆ ਦੀਆਂ ਤਾਰਾਂ ਕੱਟੀਆਂ ਜਾਣਗੀਆਂ। ਪੰਜਾਬ 'ਚ ਕੇਬਲ ਦਾ ਰੇਟ 100 ਰੁਪਏ ਤੈਅ ਕਰੇਗਾ। ਜੇ ਕੇਬਲ ਵਾਲੇ ਨੇ ਇਸ ਤੋਂ ਵੱਧ ਪੈਸੇ ਮੰਗੇ ਤਾਂ ਕਹੋ CM ਚੰਨੀ ਨੇ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਕੇਬਲ ਦਾ ਕਿਰਾਇਆ 400 ਰੁਪਏ ਤੋਂ ਲੈ ਕੇ 1000 ਰੁਪਏ ਤਕ ਵਸੂਲਿਆ ਜਾ ਰਿਹਾ ਹੈ। ਬਿਜਲੀ ਸਸਤੀ ਹੋਣ 'ਤੇ ਲੱਗਦਾ ਹੈ ਕਿ ਕੇਬਲ ਮਾਫੀਆ ਨੇ ਸਭ ਤੋਂ ਵੱਧ ਲੁੱਟ ਮਚਾਈ ਹੋਈ ਹੈ। ਇਸੇ ਲਈ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਸੀਐਮ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਇਹ ਕੰਮ ਵੱਡੇ ਪਰਿਵਾਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਅਜਿਹਾ ਕਿਸੇ ਵੀ ਤਰ੍ਹਾਂ ਨਹੀਂ ਹੋਵੇਗਾ ਕਿ ਪੰਜਾਬ ਦੇ ਕਾਰੋਬਾਰ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੋਵੇ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ 'ਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਕੇਜਰੀਵਾਲ ਨੇ ਕਿਹਾ ਕਿ ਜੇ ਕਿਸੇ ਪਰਿਵਾਰ 'ਚ ਬੇਟੀ, ਨੂੰਹ ਅਤੇ ਸੱਸ ਹੈ ਤਾਂ ਤਿੰਨਾਂ ਦੇ ਖਾਤਿਆਂ 'ਚ 1000-1000 ਰੁਪਏ ਆਉਣਗੇ। ਮਾਵਾਂ ਨੂੰ ਜੋ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਉਹ ਵੀ ਜਾਰੀ ਰਹੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਨਾ ਸਿਰਫ਼ ਭਾਰਤ 'ਚ ਸਗੋਂ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ।
ਇਹ ਵੀ ਪੜ੍ਹੋ: ਪੈਰਿਸ ਦੀ ਕੁੜੀ ਨੇ ਬਿਹਾਰ ਦੇ ਮੁੰਡੇ ਨੂੰ ਦਿੱਤਾ ਦਿਲ! ਬੇਗੂਸਰਾਏ ਆ ਕੇ ਕੀਤਾ ਵਿਆਹ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)