ਪੜਚੋਲ ਕਰੋ

Punjab Election 2022: ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਮੁੱਖ ਮੰਤਰੀ ਚੰਨੀ ਦੇ ਪਰਿਵਾਰ 'ਚ ਲਾਈ ਸੰਨ੍ਹ

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮੰਗਲਵਾਰ ਨੂੰ ਪੰਜਾਬ ਦੇ ਕਈ ਨੇਤਾ ਭਾਜਪਾ 'ਚ ਸ਼ਾਮਲ ਹੋ ਗਏ ਹਨ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ (Jaswinder Singh Dhaliwal)  ਮੰਗਲਵਾਰ ਨੂੰ ਚੰਡੀਗੜ੍ਹ ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ (Gajendra Singh Shekhawat) ਦੀ ਮੌਜੂਦਗੀ ‘ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈ ਲਈ।

ਕਈ ਆਗੂ ਹੋਏ ਭਾਜਪਾ ‘ਚ ਸ਼ਾਮਲ

ਪੰਜਾਬ ਚੋਣਾਂ ਤੋਂ ਪਹਿਲਾਂ ਜਸਵਿੰਦਰ ਸਿੰਘ ਦਾ ਭਾਜਪਾ ਦਾ ਪੱਲਾ ਫੜਨਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬ ‘ਚ 14 ਫਰਵਰੀ ਨੂੰ ਚੋਣਾਂ ਹੋਣ ਵਾਲੀਆਂ ਹਨ ਜਿਸ ਤੋਂ ਪਹਿਲਾਂ ਦਲ ਬਦਲੀਆਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ (Shiromani Akali Dal) ਆਗੂ ਗੁਰਦੀਪ ਸਿੰਘ ਗੋਸ਼ਾ ਤੇ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਧਰਮਵੀਰ ਸਰੀਨ ਸਮੇਤ ਪੰਜਾਬ ਦੇ ਕਈ ਆਗੂ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਗਜੇਂਦਰ ਸ਼ੇਖਾਵਤ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋਏ ਸਨ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਕਾਰਜਕਾਲ ਮਾਰਚ ‘ਚ ਖਤਮ ਹੋ ਜਾਣਾ ਹੈ ਜਿਸ ਤੋਂ ਪਹਿਲਾਂ 14 ਫਰਵਰੀ ਨੂੰ ਇੱਕ ਹੀ ਪੜਾਅ ‘ਚ ਪੰਜਾਬ ‘ਚ ਚੋਣਾਂ ਹੋਣਗੀਆਂ ਤੇ 10 ਮਾਰਚ ਨੂੰ ਇਹਨਾਂ ਦੇ ਨਤੀਜੇ ਐਲਾਨੇ ਜਾਣਗੇ।

ਜ਼ਿਕਰਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਸੀ ਜਦਕਿ ‘ਆਪ’ ਨੇ 20 ਸੀਟਾਂ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਤੇ ਭਾਜਪਾ ਦੇ ਹਿੱਸੇ ਸਿਰਫ 3 ਸੀਟਾਂ ਆਈਆਂ ਸਨ।

ਇਹ ਵੀ ਪੜ੍ਹੋ: IND vs SA 3rd Test: ਟੀਮ ਇੰਡੀਆ ਲਈ ਸੌਖਾ ਨਹੀਂ ਅੱਗੇ ਦਾ ਰਾਹ, ਅੰਕੜੇ ਕਰਦੇ ਸਭ ਕੁਝ ਬਿਆਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
Advertisement
ABP Premium

ਵੀਡੀਓਜ਼

ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨShambu Morcha 'ਚ ਕਿਸਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤਵੱਡੀ ਖਬਰ: Khanauri Border ਪਹੁੰਚੇ ਪੰਜਾਬ ਪੁਲਸ ਦੇ ਅਧਿਕਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Embed widget