ਪੜਚੋਲ ਕਰੋ

Punjab Election 2022 : ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 396.03 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

Punjab Elections 2022 : ਇਨਫੋਰਸਮੈਂਟ ਵਿੰਗਾਂ ਵੱਲੋਂ 313.69 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 24.83 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।

ਚੰਡੀਗੜ੍ਹ 

Punjab Elections 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 7 ਫਰਵਰੀ 2022 ਤਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿਚ 396.03  ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀਈਓ) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 23.51 ਕਰੋੜ ਰੁਪਏ ਦੀ 41.39 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 313.69 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 24.83 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1350 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 3616 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 2965 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ।

ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀਆਰਪੀਸੀ ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 1869 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਾਰੇ ਹੀ 2921 ਗੈਰ ਜ਼ਮਾਨਤੀ ਵਾਰੰਟਾਂ ਦੇ ਕੇਸਾਂ ‘ਤੇ ਕਾਰਵਾਈ  ਕੀਤੀ ਜਾ ਚੁੱਕੀ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 21330 ਨਾਕੇ ਲਾਏ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 3,78,496 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਜਦਕਿ ਸੂਬੇ ਵਿੱਚ 100 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Punjab Weather: ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Advertisement
ABP Premium

ਵੀਡੀਓਜ਼

Bhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap BazwaFarmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Punjab Weather: ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
ਪੰਜਾਬ 'ਚ ਕਦੋਂ ਪਏਗੀ ਹੱਡ ਚੀਰਵੀਂ ਠੰਡ ? ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਦਾ ਹੋਏਗਾ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਦਾ ਹੋਏਗਾ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
Embed widget