Punjab Election 2022: ਸਿੱਧੂ ਦਾ ਵੱਡਾ ਬਿਆਨ, ਦੱਸਿਆ ਕਾਂਗਰਸ ਨੂੰ ਕੌਣ ਹਰਾ ਸਕਦਾ
ਜਿਵੇਂ-ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਇਲਜ਼ਾਮ ਤਰਾਸ਼ੀਆਂ ਦਾ ਦੌਰ ਤੇਜ਼ ਹੋ ਗਿਆ ਹੈ। ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ।
Punjab Assembly Election 2022: ਜਿਵੇਂ-ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਇਲਜ਼ਾਮ ਤਰਾਸ਼ੀਆਂ ਦਾ ਦੌਰ ਤੇਜ਼ ਹੋ ਗਿਆ ਹੈ। ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਅੰਮ੍ਰਿਤਸਰ 'ਚ ਇਕ ਵਾਰ ਫਿਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ "ਉਹ 'ਪਰਚਾ ਮਾਫੀਆ' ਹੈ। ਉਸ ਨੇ ਕਈ ਲੋਕਾਂ 'ਤੇ ਕੇਸ ਦਰਜ ਕਰਵਾਏ ਹਨ। ਮੈਂ ਕਿਸੇ ਦੇ ਖਿਲਾਫ ਇੱਕ ਵੀ ਕੇਸ ਦਰਜ ਨਹੀਂ ਕਰਵਾਇਆ ਹੈ।"
ਸਿੱਧੂ ਨੇ ਇਸ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਇੱਕ ਮਜ਼ਬੂਤ ਅਤੇ ਸੁਰੱਖਿਅਤ ਸਰਕਾਰ ਦੇਵੇਗੀ। ਨਵਾਂ ਪੰਜਾਬ ਬਣਾਵਾਂਗੇ। ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੂੰ ਜਦੋਂ ਸੂਬਾ ਇਕਾਈ ਵਿੱਚ ਧੜੇਬੰਦੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ। ਸਿਰਫ਼ ਕਾਂਗਰਸ ਹੀ ਆਪਣੇ ਆਪ ਨੂੰ ਹਰਾ ਸਕਦੀ ਹੈ।
He (Bikram Singh Majithia) is 'Parcha mafia'. He has filed cases against so many people. I haven't lodged a single case against anyone. Everyone knows that Congress will give a strong & secure govt. We will make a new Punjab: State Congress chief Navjot Singh Sidhu in Amritsar pic.twitter.com/Wt9xgnXLpj
— ANI (@ANI) January 30, 2022
ਸਰਦੀ ਦੇ ਮੌਸਮ ਵਿੱਚ ਵੀ ਅੰਮ੍ਰਿਤਸਰ ਪੂਰਬੀ ਸੀਟ ਸਭ ਤੋਂ ਹੌਟ ਹੈ, ਕਿਉਂਕਿ ਮਾਮਲਾ ਸਿਰਫ਼ ਚੋਣਾਂ ਦਾ ਨਹੀਂ, ਨਿੱਜੀ ਦੁਸ਼ਮਣੀ ਦਾ ਵੀ ਹੈ।ਸਿੱਧੂ ਦੀ ਤਾਜ਼ਾ ਸ਼ਿਕਾਇਤ ਇਹ ਹੈ ਕਿ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਸੀਟ ਮਜੀਠਾ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਵੀ ਚੋਣ ਲੜਨ ਲਈ ਹੈ। 2012 ਵਿੱਚ ਨਵੀਂ ਸੀਟ ਬਣਨ ਤੋਂ ਬਾਅਦ ਤੋਂ ਇਸ ਸੀਟ ’ਤੇ ਸਿੱਧੂ ਪਰਿਵਾਰ ਦਾ ਕਬਜ਼ਾ ਹੈ। ਸਾਲ 2017 'ਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੇ ਅਤੇ 2012 'ਚ ਨਵਜੋਤ ਕੌਰ ਭਾਵ ਸਿੱਧੂ ਦੀ ਪਤਨੀ ਭਾਜਪਾ ਦੀ ਟਿਕਟ 'ਤੇ ਚੋਣ ਜਿੱਤੇ। ਹੁਣ ਇਸ ਸੀਟ 'ਤੇ ਮਜੀਠੀਆ ਸਖ਼ਤ ਮੁਕਾਬਲਾ ਦੇ ਸਕਦੇ ਹਨ।
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :