ਬਰਨਾਲਾ ਤੋਂ ਧੀਰਜ ਦੱਦਾਹੂਰ ਨੂੰ ਭਾਜਪਾ ਨੇ ਦਿੱਤੀ ਟਿਕਟ, ਠੋਕਿਆ ਦਾਅਵਾ, ਭਾਜਪਾ ਦੀ ਸਰਕਾਰ ਬਣਨੀ ਤੈਅ
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਓਂ- ਜਿਓਂ ਨੇੜੇ ਆ ਰਹੀ ਹੈ ਤਿਓਂ-ਤਿਓਂ ਪਾਰਟੀਆਂ ਸਰਗਰਮ ਹੁੰਦੀਆਂ ਨਜ਼ਰ ਆ ਰਹੀ ਹੈ ਅਤੇ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ।
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਓਂ- ਜਿਓਂ ਨੇੜੇ ਆ ਰਹੀ ਹੈ ਤਿਓਂ-ਤਿਓਂ ਪਾਰਟੀਆਂ ਸਰਗਰਮ ਹੁੰਦੀਆਂ ਨਜ਼ਰ ਆ ਰਹੀ ਹੈ ਅਤੇ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦਾਂ 'ਚ ਰਹੀ ਭਾਜਪਾ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ 27 ਉਮੀਦਵਾਰਾਂ ਦੀ ਦੂਜੀ ਲਿਸਟ ਐਲਾਨ ਦਿੱਤੀ ਹੈ।
ਦੂਜੀ ਲਿਸਟ 'ਚ ਧੀਰਜ ਦੱਦਾਹੂਰ ਨੂੰ ਬਰਨਾਲਾ ਤੋਂ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਭਾਜਪਾ ਆਗੂਆਂ, ਵਰਕਰਾਂ ਅਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਧੀਰਜ ਦੱਦਾਹੂਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬਾਜ਼ਾਰ 'ਚ ਵਪਾਰੀਆਂ ਵੱਲੋਂ ਉਮੀਦਵਾਰ ਦਾ ਮੂੰਹ ਮਿੱਠਾ ਕਰਵਾ ਕੇ ਆਓ ਭਗਤ ਕੀਤੀ ਗਈ।
ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਧੀਰਜ ਦੱਦਾਹੂਰ ਨੇ ਜਿੱਥੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਬਰਨਾਲਾ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕਰੇਗੀ, ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਕੀਤੇ ਕੰਮਾਂ ਦੀ ਬਦੌਲਤ ਅੱਜ ਭਾਰਤੀ ਜਨਤਾ ਪਾਰਟੀ ਦੀ ਲਹਿਰ ਹੈ। ਅਤੇ ਦਾਅਵਾ ਕੀਤਾ ਕਿ 10 ਮਾਰਚ ਨੂੰ ਵੀ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।
ਧੀਰਜ ਦੱਦਾਹੂਰ ਜਿਹਨਾਂ ਨੇ ਆਪਣਾ ਸਿਆਸੀ ਜੀਵਨ 1997 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸ਼ੁਰੂ ਕੀਤਾ ਸੀ ਅਤੇ ਲਗਾਤਾਰ ਭਾਜਪਾ ਨਾਲ ਜੁੜੇ ਬਰਨਾਲਾ ਦੇ ਸਭ ਤੋਂ ਪੁਰਾਣੇ ਪਾਰਟੀ ਵਰਕਰ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904