(Source: ECI/ABP News/ABP Majha)
Punjab Elections: ਕਿਸਾਨਾਂ ਵੱਲੋਂ ਬਲਬੀਰ ਸਿੰਘ ਰਾਜੇਵਾਲ ਹੋਣਗੇ CM ਚਿਹਰਾ, 65-70 ਸੀਟਾਂ ਜਿੱਤਣ ਦੀ ਜਤਾਈ ਉਮੀਦ
'ਮੈਂ ਅੰਦੋਲਨ ਤੋਂ ਬਾਅਦ ਰਿਟਾਇਰ ਹੋ ਜਾਣਾ ਚਾਹੁੰਦਾ ਸੀ, ਪਰ ਲੋਕਾਂ ਦੀ ਇੱਛਾ ਅਤੇ ਦਬਾਅ ਕਾਰਨ ਹੀ ਰਾਜਨੀਤੀ ਚੁਣੀ ਹੈ।"- ਰਾਜੇਵਾਲ
ਚੰਡੀਗੜ੍ਹ: 22 ਕਿਸਾਨ ਜਥੇਬੰਦੀਆਂ ਦੀ ਸਾਂਝੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੋਰਚੇ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।ਇਸ ਸੂਚੀ ਵਿੱਚ ਸਮਰਾਲਾ ਤੋਂ ਚੋਣ ਮੈਦਾਨ ਵਿੱਚ ਉਤਰੇ ਮੋਰਚਾ ਮੁਖੀ ਤੇ ਸੀਨੀਅਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਨਾਂ ਵੀ ਸ਼ਾਮਲ ਹੈ।ਬਲਬੀਰ ਸਿੰਘ ਰਾਜੇਵਾਲ ਨੇ ABP ਸਾਂਝਾ ਨਾਲ Exclusive ਗੱਲਬਾਤ ਕੀਤੀ ਅਤੇ ਸਿਆਸਤ 'ਚ ਪੈਰ ਪਾਉਣ ਦਾ ਕਾਰਨ ਵੀ ਦੱਸਿਆ।
ਰਾਜੇਵਾਲ ਨੇ ਕਿਹਾ, 'ਮੈਂ ਅੰਦੋਲਨ ਤੋਂ ਬਾਅਦ ਰਿਟਾਇਰ ਹੋ ਜਾਣਾ ਚਾਹੁੰਦਾ ਸੀ, ਪਰ ਲੋਕਾਂ ਦੀ ਇੱਛਾ ਅਤੇ ਦਬਾਅ ਕਾਰਨ ਹੀ ਰਾਜਨੀਤੀ ਚੁਣੀ ਹੈ।" ਉਨ੍ਹਾਂ ਅਗੇ ਕਿਹਾ ਕਿ ਇਮਾਨਦਾਰ ਬੰਦੇ ਨੂੰ ਹੀ SSM ਵੱਲੋਂ ਟਿਕਟ ਦਿੱਤੀ ਜਾਵੇਗੀ।ਕਿਸਾਨਾਂ ਤੋਂ ਇਲਾਵਾ ਮੋਰਚਾ ਸਾਰੇ ਵਰਗਾਂ ਨੂੰ ਟਿਕਟਾਂ ਦੇਵੇਗਾ।ਰਾਜੇਵਾਲ ਨੇ ਕਿਹਾ, "ਮੋਰਚੇ ਨੇ ਮੈਨੂੰ CM ਚਿਹਰਾ ਬਣਨ ਲਈ ਬੋਲ ਦਿੱਤਾ ਹੈ।ਸਾਨੂੰ 65 ਤੋਂ 70 ਸੀਟਾਂ ਜਿੱਤਣ ਦੀ ਉਮੀਦ ਹੈ।
ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਰਾਜੇਵਾਲ ਨੇ ਕਿਹਾ, "ਮੈਂ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ।ਆਮ ਆਦਮੀ ਪਾਰਟੀ ਨੇ ਟਿਕਟਾਂ ਵੇਚੀਆਂ। AAP ਨੂੰ ਕਿਹਾ ਸੀ ਮੇਰੇ ਤੋਂ ਪੁੱਛੇ ਬਿਨ੍ਹਾਂ ਟਿਕਟਾਂ ਨਾ ਦਿੱਤੀਆਂ ਜਾਣ।ਮੇਰੇ ਸਵਾਲਾਂ 'ਤੇ ਆਮ ਆਦਮੀ ਪਾਰਟੀ ਮੈਨੂੰ ਸੰਤੁਸ਼ਟ ਨਹੀਂ ਕਰ ਸਕੀ।"
ਚੋਣਾਂ ਤੋਂ ਬਾਅਦ AAP ਨਾਲ ਗੱਠਜੋੜ ਦੇ ਸਵਾਲ 'ਤੇ ਬੋਲਦੇ ਹੋਏ ਰਾਜੇਵਾਲ ਨੇ ਕਿਹਾ, "ਇਹ ਉਸ ਵੇਲੇ ਹੀ ਵੇਖਾਂਗੇ ਕੀ ਹੁੰਦਾ ਹੈ।ਉਮੀਦ ਹੈ ਬਾਕੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਆਉਣਗੀਆਂ।ਉਗਰਾਹਾਂ ਜਥੇਬੰਦੀ ਦੀ ਪਸੰਦ ਅਸੀਂ ਹੀ ਹਾਂ।ਰਾਜੇਵਾਲ ਨੇ ਇਹ ਵੀ ਕਿਹਾ ਕਿ, "ਵੱਡੇ-ਵੱਡੇ ਲੀਡਰ ਸਾਡੇ ਨਾਲ ਆਉਣਾ ਚਾਹੁੰਦੇ ਪਰ ਅਸੀਂ ਹੱਥ ਬੰਨ੍ਹੇ ਹਨ।" ਉਹਨਾਂ ਨੇ ਅਗੇ ਕਿਹਾ ਕਿ, ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ
ਹਨ।
BJP 'ਤੇ ਹਮਲਾ ਬੋਲਦੇ ਹੋਏ ਰਾਜੇਵਾਲ ਨੇ ਕਿਹਾ, 'BJP ਲੋਕਾਂ ਨੂੰ ਡਰਾ-ਧਮਕਾ ਕੇ ਪਾਰਟੀ 'ਚ ਸ਼ਾਮਲ ਕਰ ਰਹੀ।ਉਨ੍ਹਾਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਮਾਮਲੇ ਤੋ ਬੋਲਦਿਆਂ ਕਿਹਾ, PM ਨੇ ਫਲੌਪ ਰੈਲੀ ਛਪਾਉਣ ਲਈ ਸੁਰੱਖਿਆ ਨੂੰ ਮੁੱਦਾ ਬਣਾਇਆ।