ਗੁਰਨਾਮ ਚੜੂਨੀ ਨੇ ਐਲਾਨੇ ਨੌਂ ਉਮੀਦਵਾਰ
ਚੰਡੀਗੜ੍ਹ: ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਨੌਂ ਉਮੀਦਵਾਰ ਐਲਾਨੇ ਹਨ।
ਚੰਡੀਗੜ੍ਹ: ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਨੌਂ ਉਮੀਦਵਾਰ ਐਲਾਨੇ ਹਨ।
1. ਸਮਾਣਾ ਤੋਂ ਰਛਪਾਲ ਸਿੰਘ ਜੋੜਾਮਾਜਰਾ
2. ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ
3.ਨਾਭਾ ਤੋਂ ਬਰਿੰਦਰ ਕੁਮਾਰ ਬਿੱਟੂ
4. ਅਜਨਾਲਾ ਤੋਂ ਚਰਨਜੀਤ ਸਿੰਘ ਗਾਲਵ
5. ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ
6. ਗੁਰਦਾਸਪੁਰ ਤੋਂ ਇੰਦਰਪਾਲ ਸਿੰਘ
7. ਸ਼ਾਹਕੋਟ ਤੋਂ ਡਾ. ਜਗਤਾਰ ਸਿੰਘ ਚੰਦੀ
8. ਸੰਗਰੂਰ ਤੋਂ ਜਗਦੀਪ ਮਿੰਟੂ ਤੂਰ
9. ਦਿੜਬਾ ਤੋਂ ਮਾਲਵਿੰਦਰ ਸਿੰਘ
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਦੇ ਮੱਦੇਨਜ਼ਰ ਸੰਯੁਕਤ ਸਮਾਜ ਮੋਰਚਾ (Sanyukat Samaj Morcha) ਤੇ ਸੰਯੁਕਤ ਸੰਘਰਸ਼ ਮੋਰਚਾ (Sanyukat Sangharsh Morcha) ਵਿੱਚ ਸਮਝੌਤਾ ਹੋਇਆ ਹੈ। ਹੁਣ ਇਹ ਦੋਵੇਂ ਮੋਰਚੇ ਇਕੱਠੇ ਹੋ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ।
ਇਸ ਸਬੰਧੀ ਸੰਯੁਕਤ ਸੰਘਰਸ਼ ਮੋਰਚਾ ਦੇ ਸੁਪਰੀਮੋ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕਿਹਾ ਕਿ ਉਨ੍ਹਾਂ ਦਾ ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਹੋ ਗਿਆ ਹੈ ਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ 10 ਸੀਟਾਂ 'ਤੇ ਚੋਣਾਂ ਲੜੇਗੀ।
BKU ਉਗਰਾਹਾਂ ਨੇ ਚੋਣਾਂ 'ਚ ਸਮਰਥਨ ਤੋਂ ਕੀਤਾ ਇਨਕਾਰ
ਸੰਯੁਕਤ ਕਿਸਾਨ ਮੋਰਚਾ ਦੇ ਸਭ ਤੋਂ ਵੱਡੇ ਸੰਗਠਨਾਂ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੰਯੁਕਤ ਸਮਾਜ ਮੋਰਚਾ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਬੀਕੇਯੂ (ਉਗਰਾਹਾਂ) ਵੱਲੋਂ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਬੀਕੇਯੂ ਉਗਰਾਹਾਂ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ। ਬੀਕੇਯੂ ਉਗਰਾਹਾਂ ਆਪਣੀ ਮੁਹਿੰਮ ਵਿੱਚ ਕਿਸਾਨਾਂ ਦੀਆਂ ਬਾਕੀ ਮੰਗਾਂ ਦਾ ਵੀ ਜ਼ਿਕਰ ਕਰ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin