ਪੰਜਾਬ 'ਚ ਕਿਸਾਨ ਔਰਤਾਂ ਨੇ ਸੰਭਾਲੀ ਮੋਰਚਿਆਂ ਦੀ ਕਮਾਨ
ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ 'ਤੇ ਕਿਸਾਨ-ਔਰਤਾਂ ਨੇ ਸੰਭਾਲ ਲਈ ਹੈ।
ਚੰਡੀਗੜ੍ਹ: ਦਿੱਲੀ ਵਿਖੇ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੱਖਾਂ ਦੀ ਗਿਣਤੀ ਦੇ ਕਾਫ਼ਲੇ ਪਹੁੰਚਣ ਅਤੇ ਦਿੱਲੀ ਦੇ ਬਾਰਡਰਾਂ 'ਤੇ ਘਿਰਾਓ ਦੇ ਨਾਲ-ਨਾਲ ਪੰਜਾਬ 'ਚ ਸੰਘਰਸ਼ ਦੇ 59ਵੇਂ ਦਿਨ ਪੰਜਾਬ ਭਰ 'ਚ ਵੀ ਧਰਨੇ ਪ੍ਰਦਰਸ਼ਨ ਜਾਰੀ ਰਹੇ।
ਇਸ ਦੌਰਾਨ ਟੋਲ-ਪਲਾਜ਼ਿਆਂ, ਬੀਜੇਪੀ ਲੀਡਰਾਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ 'ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ 'ਤੇ ਕਿਸਾਨ-ਔਰਤਾਂ ਨੇ ਸੰਭਾਲ ਲਈ ਹੈ।
ਕੇਂਦਰ ਦੇ ਰਵੱਈਏ 'ਚ ਆਈ ਨਰਮੀ, ਅਮਿਤ ਸ਼ਾਹ ਦਾ ਵੱਡਾ ਐਲਾਨ, ਸਰਕਾਰ ਕਿਸਾਨਾਂ ਦੀਆਂ ਮੰਗਾਂ ਤੇ ਚਰਚਾ ਲਈ ਤਿਆਰ
ਕਿਉਂਕਿ ਕਿਸਾਨ ਲੀਡਰਾਂ ਦੀਆਂ ਮੁੱਖ ਟੀਮਾਂ ਦਿੱਲੀ ਚਲੀਆਂ ਗਈਆਂ ਹਨ। ਕਿਸਾਨ ਅੰਦੋਲਨ ਤਹਿਤ ਮੋਰਚਿਆਂ ਵਿੱਚ ਮੋਦੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨ ਕਾਫ਼ਲਿਆਂ 'ਤੇ ਜ਼ਬਰ ਢਾਹੁਣ ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ।
Big Breaking | ਕਿਸਾਨਾਂ ਦੇ ਰੋਹ ਅੱਗੇ ਝੁਕੀ ਕੇਂਦਰ ਸਰਕਾਰ, Amit Shah ਦਾ ਵੱਡਾ ਬਿਆਨਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ