ਪੜਚੋਲ ਕਰੋ

ਪੰਜਾਬ ਦਾ ਫਿਰ ਦੁਨੀਆ ਨੂੰ ਪੈਗਾਮ! ਜੇ ਲੋਕ ਜਾਗ ਪੈਣ ਤਾਂ ਸਮੇਂ ਦੀਆਂ ਸਰਕਾਰਾਂ ਵੀ ਗੋਢੇ ਟੇਕਣ ਲਈ ਮਜਬੂਰ

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਜਾਰੀ ਸੰਘਰਸ਼ ਨੇ ਸਾਬਕ ਕਰ ਦਿੱਤਾ ਕਿ ਇਕੱਠੇ ਹੋਕੇ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਜਿੱਤ ਸੰਭਵ ਹੈ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਕਾਇਦੇ-ਕਾਨੂੰਨ ਲੋਕਾਂ ਲਈ ਹੁੰਦੇ ਹਨ ਨਾ ਕਿ ਲੋਕ ਕਾਇਦੇ-ਕਾਨੂੰਨਾਂ ਲਈ ਪਰ ਸਮੇਂ ਦੀਆਂ ਸਰਕਾਰਾਂ ਕਈ ਵਾਰ ਇਹ ਭੁੱਲ ਬੈਠਦੀਆਂ ਹਨ। ਇਸ ਦੀ ਤਾਜ਼ਾ ਤੇ ਵੱਡੀ ਉਦਾਹਰਨ ਕੇਂਦਰ ਵੱਲੋਂ ਖੇਤੀ ਸੁਧਾਰ ਦੇ ਨਾਂ 'ਤੇ ਬਣਾਏ ਗਏ ਖੇਤੀ ਕਾਨੂੰਨ ਹੈ। ਕੇਂਦਰ ਸਰਕਾਰ ਵਾਰ-ਵਾਰ ਹੁਣ ਤਕ ਕਹਿ ਰਹੀ ਕਿ ਇਹ ਕਾਨੂੰਨ ਕਿਸਾਨੀ ਲਈ ਲਾਹੇਵੰਦ ਹਨ ਤੇ ਦੂਜੇ ਪਾਸੇ ਜਿਸ ਕਿੱਤੇ ਨਾਲ ਇਹ ਕਾਨੂੰਨ ਸਬੰਧਤ ਹਨ ਯਾਨੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਬਰਬਾਦੀ ਦਾ ਰਾਹ ਹਨ।

ਇਸੇ ਲਈ ਕਿਸਾਨਾਂ ਨੇ ਖੇਤੀ ਆਰਡੀਨੈਂਸ ਪੇਸ਼ ਕੀਤੇ ਜਾਣ ਤੋਂ ਲੈ ਕੇ ਇਨ੍ਹਾਂ ਦੇ ਕਾਨੂੰਨ ਬਣਨ ਤਕ ਸੰਘਰਸ਼ ਜਾਰੀ ਰੱਖਿਆ ਜੋ ਹੁਣ ਤਕ ਬਰਕਰਾਰ ਹੈ। ਕਿਸਾਨਾਂ ਦੇ ਸੰਘਰਸ਼ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜੇਕਰ ਲੋਕ ਇਕੱਠੇ ਹੋ ਕੇ ਕਿਸੇ ਜ਼ਿਆਦਤੀ ਖਿਲਾਫ ਆਵਾਜ਼ ਬੁਲੰਦ ਕਰਨ ਤਾਂ ਸਮੇਂ ਦੀਆਂ ਸਰਕਾਰਾਂ ਵੀ ਗੋਢੇ ਟੇਕ ਦਿੰਦੀਆਂ ਹਨ। ਇੱਥੇ ਖੇਤੀ ਕਾਨੂੰਨਾਂ ਨੂੰ ਹੀ ਆਧਾਰ ਬਣਾ ਕੇ ਵਿਸਥਾਰ 'ਚ ਚਰਚਾ ਕਰਦੇ ਹਾਂ।

14 ਸਤੰਬਰ ਨੂੰ ਲੋਕ ਸਭਾ 'ਚ ਤਿੰਨ ਖੇਤੀਬਾੜੀ ਬਿੱਲ ਬਿੱਲ ਪੇਸ਼ ਕੀਤੇ ਗਏ। ਬੇਸ਼ੱਕ ਇਸ ਦੌਰਾਨ ਵੀ ਇਹ ਦਾਅਵਾ ਕੀਤਾ ਗਿਆ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ ਪਰ ਇਸ ਦੇ ਬਾਵਜੂਦ ਕਿਸਾਨਾਂ 'ਚ ਰੋਹ ਜਾਗ ਉੱਠਿਆ। ਖੇਤੀ ਆਰਡੀਨੈਂਸ ਪੇਸ਼ ਹੋਣ ਦੇ ਨਾਲ ਹੀ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ।

ਕਿਸਾਨਾਂ ਦੇ ਵਿਰੋਧ ਦੇ ਬਾਵਜੂਦ 17 ਸਤੰਬਰ, 2020 ਨੂੰ ਲੋਕ ਸਭਾ 'ਚ ਇਹ ਤਿੰਨ ਬਿੱਲ ਪਾਸ ਕਰ ਦਿੱਤੇ ਗਏ ਤੇ ਇਸੇ ਤਰਜ਼ 'ਤੇ ਇਹ ਬਿੱਲ ਬਾਅਦ 'ਚ 20 ਸਤੰਬਰ, 2020 ਨੂੰ ਰਾਜ ਸਭਾ 'ਚ ਪਾਸ ਕਰ ਦਿੱਤੇ ਗਏ। ਉਧਰ, ਪੰਜਾਬ ਦੇ ਕਿਸਾਨਾਂ ਦਾ ਰੋਹ ਤਿੱਖਾ ਹੁੰਦਾ ਗਿਆ ਤੇ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਗਿਆ। ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਨਿਸ਼ਾਨੇ 'ਤੇ ਸਨ।ਅਜਿਹੇ 'ਚ ਪੰਜਾਬ 'ਚ ਮੌਜੂਦਾ ਸਰਕਾਰ ਕਾਂਗਰਸ ਸਮੇਤ ਅਕਾਲੀ ਦਲ ਨੂੰ ਇਹ ਮੌਕਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੀ ਢੁਕਵਾਂ ਲੱਗਾ ਤੇ ਉਨ੍ਹਾਂ ਵੀ ਸਭ ਪਾਸਿਆਂ ਤੋਂ ਧਿਆਨ ਹਟਾ ਕਿਸਾਨਾਂ ਨੂੰ ਹਮਾਇਤ ਦੇਣੀ ਵਾਜ਼ਬ ਸਮਝੀ। ਦਰਅਸਲ ਅਕਾਲੀ ਦਲ ਕੋਲ ਪੰਜਾਬ 'ਚ ਆਪਣਾ ਵਿਗੜਿਆ ਅਕਸ ਸੁਧਾਰਨ ਲਈ ਇਸ ਤੋਂ ਢੁਕਵਾਂ ਮੌਕਾ ਹੋਰ ਨਹੀਂ ਸਕਦਾ ਸੀ। ਦੂਜਾ ਵਿਰੋਧੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਸਨ ਕਿ ਜੇਕਰ ਉਹ ਕਿਸਾਨਾਂ ਦੀ ਹਮਾਇਤ 'ਚ ਹਨ ਤਾਂ ਹਰਸਮਿਰਤ ਕੌਰ ਬਾਦਲ ਕੇਂਦਰ ਦੀ ਵਜ਼ੀਰੀ ਛੱਡ ਦੇਣ।

ਆਖਰ ਫਿਰ ਉਹ ਵੇਲਾ ਵੀ ਆਇਆ ਜਦੋਂ ਬੀਬਾ ਜੀ ਨੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਲਈ ਆਪਣੀ ਕੇਂਦਰੀ ਮੰਤਰੀ ਦੇ ਅਹੁਦੇ ਦੀ ਕੁਰਸੀ ਤਿਆਗ ਦਿੱਤੀ। ਇਹ ਕਿਸਾਨੀ ਸੰਘਰਸ਼ ਦਾ ਹੀ ਨਤੀਜਾ ਸੀ ਕਿ ਕਿਸੇ ਵੇਲੇ ਮੋਦੀ ਸਰਕਾਰ ਦਾ ਗੁਣਗਾਣ ਕਰਦਿਆਂ ਨਾ ਥੱਕਣ ਵਾਲੇ ਬੀਬਾ ਹਰਸਿਮਰਤ ਬਾਦਲ ਨੂੰ ਉਨ੍ਹਾਂ ਨੂੰ ਅਲਵਿਦਾ ਕਹਿਣਾ ਪਿਆ। ਇੱਕ ਵੇਲਾ ਸੀ ਜਦੋਂ ਹਰਸਮਿਰਤ ਬਾਦਲ ਨੇ ਅੱਖਾਂ ਮੀਟਦਿਆਂ ਕਰਤਾਰਪੁਰ ਸਾਹਿਬ ਲਾਂਘੇ ਦਾ ਸਾਰਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੂੰ ਦੇ ਦਿੱਤਾ ਸੀ ਤੇ ਹੁਣ ਉਸੇ ਸਰਕਾਰ 'ਚੋਂ ਅਸਤੀਫਾ ਦੇਣ ਦਾ ਕੌੜਾ ਘੁੱਟ ਭਰਨਾ ਪਿਆ।

ਹਾਲਾਂਕਿ ਅਕਾਲੀ ਦਲ ਇਕ ਵਾਰ ਫਿਰ ਧਰਮ ਸੰਕਟ 'ਚ ਘਿਰਿਆ ਕਿ ਅਸਤੀਫਾ ਤਾਂ ਦੇ ਦਿੱਤਾ ਪਰ ਗਠਜੋੜ ਰੱਖਾਂਗੇ। ਇਹ ਤਾਂ ਉਹ ਗੱਲ ਹੋਈ ਮੀਆਂ-ਬੀਵੀ ਤਲਾਕ ਲੈ ਲੈਣ ਤੇ ਕਹਿਣ ਰਹਾਂਗੇ ਤਾਂ ਇਕੱਠੇ। ਸੋ ਚੁਫੇਰਿਓਂ ਕੌੜੇ ਤਾਹਨਿਆਂ ਤੋਂ ਮਗਰੋਂ ਆਖਿਰ ਅਕਾਲੀ ਦਲ ਨੇ ਇਹ ਵੀ ਕੌੜਾ ਘੁੱਟ ਭਰਿਆ ਤੇ ਇਕ ਸ਼ਾਮ 26 ਸਤੰਬਰ, 2020 ਨੂੰ ਅਕਾਲੀ ਦਲ ਨੇ ਆਪਣੀ ਭਾਈਵਾਲ ਬੀਜੇਪੀ ਨਾਲੋਂ ਤੋੜ-ਵਿਛੋੜਾ ਕਰ ਲਿਆ।

ਬੇਸ਼ੱਕ ਉਸ ਪਿੱਛੇ ਅਕਾਲੀ ਦਲ ਦਾ ਮੁੱਖ ਮਕਸਦ ਸਿਆਸੀ ਲਾਹਾ ਸੀ। ਸਮੇਂ ਦੀ ਨਜ਼ਾਕਤ ਪਛਾਣਦਿਆਂ ਉਨ੍ਹਾਂ ਇਹ ਫੈਸਲੇ ਲਏ ਪਰ ਇਹ ਫੈਸਲੇ ਲੈਣ ਲਈ ਮਜ਼ਬੂਰ ਆਖਿਰ ਕਿਸਾਨ ਸੰਘਰਸ਼ ਨੇ ਹੀ ਕੀਤਾ। ਇਸ ਨੂੰ ਕਿਸਾਨ ਸੰਗਰਸ਼ ਦੀ ਜਿੱਤ ਦੀ ਪੌੜੀ ਦਾ ਪਹਿਲਾਂ ਪੌਡਾ ਕਿਹਾ ਜਾ ਸਕਦਾ ਹੈ। ਮੋਦੀ ਸਰਕਾਰ ਦੀ ਤਾਰੀਫ ਕਰਦੇ ਨਾ ਥੱਕਣ ਵਾਲੇ ਸੁਖਬੀਰ ਬਾਦਲ ਨੇ ਉਸੇ ਜ਼ੁਬਾਨ 'ਚੋਂ ਕਿਹਾ ਬੀਜੇਪੀ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ ਹੈ। ਇਸ ਦੇ ਨਾਲ ਹੀ ਹਰਸਮਿਰਤ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹਾ ਹੈ।

ਇਸ ਤੋਂ ਬਾਅਦ ਅਕਾਲੀ ਦਲ ਆਪਣੇ ਫਰਜ਼ ਨਿਭਾ ਚੁੱਕਾ ਸੀ ਤੇ ਹੁਣ ਵਾਰੀ ਆਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਜਿਨ੍ਹਾਂ ਤੋਂ ਕਿਸਾਨਾਂ, ਵਿਰੋਧੀਆਂ ਸਣੇ ਉਨ੍ਹਾਂ ਦੇ ਆਪਣੇ ਸਾਬਕਾ ਵਜ਼ੀਰ ਨਵਜੋਤ ਸਿੱਧੂ ਨੇ ਵੀ ਭਰੀ ਸਟੇਜ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਖਰ ਕਿਸਾਨ ਸੰਘਰਸ਼ ਤੋਂ ਮਜ਼ਬੂਰ ਹੋ ਕੇ ਕੇਂਦਰੀ ਖੇਤੀ ਬਿੱਲਾਂ ਖਿਲਾਫ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ ਪਿਆ ਤੇ ਇਹ ਬਿੱਲ ਪਾਸ ਕੀਤੇ ਗਏ। ਇਹ ਬਿੱਲ ਕਿੰਨੇ ਕੁ ਲਾਹੇਵੰਦ ਹੋਣਗੇ ਇਹ ਫਿਲਹਾਲ ਵੱਡਾ ਸਵਾਲ ਹੈ ਪਰ ਇਸ ਦੇ ਬਾਵਜੂਦ ਸਾਰੀਆਂ ਸਿਆਸੀ ਧਿਰਾਂ ਨੇ ਸਹਿਮਤੀ ਨਾਲ ਇਹ ਬਿੱਲ ਪਾਸ ਕੀਤਾ ਤਾਂ ਇਹ ਵੀ ਵੱਡੀ ਸਾਕਾਰਾਤਮਕ ਗੱਲ ਹੈ।

ਦੂਜੇ ਪਾਸੇ ਬੇਸ਼ੱਕ ਮੋਦੀ ਸਰਕਾਰ ਅਜੇ ਤਕ ਟਸ ਤੋਂ ਮਸ ਨਹੀਂ ਹੋਈ ਪਰ ਕਿਸਾਨ ਸੰਘਰਸ਼ ਦਾ ਕੇਂਦਰ ਤਕ ਸੇਕ ਤਾਂ ਪਹੁੰਚਿਆ ਹੈ। ਇਸੇ ਕਾਰਨ ਹੀ ਕੇਂਦਰ ਵੱਲੋਂ ਦੋ ਵਾਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ ਗਿਆ ਤੇ ਕੇਂਦਰੀ ਮੰਤਰੀਆਂ ਦੀ ਵਿਸ਼ੇਸ਼ ਟੀਮ ਬਣਾਈ ਗਈ ਜੋ ਖੇਤੀ ਕਾਨੂੰਨਾਂ ਬਾਬਤ ਕਿਸਾਨਾਂ ਨੂੰ ਸਮਝਾ ਸਕੇ। ਦੂਜੀ ਗੱਲ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ 'ਤੇ ਡਟੇ ਕਿਸਾਨਾਂ ਨੇ ਆਪਣੀ ਆਵਾਜ਼ ਤਾਂ ਕੇਂਦਰ ਦੇ ਕੰਨੀ ਪਾ ਹੀ ਦਿੱਤੀ ਹੈ। ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ 'ਚ ਟੋਲ ਪਲਾਜ਼ਿਆਂ 'ਤੇ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਦੂਜੇ ਪਾਸੇ ਰੇਲਵੇ ਨੂੰ ਵੀ ਘਾਟਾ ਸੁਭਾਵਿਕ ਹੈ।

ਇਸ ਲਈ ਇਸ ਸਭ ਤੋਂ ਇਹ ਸੇਧ ਲਈ ਜਾ ਸਕਦੀ ਹੈ ਕਿ ਜਦੋਂ ਲੋਕ ਇਕੱਠੇ ਹੋ ਕੇ ਚੱਲਣ ਤਾਂ ਜਿੱਤ ਲਾਜ਼ਮੀ ਹੈ ਤੇ ਸਮੇਂ ਦੀ ਮੰਗ ਵੀ ਇਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

Lakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕਸੋਨਮ ਬਾਜਵਾ ਹੁਣ ਬੋਲੀਵੁਡ 'ਚ ਕਰੇਗੀ Housefull , ਹੱਥ ਲੱਗਿਆ JackpotKolkata ਪੁੱਜੇ ਦਿਲਜੀਤ ਦੋਸਾਂਝ , ਹੁਣ ਹੋਏਗਾ ਬੰਗਾਲ 'ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?
Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ
Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ
Embed widget