ਪੰਜਾਬ 'ਚ 26 ਰੇਲਵੇ ਟ੍ਰੈਕ ਖਾਲੀ, ਅੰਮ੍ਰਿਤਸਰ 'ਚ ਅਜੇ ਵੀ ਡਟੇ ਕਿਸਾਨ
ਅੰਮ੍ਰਿਤਸਰ ਦੇਵੀਦਾਸਪੁਰਾ ਰੇਲ ਪਟੜੀ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਜਾਰੀ ਰਹੇਗਾ। ਇਸ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਮੌਲ ਤੇ ਟੋਲ ਪਲਾਜ਼ਿਆਂ ਤੋਂ ਵੀ ਅੰਦੋਲਨਕਾਰੀਆਂ ਨੇ ਨਾ ਹਟਣ ਦਾ ਫੈਸਲਾ ਕੀਤਾ ਹੈ।
ਕਿਸਾਨ: ਪੰਜਾਬ ਚ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੇ ਮਾਲ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਜਿਹੇ 'ਚ ਸੰਘਰਸ਼ ਕਮੇਟੀ ਨੇ ਪੰਜਾਬ 'ਚ ਕੋਲੇ ਤੇ ਖਾਦ ਦੀ ਕਿੱਲਤ ਦੇਖਦਿਆਂ ਫਿਰੋਜ਼ਪੁਰ ਬਸਤੀ ਟੈਂਕਾਵਾਲੀ ਵੱਲੋਂ ਰੇਲ ਪਟੜੀ 'ਤੇ ਚੱਲ ਰਿਹਾ ਧਰਨਾ ਕੁਝ ਦਿਨਾਂ ਲਈ ਟਾਲ ਦਿੱਤਾ। ਜਦਕਿ ਅੰਮ੍ਰਿਤਸਰ ਦੇਵੀਦਾਸਪੁਰਾ ਰੇਲ ਪਟੜੀ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਜਾਰੀ ਰਹੇਗਾ। ਇਸ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਮੌਲ ਤੇ ਟੋਲ ਪਲਾਜ਼ਿਆਂ ਤੋਂ ਵੀ ਅੰਦੋਲਨਕਾਰੀਆਂ ਨੇ ਨਾ ਹਟਣ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਨੇ ਪੰਜਾਬ 'ਚ 26 ਥਾਵਾਂ 'ਤੇ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 28 ਅਕਤੂਬਰ ਨੂੰ ਬੈਠਕ ਕਰਕੇ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕਰੇਗੀ। ਫਿਰੋਜ਼ਪੁਰ ਰੇਲ ਪਟੜੀ ਤੋਂ ਧਰਨਾ ਚੁੱਕ ਲਿਆ ਗਿਆ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 23 ਅਕਤੂਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਸੁਲਤਾਨਪੁਰ ਲੋਧੀ, ਲੋਹੀਆਂ, ਹੁਸ਼ਿਆਰਪੁਰ ਤੇ ਟਾਂਡਾ 'ਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ। ਇਸ ਤੋਂ ਇਲਾਵਾ 25 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਸੂਬੇ ਦੇ 800 ਪਿੰਡਾਂ 'ਚ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।
ਸਤਨਾਮ ਸਿੰਘ ਨੇ ਕਿਹਾ ਕਿ ਪੰਜਾਬ 'ਚ ਕੋਲੇ ਅਤੇ ਯੂਰੀਆ ਖਾਦ ਦੀ ਕਿੱਲਤ ਨੂੰ ਦੇਖਦਿਆਂ ਫਿਰੋਜ਼ਪੁਰ ਰੇਲ ਪਟੜੀ 'ਤੇ ਲੱਗਾ ਧਰਨਾ ਕੁਝ ਦਿਨਾਂ ਲਈ ਚੁੱਕ ਲਿਆ ਗਿਆ ਹੈ। ਉਸ ਤੋਂ ਬਾਅਦ ਫਿਰ ਤੋਂ ਧਰਨਾ ਲਾਇਆ ਜਾਵੇਗਾ। ਰੇਲਵੇ ਨੂੰ ਮਾਲਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕਿਉਂਕਿ ਬਜ਼ਾਰ 'ਚ ਕਈ ਚੀਜ਼ਾਂ ਦੀ ਕਿੱਲਤ ਆਉਣ ਨਾਲ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ 29 ਅਕਤੂਬਰ ਤਕ ਦੇਵੀਦਾਸਪੁਰਾ ਰੇਲਵੇ ਟ੍ਰੈਕ 'ਤੇ ਚੱਲ ਰਹੇ ਧਰਨੇ ਦੀ ਤਾਰੀਖ ਵਧਾ ਦਿੱਤੀ ਹੈ। ਪੰਧੇਰ ਨੇ ਕਿਹਾ ਕਿ 28 ਅਕਤੂਬਰ ਨੂੰ ਕਮੇਟੀ ਦੇ ਅਹੁਦੇਦਾਰ ਦੇਵੀਦਾਸਪੁਰਾ ਰੇਲਵੇ ਟ੍ਰੈਕ 'ਤੇ ਮੀਟਿੰਗ ਦਾ ਆਯੋਜਨ ਕਰਕੇ ਧਰਨਾ ਪ੍ਰਦਰਸ਼ਨ ਬਾਰੇ ਅੰਤਿਮ ਫੈਸਲਾ ਕਰਨਗੇ।
ਪੰਧੇਰ ਦੇ ਮੁਤਾਬਕ ਸੰਘਰਸ਼ ਕਮੇਟੀ ਨੇ ਦੇਵੀਦਾਸਪੁਰਾ ਰੇਲਵੇ ਟ੍ਰੈਕ ਤੋਂ ਧਰਨਾ ਹਟਾਉਣ ਦਾ ਕੋਈ ਵੀ ਫੈਸਲਾ ਨਹੀਂ ਕੀਤਾ ਹੈ। ਦਿੱਲੀ-ਅੰਮ੍ਰਿਤਸਰ ਦੇ ਵਿਚ ਚੱਲਣ ਵਾਲੀ ਮਾਲਗੱਡੀਆਂ ਦੇਵੀਦਾਸਪੁਰਾ ਰੇਲ ਟ੍ਰੈਕ ਦੀ ਥਾਂ ਰੂਟ ਬਿਆਸ-ਤਰਨਤਾਰਨ ਤੋਂ ਆ ਜਾ ਸਕਦੀਆਂ ਹਨ। ਮਾਲ ਗੱਡੀਆਂ ਦੇ ਆਉਣ ਜਾਣ 'ਚ ਕੋਈ ਵੀ ਰੁਕਾਵਟ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇਵੀਦਾਸਪੁਰਾ 'ਚ ਜਲਦ ਇਕ ਵਿਸ਼ਾਲ ਰੈਲੀ ਦਾ ਆਯੋਜਨ ਕਰੇਗੀ।
ਪੰਜਾਬ ਦੇ ਅੰਗ-ਸੰਗ (13): ਡਿਜੀਟਲ ਦੌਰ 'ਚ ਵਿਸਰਿਆ ਤੰਦਰੁਸਤੀ ਦਾ ਰਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ