ਪੜਚੋਲ ਕਰੋ

Punjab News: ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਤ ਵਿਅਕਤੀਆਂ ਲਈ 4,42,64,328 ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ

Gurdaspur News: ਪਿਛਲੇ ਮਹੀਨੇ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਖੇਤਰਾਂ ਵਿੱਚ ਬਰਸਾਤਾਂ ਅਤੇ ਹੜ੍ਹ ਆਉਣ ਕਾਰਨ ਫਸਲਾਂ, ਪਸ਼ੂਆਂ ਅਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ।

Punjab News: ਪਿਛਲੇ ਮਹੀਨੇ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਖੇਤਰਾਂ ਵਿੱਚ ਬਰਸਾਤਾਂ ਅਤੇ ਹੜ੍ਹ ਆਉਣ ਕਾਰਨ ਫਸਲਾਂ, ਪਸ਼ੂਆਂ ਅਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲ ਵਿਭਾਗ ਵੱਲੋਂ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਸਰਵੇ ਕਰਵਾਇਆ ਗਿਆ ਸੀ ਤਾਂ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ। ਸਰਵੇ ਰਿਪਰੋਟ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਤ ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ 4,42,64,328 ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ।

534 ਨੁਕਸਾਨੇ ਘਰਾਂ ਦੇ ਮਾਲਕਾਂ ਨੂੰ 67,47,000 ਰੁਪਏ ਮੁਆਵਜ਼ਾ ਦਿੱਤਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਘਰਾਂ ਦਾ ਸਰਵੇ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ 534 ਘਰ ਹੜ੍ਹ ਕਾਰਨ ਨੁਕਸਾਨੇ ਗਏ ਸਨ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ 67,47,000 ਰੁਪਏ ਮੁਆਵਜ਼ਾ ਪ੍ਰਭਾਵਤ ਵਿਅਕਤੀਆਂ ਨੂੰ ਦਿੱਤਾ ਗਿਆ ਹੈ।

ਹੜ੍ਹਾਂ ਵਿੱਚ ਮਾਰੇ ਗਏ ਰਜਿਸਟਰਡ ਪਸ਼ੂਆਂ ਦਾ 6,41000 ਰੁਪਏ ਮੁਆਵਜ਼ਾ ਪਸ਼ੂ ਪਾਲਕਾਂ ਨੂੰ ਦਿੱਤਾ

ਇਸ ਤੋਂ ਇਲਾਵਾ ਹੜ੍ਹਾਂ ਵਿੱਚ ਮਾਰੇ ਗਏ ਪਸ਼ੂਆਂ ਦਾ 6,41,000 ਰੁਪਏ ਦਾ ਮੁਆਵਜ਼ਾ 15 ਪਸ਼ੂ ਪਾਲਕਾਂ ਨੂੰ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਸ਼ੂ ਸਨ ਜੋ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰਡ ਸਨ। ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਦੇ ਦੋ ਬੱਚੇ ਜੋ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਸਨ ਉਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਵੀ 8 ਲੱਖ ਰੁਪਏ ਦੀ ਮਾਲੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਗਈ ਸੀ ਜਿਸ ਵਿੱਚ ਜ਼ਿਲ੍ਹੇ ਦੇ 3333 ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਇਨ੍ਹਾਂ ਕਿਸਾਨਾਂ ਲਈ 3,60,76,328 ਰੁਪਏ ਮੁਆਵਜ਼ਾ ਰਾਸ਼ੀ ਮਨਜ਼ੂਰ ਕਰਕੇ ਤਹਿਸੀਲ ਦਫ਼ਤਰਾਂ ਨੂੰ ਭੇਜੀ ਜਾ ਚੁੱਕੀ ਜੋ ਕਿ ਸਬੰਧਤ ਤਹਿਸੀਲ ਦਫ਼ਤਰਾਂ ਵੱਲੋਂ ਕਿਸਾਨਾਂ ਨੂੰ ਵੰਡੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਜਾਂ ਵਿਅਕਤੀ ਨੂੰ ਲੱਗਦਾ ਹੈ ਕਿ ਉਸਨੂੰ ਹੜ੍ਹਾਂ ਜਾਂ ਬਰਸਾਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਮਿਲਿਆ ਤਾਂ ਉਹ ਆਪਣੇ ਪਿੰਡ ਦੇ ਪਟਵਾਰੀ, ਨੇੜੇ ਦੇ ਤਹਿਸੀਲ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਪਣੀ ਅਰਜ਼ੀ ਦੇ ਸਕਦੇ ਹਨ, ਜਿਸ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਦੇ ਨੁਕਸਾਨ ਤੋਂ ਪ੍ਰਭਾਵਤ ਹਰ ਵਿਅਕਤੀ ਨੂੰ ਮੁਆਵਜਾ ਦੇਣ ਲਈ ਵਚਨਬੱਧ ਹੈ।

ਟਾਪ ਹੈਡਲਾਈਨ

Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 
Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...
ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
Embed widget