(Source: ECI/ABP News)
ਪੰਜਾਬ ਸਰਕਾਰ ਦੇ ਮੰਤਰੀ ਹੀ ਤੋੜ ਰਹੇ ਕੈਪਟਨ ਦੇ ਕੋਰੋਨਾ ਦਿਸ਼ਾ-ਨਿਰਦੇਸ਼
ਮੰਤਰੀ ਧਰਮਸੋਤ ਸੰਗਰੂਰ ’ਚ ਪੰਜਾਬ ਸਰਕਾਰ ਵੱਲੋਂ ‘ਕੋਰੋਨਾ ਮਿਸ਼ਨ ਫ਼ਤਿਹ-2’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ। ਉਸ ਤੋਂ ਬਾਅਦ ਉਹ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਏ।
![ਪੰਜਾਬ ਸਰਕਾਰ ਦੇ ਮੰਤਰੀ ਹੀ ਤੋੜ ਰਹੇ ਕੈਪਟਨ ਦੇ ਕੋਰੋਨਾ ਦਿਸ਼ਾ-ਨਿਰਦੇਸ਼ Punjab Government Ministers Break Captain Amarinder Singh Guidelines ਪੰਜਾਬ ਸਰਕਾਰ ਦੇ ਮੰਤਰੀ ਹੀ ਤੋੜ ਰਹੇ ਕੈਪਟਨ ਦੇ ਕੋਰੋਨਾ ਦਿਸ਼ਾ-ਨਿਰਦੇਸ਼](https://feeds.abplive.com/onecms/images/uploaded-images/2021/05/28/68bdc4caf1cdcdc6e7d80c582153f9d2_original.jpg?impolicy=abp_cdn&imwidth=1200&height=675)
ਸੰਗਰੂਰ: ਪੰਜਾਬ ਸਰਕਾਰ ਦੇ ਆਪਣੇ ਹੀ ਮੰਤਰੀ ਕੋਰੋਨਾ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਤੋੜ ਰਹੇ ਹਨ। ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਆਹ ਸਮਾਰੋਹ ’ਚ ਪੁੱਜ ਕੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੋਰੋਨਾਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲਾਈਆਂ ਸਖ਼ਤ ਪਾਬੰਦੀਆਂ ਕਾਰਨ ਵਿਆਹ ਸਮਾਰੋਹ ’ਚ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਉੱਤੇ ਪਾਬੰਦੀ ਹੈ। ਮੰਤਰੀ ਤਾਂ ਆਪਣੇ ਨਾਲ 10 ਤੋਂ ਜ਼ਿਆਦਾ ਪੁਲਿਸ ਵਾਲੇ ਹੀ ਲੈ ਕੇ ਪੁੱਜ ਗਏ। ਉੱਥੇ ਉਨ੍ਹਾਂ ਨਾ ਤਾਂ ਆਪ ਮਾਸਕ ਪਹਿਨਿਆ ਤੇ ਨਾ ਹੀ ਹੋਰ ਕਿਸੇ ਨੇ।
ਮੰਤਰੀ ਧਰਮਸੋਤ ਸੰਗਰੂਰ ’ਚ ਪੰਜਾਬ ਸਰਕਾਰ ਵੱਲੋਂ ‘ਕੋਰੋਨਾ ਮਿਸ਼ਨ ਫ਼ਤਿਹ-2’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ। ਉਸ ਤੋਂ ਬਾਅਦ ਉਹ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਏ। ਉੱਥੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸੁਆਲ ਕੀਤਾ, ਤਾਂ ਉਨ੍ਹਾਂ ਕਿਹਾ ਕਿ ਵਿਆਹ ਮੌਕੇ 10 ਵਿਅਕਤੀ ਤਾਂ ਇਕੱਠੇ ਹੋ ਹੀ ਜਾਂਦੇ ਹਨ- ਇਹਦੇ ’ਚ ਕੀ ਵੱਡੀ ਗੱਲ ਹੋ ਗਈ?
ਇਸ ਮਾਮਲੇ ਦਾ ਵਿਅੰਗਾਤਮਕ ਪੱਖ ਇਹ ਵੀ ਹੈ ਕਿ ਪਹਿਲਾਂ ਜਿਹੜਾ ਸਰਕਾਰੀ ਸਮਾਰੋਹ ਹੋਇਆ ਸੀ, ਉੱਥੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਸੀ ਕਿ ਲੋਕ ਇਹ ਨਾ ਸਮਝਣ ਕਿ ਉਹ ਇਕੱਠ ਕਰਕੇ ਬੈਠਣਗੇ ਤੇ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਫਿਰ ਬਾਅਦ ’ਚ ਆਪੇ ਹੀ ਕੋਵਿਡ ਰੋਕਥਾਮ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰ ਦਿੱਤੀ।
ਪੱਤਰਕਾਰਾਂ ਨੇ ਮੰਤਰੀ ਤੋਂ ਪੁੱਛਿਆ ਕਿ ਕੀ ਤੁਹਾਡੇ ਵਿਰੁੱਧ ਕਾਰਵਾਈ ਕਰਨ ਵਾਲਾ ਕੋਈ ਨਹੀਂ ਪਰ ਤਦ ਮੰਤਰੀ ਕੋਲ ਪੱਤਰਕਾਰਾਂ ਦੇ ਸੁਆਲਾਂ ਦਾ ਕੋਈ ਜੁਆਬ ਨਹੀਂ ਸੀ। ਇਸੇ ਲਈ ਉਹ ਉੱਥੋਂ ਪੱਤਰਾ ਵਾਚ ਗਏ। ਹੁਣ ਸਵਾਲ ਇਹ ਹੈ ਕਿ ਜਦੋਂ ਤੱਕ ਸਰਕਾਰ ’ਚ ਸ਼ਾਮਲ ਮੰਤਰੀ ਆਪ ਹੀ ਨਿਯਮਾਂ ਦੀ ਸਹੀ ਤਰੀਕੇ ਪਾਲਣਾ ਨਹੀਂ ਕਰਨਗੇ, ਤਾਂ ਆਮ ਲੋਕ ਕਿਵੇਂ ਉਨ੍ਹਾਂ ਨਿਯਮਾਂ ਉੱਤੇ ਚੱਲਣਗੇ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)