ਪੜਚੋਲ ਕਰੋ

Punjab News: ਪੰਜਾਬ ਸਰਕਾਰ ਲੈਣ ਜਾ ਰਹੀ 2000 ਕਰੋੜ ਦਾ ਹੋਰ ਕਰਜ਼ਾ, ਇਸ ਥਾਂ 'ਤੇ ਵਰਤਿਆ ਜਾਵੇਗਾ ਪੈਸਾ, ਪਿੰਡਾਂ ਦੇ ਲੋਕਾਂ ਨੂੰ ਮਿਲੇਗਾ ਸਿੱਧਾ ਫਾਇਦਾ 

Punjab Government Debt: ਪੰਜਾਬ ਸਰਕਾਰ ਨਬਾਰਡ ਤੋਂ ਕਰੀਬ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਤਾਂ ਜੋ ਇਸ ਕਰਜ਼ੇ ਨਾਲ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਸਕੇ।

Punjab Government Debt: ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਰੋਕਿਆ ਹੋਇਆ ਆਰਡੀਐਫ ਹਾਲੇ ਤੱਕ ਨਹੀਂ ਮਿਲਿਆ ਕਰੀਬ 6 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਦਾ ਕਰਨੇ ਹਨ। ਇਸ ਦਰਮਿਆਨ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਹਾਲੇ ਤੱਕ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ। 

ਜਿਸ ਦੇ ਲਈ ਹੁਣ ਪੰਜਾਬ ਸਰਕਾਰ ਨਬਾਰਡ ਤੋਂ ਕਰੀਬ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਤਾਂ ਜੋ ਇਸ ਕਰਜ਼ੇ ਨਾਲ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਸਕੇ। ਮੁੱਖ ਮੰਤਰੀ ਨੇ ਪਿਛਲੇ ਵਰ੍ਹੇ 3 ਜੁਲਾਈ ਨੂੰ ਨਬਾਰਡ ਤੋਂ ਕਰੀਬ 200 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀ।

ਪੰਜਾਬ ਮੰਡੀ ਬੋਰਡ ਵੱਲੋਂ ਹੁਣ ਨਬਾਰਡ ਤੋਂ 1800 ਕਰੋੜ ਦਾ ਹੋਰ ਕਰਜ਼ਾ ਲੈਣ ਲਈ ਤਿਆਰੀ ਵਿੱਢੀ ਗਈ ਹੈ ਕਿਉਂਕਿ ਸੂਬੇ ਵਿਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਠੱਪ ਪਿਆ ਹੈ। ਪੰਜਾਬ ਵਿਚ ਹਰ ਛੇ ਵਰ੍ਹਿਆਂ ਮਗਰੋਂ ਸੜਕਾਂ ਦੀ ਮੁਰੰਮਤ ਹੁੰਦੀ ਹੈ ਪਰ ਸੂਬੇ ਵਿਚ ਤਿੰਨ ਵਰ੍ਹਿਆਂ ਤੋਂ ਮੁਰੰਮਤ ਦਾ ਕੰਮ ਨਹੀਂ ਹੋਇਆ। 

 ਪੰਜਾਬ ਵਿਚ ਇਸ ਵੇਲੇ 30,237 ਲਿੰਕ ਸੜਕਾਂ ਹਨ, ਜਿਨ੍ਹਾਂ ਦੀ 64,878 ਕਿੱਲੋਮੀਟਰ ਲੰਬਾਈ ਬਣਦੀ ਹੈ। ਵਰ੍ਹਾ 2022-23 2023-24 ਅਤੇ ਵਰ੍ਹਾ 2024-25 ਦੀਆਂ ਕਰੀਬ 8105 ਲਿੰਕ ਸੜਕਾਂ ਦੀ ਮੁਰੰਮਤ ਬਾਕੀ ਹੈ, ਜਿਨ੍ਹਾਂ ਦੀ 17,406 ਕਿਲੋਮੀਟਰ ਲੰਬਾਈ ਬਣਦੀ ਹੈ। ਇਨ੍ਹਾਂ ਸੜਕਾਂ ਦੀ ਮੁਰੰਮਤ ਲਈ 2892 ਕਰੋੜ ਦੇ ਫ਼ੰਡਾਂ ਦੀ ਲੋੜ ਹੈ।

ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਰੋਕੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਖ਼ਾਤਰ ਨਵਾਂ ਕਰਜ਼ਾ ਲੈਣ ਦਾ ਫ਼ੈਸਲਾ ਕੀਤਾ ਹੈ। ਲੋਕ ਸਭਾ ਚੋਣਾਂ ਵਿਚ ਲਿੰਕ ਸੜਕਾਂ ਦੀ ਖਸਤਾ ਹਾਲਤ ਦਾ ਮੁੱਦਾ ਉੱਭਰਿਆ ਸੀ। ਪੰਜਾਬ ਮੰਡੀ ਬੋਰਡ ਵੱਲੋਂ 14 ਜੂਨ ਨੂੰ ਨਵੀਂ ਤਜਵੀਜ਼ ਤਿਆਰ ਕੀਤੀ ਹੈ, ਜਿਸ ਨੂੰ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜਿਆ ਜਾ ਰਿਹਾ ਹੈ।  
 
ਕੇਂਦਰ ਸਰਕਾਰ ਨੇ ਮਾਰਕੀਟ ਫ਼ੀਸ ਤਿੰਨ ਫ਼ੀਸਦੀ ਤੋਂ ਘਟਾ ਕੇ ਦੋ ਫ਼ੀਸਦੀ ਕਰ ਦਿੱਤੀ ਹੈ, ਜਿਸ ਕਰਕੇ ਪੰਜਾਬ ਮੰਡੀ ਬੋਰਡ ਦੀ ਵਿੱਤੀ ਸਥਿਤੀ ਕਾਫ਼ੀ ਖ਼ਸਤਾ ਹੋ ਗਈ ਹੈ। ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਕੁਲਬੀਰ ਸਿੰਘ ਮੱਤਾ ਦਾ ਕਹਿਣਾ ਹੈ ਕਿ ਕੇਂਦਰੀ ਫ਼ੰਡ ਰੋਕੇ ਜਾਣ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਕਾਫ਼ੀ ਪਛੜ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਫ਼ੰਡ ਰੋਕੇ ਜਾਣ ਦਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ! ਝੋਨੇ ਨੂੰ ਲੈਕੇ ਕੱਢੀ ਨਵੀਂ ਤਕਨੀਕਹੁਣ ਪੰਜਾਬ ਬਣੇਗਾ ਰੰਗਲਾ ਤੇ ਨਸ਼ਾ ਮੁਕਤ! ਗਵਰਨਰ ਨੇ ਸੰਭਾਲੀ ਕਮਾਨਕਿਵੇਂ ਹੋਵੇਗਾ ਅਕਾਲੀ ਦਲ ਤਗੜਾ! ਗਿਆਨੀ ਹਰਪ੍ਰੀਤ ਸਿੰਘ ਨੇ ਦੱਸੀ ਨਵੀਂ ਤਕਨੀਕਕੇਜਰੀਵਾਲ ਦੇ ਕਹਿਣ 'ਤੇ ਜ਼ਹਿਰ ਘੋਲਣ ਵਾਲਿਆਂ ਨੂੰ ਛੂਟ ਦਿੱਤੀ? ਪਰਗਟ ਸਿੰਘ ਦਾ ਸੀਐਮ ਮਾਨ ਨੂੰ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ
ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ
ਲੋਕ ਸਭਾ 'ਚ ਰਾਜਾ ਵੜਿੰਗ ਨੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ
ਲੋਕ ਸਭਾ 'ਚ ਰਾਜਾ ਵੜਿੰਗ ਨੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ
'ਮੇਰੇ ਨਾਲ ਖੜ੍ਹੇ ਵਿਅਕਤੀਆਂ ਨੂੰ ਮਿਲ ਰਹੀਆਂ ਧਮਕੀਆਂ, 2-3 ਦਿਨ ਤੋਂ ਆ ਰਹੀਆਂ ਕਾਲਾਂ', ਮਜੀਠੀਆ ਨੇ ਫਿਰ ਘੇਰੀ ਸਰਕਾਰ, ਖੋਲ੍ਹਤੇ ਕੱਲੇ-ਕੱਲੇ ਰਾਜ
'ਮੇਰੇ ਨਾਲ ਖੜ੍ਹੇ ਵਿਅਕਤੀਆਂ ਨੂੰ ਮਿਲ ਰਹੀਆਂ ਧਮਕੀਆਂ, 2-3 ਦਿਨ ਤੋਂ ਆ ਰਹੀਆਂ ਕਾਲਾਂ', ਮਜੀਠੀਆ ਨੇ ਫਿਰ ਘੇਰੀ ਸਰਕਾਰ, ਖੋਲ੍ਹਤੇ ਕੱਲੇ-ਕੱਲੇ ਰਾਜ
ਕੀ ਹੈ ਟਰੰਪ ਦਾ ਰੈਸੀਪ੍ਰੋਕਲ ਟੈਰਿਫ, ਜਿਸ ਨੇ ਪੂਰੀ ਦੁਨੀਆ 'ਚ ਮਚਾਈ ਹਾਹਾਕਾਰ, ਸੌਖੇ ਸ਼ਬਦਾਂ 'ਚ ਸਮਝੋ
ਕੀ ਹੈ ਟਰੰਪ ਦਾ ਰੈਸੀਪ੍ਰੋਕਲ ਟੈਰਿਫ, ਜਿਸ ਨੇ ਪੂਰੀ ਦੁਨੀਆ 'ਚ ਮਚਾਈ ਹਾਹਾਕਾਰ, ਸੌਖੇ ਸ਼ਬਦਾਂ 'ਚ ਸਮਝੋ
Embed widget