ਪੜਚੋਲ ਕਰੋ

ਬਠਿੰਡਾ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਕਰਨ ਤੋਂ ਭਗਵੰਤ ਮਾਨ ਸਰਕਾਰ ਨੇ ਵੱਟਿਆ ਪਾਸਾ

ਸਰਕਾਰ ਨੇ ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਸੋਮਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਸਰਕਾਰ ਨੇ ਯੂ-ਟਰਨ ਲੈਂਦਿਆਂ ਇਸ ਥਾਂ ’ਤੇ ਕੋਈ ਹੋਰ ਪ੍ਰਾਜੈਕਟ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਕਰਨ ਦੇ ਫ਼ੈਸਲੇ 'ਤੇ ਯੂ-ਟਰਨ ਲੈ ਲਿਆ ਹੈ। ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਇਸ ਜ਼ਮੀਨ ਦੀ ਵਰਤੋਂ ਮਕਾਨ ਉਸਾਰੀ, ਆਧੁਨਿਕ ਰਿਹਾਇਸ਼ੀ ਕੰਪਲੈਕਸ, ਹੋਟਲ, ਕਮਰਸ਼ਲ ਪ੍ਰਾਜੈਕਟ ਤੇ ਪਲਾਸਟਿਕ ਪਾਰਕ, ਸੋਲਰ ਊਰਜਾ ਤੇ ਹੋਰ ਨਾਗਰਿਕ ਸੇਵਾਵਾਂ ਵਾਲੇ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ। ਸਰਕਾਰ ਦੇ ਡਰੱਗ ਪਾਰਕ ਸਥਾਪਤ ਕਰਨ ਦੇ ਫ਼ੈਸਲੇ 'ਤੇ ਯੂ-ਟਰਨ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੋਇਆ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ’ਤੇ ਬਲਕ ਡਰੱਗ ਪਾਰਕ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਸੋਮਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਸਰਕਾਰ ਨੇ ਯੂ-ਟਰਨ ਲੈਂਦਿਆਂ ਇਸ ਥਾਂ ’ਤੇ ਕੋਈ ਹੋਰ ਪ੍ਰਾਜੈਕਟ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਬਲਕ ਡਰੱਗ ਪਾਰਕ ਸਥਾਪਤ ਕਰਨ ਦੀ ਆਪਣੀ ਤਜਵੀਜ਼ ਨੂੰ ਵਾਪਸ ਲੈ ਲਿਆ ਹੈ। 

ਪਿੰਡਾਂ ਦੀ ਸਾਂਝੀ ਜ਼ਮੀਨ ਦੀ ਪੂਰਨ ਮਾਲਕੀ ਗ੍ਰਾਮ ਪੰਚਾਇਤਾਂ ਨੂੰ ਦੇਣ ਦਾ ਫ਼ੈਸਲਾ 

ਦੱਸ ਦਈਏ ਕਿ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪਿੰਡਾਂ ਦੀ ਸਾਂਝੀ ਜ਼ਮੀਨ ਦੀ ਪੂਰਨ ਮਾਲਕੀ ਗ੍ਰਾਮ ਪੰਚਾਇਤਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਨੇ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਬੁਆਇਲਰ ਲਾਉਣ ਵਾਸਤੇ ਰਿਆਇਤਾਂ ਦੇਣ ਲਈ ਹਰੀ ਝੰਡੀ ਦਿੱਤੀ ਹੈ। ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਵੱਖ-ਵੱਖ ਐਕਟਾਂ ਵਿੱਚ ਸੋਧ ਲਈ ਮਨਜ਼ੂਰੀ ਦਿੱਤੀ ਗਈ ਹੈ। 

ਪੰਜਾਬ ਵਜ਼ਾਰਤ ਨੇ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ 1961 ਦੀ ਧਾਰਾ 2(ਜੀ) ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਸੋਧ ਨਾਲ ਹੁਣ ਸਾਂਝੀ ਪੇਂਡੂ ਜ਼ਮੀਨ ਦੀਆਂ ਮਾਲਕ ਸਿਰਫ਼ ਗ੍ਰਾਮ ਪੰਚਾਇਤਾਂ ਹੋਣਗੀਆਂ। ਇਸ ਸੋਧ ਤੋਂ ਬਾਅਦ ਪਿੰਡ ਦੇ ਸਾਂਝੇ ਮੰਤਵਾਂ ਲਈ ਰਾਖਵੀਂ ਰੱਖੀ ਜ਼ਮੀਨ ਦਾ ਪ੍ਰਬੰਧ ਤੇ ਕੰਟਰੋਲ ਗ੍ਰਾਮ ਪੰਚਾਇਤ ਦਾ ਹੋਵੇਗਾ। 

ਸੂਬੇ ਵਿੱਚ ਪਰਾਲੀ ਫੂਕਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਅਤੇ ਢੁਕਵੇਂ ਨਿਬੇੜੇ ਲਈ ਕੈਬਨਿਟ ਨੇ ਉਦਯੋਗਿਕ ਤੇ ਵਪਾਰ ਵਿਕਾਸ ਪਾਲਿਸੀ-2017 ਤੇ ਡਿਟੇਲਡ ਸਕੀਮਜ਼ ਐਂਡ ਅਪਰੇਸ਼ਨਲ ਗਾਈਡਲਾਈਨਜ਼-2018 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਬੁਆਇਲਰ ਲਾਉਣ ਵਾਸਤੇ ਸਟੈਂਡਅਲੋਨ ਬਾਇਓ-ਇਥਾਨੌਲ ਇਕਾਈਆਂ ਲਈ ਬਾਇਓ ਫਿਊਲ ਪ੍ਰਾਜੈਕਟਾਂ ਵਾਸਤੇ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ਸੋਧ ਮਗਰੋਂ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਬੁਆਇਲਰ ਨਾ ਲਾਉਣ ਵਾਲਿਆਂ ਨੂੰ 50 ਫੀਸਦੀ ਘੱਟ ਰਿਆਇਤਾਂ ਮਿਲਣਗੀਆਂ। ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਪਰਾਲੀ ਫੂਕਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Embed widget