ਪੜਚੋਲ ਕਰੋ

Punjab news: ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ- ਡਾ. ਬਲਬੀਰ ਸਿੰਘ

Punjab news: ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Punjab news: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਕਿਸਾਨ ਧਰਨੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।

ਸਿਹਤ ਮੰਤਰੀ ਅੱਜ ਇੱਥੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੀਤੀ ਪੁਲੀਸ ਕਾਰਵਾਈ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ, ਪੱਤਰਕਾਰਾਂ ਅਤੇ ਪੁਲੀਸ ਮੁਲਾਜ਼ਮਾਂ ਦਾ ਹਾਲ-ਚਾਲ ਜਾਣਨ ਲਈ ਹਰਿਆਣਾ ਸਰਹੱਦ ਨੇੜੇ ਵੱਖ-ਵੱਖ ਸਰਕਾਰੀ ਸਿਹਤ ਸਹੂਲਤਾਂ ਦਾ ਦੌਰਾ ਕਰਨ ਗਏ ਸਨ।

ਉਨ੍ਹਾਂ ਨੇ ਮੋਹਾਲੀ ਸਥਿਤ ਡਾ.ਬੀ.ਆਰ.ਅੰਬੇਡਕਰ ਸਟੇਟ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ.), ਸੀ.ਐਚ.ਸੀ ਬਨੂੜ, ਸਿਵਲ ਹਸਪਤਾਲ ਰਾਜਪੁਰਾ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਦਾ ਦੌਰਾ ਕੀਤਾ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ ਵਿੱਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਹੀ ਮੌਜੂਦ ਰਹਿਣ ਲਈ ਕਿਹਾ ਗਿਆ ਹੈ, ਜਦਕਿ ਸਰਹੱਦ 'ਤੇ ਐਂਬੂਲੈਂਸਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab news: ਸਾਬਕਾ ਖੇਤੀਬਾੜੀ ਮੰਤਰੀ ਦੀ ਹਰਿਆਣਾ ਸਰਕਾਰ ਨੂੰ ਅਪੀਲ, ਕਿਹਾ- ਕਿਸਾਨਾਂ 'ਤੇ ਜ਼ੁਰਮ ਨਾ ਢਾਓ

ਉਨ੍ਹਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਦੇ ਮੱਦੇਨਜ਼ਰ 14 ਐਂਬੂਲੈਂਸਾਂ ਨੂੰ ਲੋੜੀਂਦੇ ਸਟਾਫ਼ ਅਤੇ ਦਵਾਈਆਂ ਸਮੇਤ ਤਿਆਰ ਰੱਖਿਆ ਜਾਵੇ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਰਾਜਪੁਰਾ ਸ਼ੰਭੂ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਇੱਥੇ ਘੱਟੋ-ਘੱਟ 40 ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਦੋ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਧਰਨੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੁਫ਼ਤ ਮੈਡੀਕਲ ਸਹਾਇਤਾ ਯਕੀਨੀ ਬਣਾਏਗੀ।

ਡਾ. ਬਲਬੀਰ ਸਿੰਘ ਨੇ ਧਰਨਾਕਾਰੀ ਕਿਸਾਨਾਂ 'ਤੇ ਪੁਲਿਸ ਦੀ ਬੇਲੋੜੀ ਕਾਰਵਾਈ ਲਈ ਹਰਿਆਣਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ।

ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਭੂਮਿਕਾ ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਕੌਮੀ ਰਾਜਮਾਰਗ ਦੇਸ਼ ਦੀ ਸੰਪਤੀ ਹੈ ਅਤੇ ਕਿਸਾਨਾਂ ਨੇ ਹਰਿਆਣਾ ਦੇ ਰਸਤੇ ਤੋਂ ਦਿੱਲੀ ਜਾਣਾ ਸੀ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਸ਼ਾਂਤਮਈ ਢੰਗ ਨਾਲ ਉਠਾਉਣ ਲਈ ਕੌਮੀ ਰਾਜਧਾਨੀ ਤੱਕ ਜਾਣ ਤੋਂ ਨਾ ਰੋਕਣ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ ਏਮਜ਼ ਮੋਹਾਲੀ ਵਿਖੇ ਆਪਣੇ ਦੌਰੇ ਦੌਰਾਨ ਐਮਰਜੈਂਸੀ ਕੇਅਰ ਵਿੱਚ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਮਰਜੈਂਸੀ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਹੋਰ ਦੇਖਭਾਲ ਲਈ ਪੀ.ਜੀ.ਆਈ ਜਾਂ ਸਰਕਾਰੀ ਮੈਡੀਕਲ ਕਾਲਜ-32 ਵਿੱਚ ਰੈਫਰ ਨਾ ਕਰਨਾ ਪਵੇ।

ਇਹ ਵੀ ਪੜ੍ਹੋ: Arvind Kejriwal: ED ਨੇ ਕੇਜਰੀਵਾਲ ਨੂੰ ਭੇਜਿਆ ਛੇਵਾਂ ਸੰਮਨ, 19 ਫਰਵਰੀ ਨੂੰ ਪੁੱਛਗਿੱਛ 'ਚ ਹੋਵੇਗੀ ਸ਼ਾਮਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰBeas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ
Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 
Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 
Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ
Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ
Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ
Green Chilli Pickle: ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ, ਬਹੁਤ ਆਸਾਨ ਹੈ ਰੈਸਿਪੀ
Embed widget