ਲਖਨਊ: ਮੁਖਤਾਰ ਅਨਸਾਰੀ ਦੀ ਕਸਟਡੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿੱਠੀ ਲਿਖੀ ਹੈ। ਪੰਜਾਬ ਸਰਕਾਰ ਨੇ ਮੁਖਤਾਰ ਨੂੰ ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਸ਼ਿਫ਼ਟ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਬੰਦੋਬਸਤ ਕਰਨ ਲਈ ਕਿਹਾ ਹੈ, ਤਾਂ ਜੋ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ 8 ਅਪ੍ਰੈਲ ਤੱਕ ਮੁਖਤਾਰ ਅਨਸਾਰੀ ਨੂੰ ਉੱਤਰ ਪ੍ਰਦੇਸ਼ ਸ਼ਿਫ਼ਟ ਕੀਤਾ ਜਾ ਸਕੇ।


ਪੰਜਾਬ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਚਿੱਠੀ ਦੇ ਜਵਾਬ ਵਿੱਚ ਸ਼ਿਫ਼ਟਿੰਗ ਦੇ ਇੰਤਜ਼ਾਮ ਕਰਨ ਲਈ ਕਿਹਾ ਹੈ। ਚਿੱਠੀ ਦੇ ਜਵਾਬ ’ਚ ਸ਼ਿਫ਼ਟਿੰਗ ਦੀ ਵਿਵਸਥਾ ਕਰਦੇ ਸਮੇਂ ਅਨਸਾਰੀ ਦੀਆਂ ਮੈਡੀਕਲ ਰਿਪੋਰਟਾਂ ਦਾ ਧਿਆਨ ਰੱਖਣ ਦੀ ਗੱਲ ਆਖੀ ਗਈ ਹੈ।

ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ

ਉੱਧਰ ਬਾਹੂਬਲੀ ਮੁਖਤਾਰ ਅਨਸਾਰੀ ਨਾਲ ਜੁੜੀ ਇੱਕ ਖ਼ਬਰ ਸਨਿੱਚਰਵਾਰ ਨੂੰ ਸਾਹਮਣੇ ਆਈ ਸੀ। ਇਸ ਮੁਤਾਬਕ ਮੁਖਤਾਰ ਅਨਸਾਰੀ ਨੂੰ ਜ਼ਿਆਦਾ ਦਿਨਾਂ ਤੱਕ ਬਾਂਦਾ ਜੇਲ੍ਹ ’ਚ ਨਹੀਂ ਰੱਖਿਆ ਜਾਵੇਗਾ। ਸੁਰੱਖਿਆ ਕਾਰਣਾਂ ਕਰ ਕੇ ਪੁਲਿਸ ਅਧਿਕਾਰੀ ਮੁਖਤਾਰ ਨੂੰ ਬਾਂਦਾ ਜੇਲ੍ਹ ’ਚ ਰੱਖਣ ਦੇ ਹੱਕ ’ਚ ਨਹੀਂ ਹਨ।

 

ਰਿਪੋਰਟ ਮੁਤਾਬਕ ਬਾਂਦਾ ਜੇਲ੍ਹ ’ਚ ਕੋਈ ਹਾਈ–ਸਕਿਓਰਿਟੀ ਬੈਰਕ ਨਹੀਂ ਹੈ। ਜੇਲ੍ਹ ’ਚ ਹਾਲੇ ਕੋਈ ਸਪੈਸ਼ਲ ਬੈਰਕ ਵੀ ਨਹੀਂ, ਜਿਸ ਵਿੱਚ ਹਾਈ ਪ੍ਰੋਫ਼ਾਈਲ ਅਪਰਾਧੀ ਨੂੰ ਰੱਖਿਆ ਜਾ ਸਕੇ। ਬਾਂਦਾ ਜੇਲ੍ਹ ਵਿੱਚ ਇਸ ਵੇਲੇ ਸਮਰੱਥਾ ਤੋਂ ਦੁੱਗਣੇ ਕੈਦੀ ਬੰਦ ਹਨ।

 

ਇਸ ਤੋਂ ਇਲਾਵਾ ਬਾਂਦਾ ਜੇਲ੍ਹ ’ਚ ਗੰਭੀਰ ਬੀਮਾਰੀਆਂ ਵਾਲੇ ਕੈਦੀਆਂ ਦੇ ਇਲਾਜ ਲਈ ਮਾਹਿਰ ਡਾਕਟਰ ਤੇ ਹਸਪਤਾਲ ਵੀ ਨਹੀਂ ਹਨ। ਬਾਂਦਾ ਜੇਲ੍ਹ ਦੀ ਸਮਰੱਥਾ 566 ਕੈਦੀ ਰੱਖਣ ਦੀ ਹੈ, ਜਦ ਕਿ ਇਸ ਸਮੇਂ ਇੱਥੇ 1,100 ਕੈਦੀ ਬੰਦ ਹਨ।

 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ