ਪੜਚੋਲ ਕਰੋ
Advertisement
ਪੰਜਾਬ ਸਰਕਾਰ ਗੈਰ-ਹਾਜ਼ਰ ਹੈ !
ਚੰਡੀਗੜ੍ਹ: ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਇਸ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ। 'ਏਬੀਪੀ ਸਾਂਝਾ' ਨੇ ਅੱਜ ਸੂਬੇ ਦੇ ਪਾਵਰ ਸੈਂਟਰ ਵਜੋਂ ਜਾਣੀ ਜਾਂਦੀ ਪੰਜਾਬ ਮੁੱਖ ਸਕੱਤਰੇਤ 'ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੋਮਵਾਰ ਦੇ ਦਿਨ ਕਿੰਨੇ ਮੰਤਰੀ ਸਕੱਤਰੇਤ ਵਿੱਚ ਹਨ ਕਿਉਂਕਿ ਪੰਜਾਬ ਭਰ ਤੋਂ ਲੋਕ ਆਪਣੇ ਕੰਮਕਾਰ ਲੈ ਕੇ ਚੰਡੀਗੜ੍ਹ ਪੁੱਜਦੇ ਹਨ।
ਸਭ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਦਫ਼ਤਰ ਵਿੱਚ ਗਏ। ਮੁੱਖ ਮੰਤਰੀ ਦਫ਼ਤਰ ਵਿੱਚ ਨਹੀਂ ਸਨ। ਵੈਸੇ ਉਹ ਸਰਕਾਰ ਬਣਨ ਤੋਂ ਬਾਅਦ ਸਿਰਫ਼ 2-3 ਵਾਰ ਮੁੱਖ ਮੰਤਰੀ ਦਫ਼ਤਰ ਆਏ ਹਨ। ਉਹ ਆਪਣੇ ਘਰੋਂ ਹੀ ਸਰਕਾਰ ਚਲਾਉਂਦੇ ਹਨ। ਉਨ੍ਹਾਂ ਦੇ ਪ੍ਰਿਸੀਪਲ ਚੀਫ ਸਕੱਤਰ ਸੁਰੇਸ਼ ਕੁਮਾਰ ਵੀ ਦਫਤਰ ਵਿੱਚ ਨਹੀਂ ਸਨ। ਉਹ ਕਿਸੇ ਮੀਟਿੰਗ ਵਿੱਚ ਗਏ ਹੋਏ ਸਨ।ਮੁੱਖ ਮੰਤਰੀ ਦਫ਼ਤਰ ਤੋਂ ਬਾਅਦ ਅਸੀਂ ਹਰ ਮੰਤਰੀ ਦੇ ਕਮਰੇ ਤੱਕ ਪਹੰਚ ਕੀਤੀ। ਸਾਰੇ ਮੰਤਰੀਆਂ ਵਿੱਚੋਂ ਸਿਰਫ਼ ਇੱਕ ਮੰਤਰੀ ਹਾਜ਼ਰ ਸੀ ਤੇ ਉਹ ਵੀ ਥੋੜ੍ਹਾ ਸਮਾਂ ਗੁਜ਼ਾਰ ਕੇ ਚਲੇ ਗਏ। ਜੀ, ਸਿਰਫ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਫ਼ਤਰ ਵਿੱਚ ਹਾਜ਼ਰ ਸਨ। ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਉਹ ਵੀ ਨਿਕਲ ਗਏ।
ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਦਫ਼ਤਰ ਤੋਂ ਪਤਾ ਲੱਗਿਆ ਕਿ ਸਾਹਿਬ ਨਹੀਂ ਆਏ। ਉਹ ਵੀ ਦਫਤਰ ਘੱਟ ਆਉਂਦੇ ਹਨ ਤੇ ਕੰਮ ਕੈਂਪ ਆਫ਼ਿਸ ਤੋਂ ਚਲਾਉਂਦੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਗਏ ਹੋਏ ਹਨ। ਵੈਸੇ ਉਹ ਆਪਣੇ 35 ਸੈਕਟਰ ਦੇ ਦਫ਼ਤਰ ਵਿੱਚ ਲਗਾਤਾਰ ਬੈਠਦੇ ਹਨ। ਸਿੱਖਿਆ ਮੰਤਰੀ ਅਰੁਣਾ ਚੌਧਰੀ ਪਿਛਲੇ ਇੱਕ ਹਫਤੇ ਤੋਂ ਦਫਤਰ ਨਹੀਂ ਆਏ। ਪੰਜਾਬ ਦੇ ਬੱਚੇ ਪ੍ਰੇਸ਼ਾਨ ਹਨ ਤੇ ਪਤਾ ਲੱਗਿਆ ਸਿਖਿਆ ਮੰਤਰੀ ਟੂਰ 'ਤੇ ਸਨ।
ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਦਫ਼ਤਰ 'ਚ ਨਹੀਂ ਸਨ। ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਵੀ ਦਫਤਰ 'ਚ ਨਹੀਂ ਸਨ। ਪੁੱਠੇ ਸਿੱਧੇ ਬਿਆਨ ਦੇਣ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਦਫਤਰ ਚੋਂ ਗੈਰਹਾਜ਼ਰ ਸੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਭ ਤੋਂ ਵੱਧ ਅਸੂਲਾਂ ਦੀ ਗੱਲ ਕਰਦੇ ਹਨ ਪਰ ਉਹ ਵੀ ਦਫ਼ਤਰ ਵਿੱਚੋਂ ਗੈਰ ਹਾਜ਼ਰ ਸਨ। ਹੁਣ ਸਵਾਲ ਇਹ ਹੈ ਕਿ ਜੇ ਮੁੱਖ ਮੰਤਰੀ ਤੇ ਮੰਤਰੀ ਸਕੱਤਰੇਤ ਦਫ਼ਤਰ ਨਹੀਂ ਆਉਂਦੇ ਤਾਂ ਕੀ ਅਫ਼ਸਰ ਜਨਤਾ ਦੇ ਕੰਮਾਂ ਨੂੰ ਕਿੰਨੀ ਕੁ ਤਰਜ਼ੀਹ ਦਿੰਦੇ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement