ਪੜਚੋਲ ਕਰੋ

Punjab News: ਪੰਜਾਬ ਨੇ ਮਾਰਿਆ ਵੱਡਾ ਮਾਰਕਾ ! ਬਣਿਆ ਪਹਿਲਾ ਸੂਬਾ, AIF ਵਿੱਚ ਮਾਰੀ ਬਾਜ਼ੀ, ਜਾਣੋ ਕੀ ਹੈ ਖ਼ਾਸ

ਪੰਜਾਬ ਤੋਂ ਇਸ ਸਕੀਮ ਦਾ ਲਾਭ ਲੈਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚ ਪਟਿਆਲਾ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਹਨ। ਤਿੰਨੋ ਜ਼ਿਲ੍ਹਿਆਂ ਵਿੱਚ ਪੂਰੇ ਰਾਜ ਤੋਂ ਮਨਜ਼ੂਰ ਕਰਜ਼ੇ ਦੀ ਰਕਮ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ।

Punjab News: ਪੰਜਾਬ ਨੇ ਕਿਸਾਨਾਂ ਦੀ ਭਲਾਈ ਲਈ ਸਥਾਪਤ ਕੀਤੇ ਗਏ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐਫ) ਤਹਿਤ ਮਾਅਰਕਾ ਮਾਰਦਿਆਂ ਸਭ ਤੋਂ ਵੱਧ ਅਰਜ਼ੀਆਂ ਮਨਜ਼ੂਰ ਕਰਨ ਲਈ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ 'ਤੇ ਵਿਭਾਗ ਦੀ ਟੀਮ ਨੂੰ ਵਧਾਈ ਦਿੰਦਿਆਂ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਦਫ਼ਤਰ ਵਿਖੇ ਪੂਰੀ ਵਿਭਾਗੀ ਟੀਮ ਸਣੇ ਖੇਤੀ ਖੇਤਰ 'ਚ ਨਵੀਨਤਮ ਖੋਜਾਂ ਲਈ ਦੋ ਵਿਗਿਆਨੀਆਂ ਦਾ ਸਨਮਾਨ ਕੀਤਾ।

ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ  ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ ਵਿੱਚ 6040 ਕਰੋੜ ਰੁਪਏ ਦੇ ਪ੍ਰਾਜੈਕਟਾਂ ਲਈ 11,831 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਕਰਜ਼ਾ ਰਾਸ਼ੀ 3430 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ 6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਜਦਕਿ 463 ਕਰੋੜ ਰੁਪਏ ਦੇ ਪ੍ਰਾਜੈਕਟ ਵੈਰੀਫ਼ਿਕੇਸ਼ਨ ਪ੍ਰਕਿਰਿਆ ਅਧੀਨ ਹਨ।

ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਮਨਜ਼ੂਰ ਕੀਤੇ ਗਏ 6854 ਪ੍ਰਾਜੈਕਟਾਂ ਨਾਲ ਪੰਜਾਬ ਭਾਰਤ ਵਿੱਚ ਪਹਿਲੇ ਨੰਬਰ 'ਤੇ ਹੈ ਜਦਕਿ ਮੱਧਪ੍ਰਦੇਸ਼ ਨੇ 6751 ਅਰਜ਼ੀਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਕ੍ਰਮਵਾਰ 4629 ਅਰਜ਼ੀਆਂ, 4569 ਅਰਜ਼ੀਆਂ ਅਤੇ 2777 ਅਰਜ਼ੀਆਂ ਨਾਲ ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਲਾਟ ਕੀਤੇ ਫ਼ੰਡਾਂ ਦੀ ਵਰਤੋਂ ਵਿੱਚ ਪੰਜਾਬ 42.56 ਫ਼ੀਸਦੀ ਫ਼ੰਡਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਤੀਜੇ ਨੰਬਰ 'ਤੇ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਸ ਸਕੀਮ ਦਾ ਲਾਭ ਲੈਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚ ਪਟਿਆਲਾ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਹਨ। ਤਿੰਨੋ ਜ਼ਿਲ੍ਹਿਆਂ ਵਿੱਚ ਪੂਰੇ ਰਾਜ ਤੋਂ ਮਨਜ਼ੂਰ ਕਰਜ਼ੇ ਦੀ ਰਕਮ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ। ਮੰਤਰੀ ਨੇ ਦੱਸਿਆ ਕਿ 30 ਸਤੰਬਰ ਨੂੰ ਸਮਾਪਤ ਹੋਈ ਦੂਜੀ ਵਿੱਤੀ ਤਿਮਾਹੀ ਤੱਕ ਕੁੱਲ 1571 ਕਰੋੜ ਰੁਪਏ ਵੰਡੇ ਗਏ, ਜੋ 30 ਜੂਨ, 2023 ਨੂੰ ਖ਼ਤਮ ਹੋਈ ਪਹਿਲੀ ਤਿਮਾਹੀ ਦੇ ਮੁਕਾਬਲੇ 96.67 ਫ਼ੀਸਦੀ ਵੱਧ ਹੈ।

ਕੈਬਨਿਟ ਮੰਤਰੀ ਵੱਲੋਂ ਇਸ ਸਕੀਮ ਦੇ ਲਾਗੂਕਰਨ ਲਈ ਵਿਭਾਗ ਦੀ ਟੀਮ ਜਿਸ ਵਿੱਚ ਨੋਡਲ ਅਫ਼ਸਰ ਸਹਾਇਕ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਕੇ.ਪੀ.ਐਮ.ਜੀ. (ਪੀ.ਐਮ.ਯੂ.) ਦੀ ਟੀਮ ਵੱਲੋਂ ਸ਼੍ਰੀਮਤੀ ਰਵਦੀਪ ਕੌਰ (ਟੀਮ ਲੀਡਰ), ਯੁਵਰਾਜ ਸਿੰਘ ਔਲਖ, ਮਨੀ ਮਿੱਤਲ ਅਤੇ ਨਿਤਿਆ ਤਿਵਾੜੀ (ਟੀਮ ਮੈਂਬਰ) ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। 

ਦੱਸ ਦੇਈਏ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਸਕੀਮ ਤਹਿਤ ਖੇਤੀ ਤੇ ਬਾਗ਼ਬਾਨੀ ਫ਼ਸਲਾਂ ਦੀ ਕਟਾਈ ਪਿੱਛੋਂ ਪ੍ਰਬੰਧਨ ਅਤੇ ਪ੍ਰਾਇਮਰੀ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਲਾਭਪਾਤਰੀਆਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ 3 ਫ਼ੀਸਦੀ ਵਿਆਜ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਰਜ਼ਿਆਂ ਦੀ ਕ੍ਰੈਡਿਟ ਗਾਰੰਟੀ ਫ਼ੀਸ ਦਾ ਭੁਗਤਾਨ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਏ.ਆਈ.ਐਫ. ਸਕੀਮ ਨੂੰ ਹੋਰ ਸਾਰੀਆਂ ਕੇਂਦਰੀ ਅਤੇ ਰਾਜ ਯੋਜਨਾਵਾਂ ਨਾਲ ਜੋੜਿਆ ਜਾ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
Advertisement
ABP Premium

ਵੀਡੀਓਜ਼

ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਨਵਨਿਯੁਕਤ ਜਥੇਦਾਰ ਦੀ ਹੋਈ ਤਾਜਪੋਸ਼ੀGiyani Harpreet Singh| SGPC ਆਪਣੇ ਕੀਤੇ ਫੈਸਲੇ 'ਤੇ ਹੀ ਘਿਰੀ, ਗਿਆਨੀ ਹਰਪ੍ਰੀਤ ਸਿੰਘ ਦਾ ਦਾਅਵਾ|SGPC|AKALI DALGiyani Harpreet Singh| ਗਿਆਨੀ ਹਰਪ੍ਰੀਤ ਸਿੰਘ ਨੇ ਕਰ ਦਿੱਤਾ ਵੱਡਾ ਐਲਾਨ| Akali Dal | Sri akal Takhat Sahibਇੱਕ ਪਰਿਵਾਰ ਨੂੰ ਬਚਾਉਣ ਲਈ ਪੰਥ ਦਾ ਨੁਕਸਾਨ, ਅਜੇ ਵੀ ਬਾਜ ਆਜੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
Embed widget