(Source: ECI/ABP News/ABP Majha)
Punjab Housing Policy : ਹੁਣ ਕੁਆਰੇ ਨਹੀਂ ਲੈ ਸਕਣਗੇ ਗਰੀਬ ਕੋਟੇ ਦੇ ਮਕਾਨ, ਵਿਧਵਾਵਾਂ ਤੇ ਤਲਾਕਸ਼ੁਦਾ ਕਰ ਸਕਣਗੇ ਅਪਲਾਈ
Punjab Housing Policy: ਪੰਜਾਬ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਕੋਟੇ ਦੇ ਘਰ ਲਈ ਹੁਣ ਸਿਰਫ਼ ਵਿਆਹੇ ਲੋਕ ਹੀ ਯੋਗ ਹੋਣਗੇ। ਯਾਨੀ ਗਰੀਬਾਂ ਲਈ ਬਣੇ ਸਸਤੇ ਘਰ ਅਣਵਿਆਹੇ ਲੋਕ ਨਹੀਂ ਖਰੀਦ ਸਕਣਗੇ। ਵਿਧਵਾਵਾਂ ਤੇ ਤਲਾਕਸ਼ੁਦਾ ਵਿਅਕਤੀ ਵੀ ਇਸ
Punjab Housing Policy: ਪੰਜਾਬ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਕੋਟੇ ਦੇ ਘਰ ਲਈ ਹੁਣ ਸਿਰਫ਼ ਵਿਆਹੇ ਲੋਕ ਹੀ ਯੋਗ ਹੋਣਗੇ। ਯਾਨੀ ਗਰੀਬਾਂ ਲਈ ਬਣੇ ਸਸਤੇ ਘਰ ਅਣਵਿਆਹੇ ਲੋਕ ਨਹੀਂ ਖਰੀਦ ਸਕਣਗੇ। ਵਿਧਵਾਵਾਂ ਤੇ ਤਲਾਕਸ਼ੁਦਾ ਵਿਅਕਤੀ ਵੀ ਇਸ ਲਈ ਅਪਲਾਈ ਕਰ ਸਕਣਗੇ। ਸਿਰਫ਼ ਤਿੰਨ ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਹੀ ESW ਕੋਟੇ ਵਾਲੇ ਘਰਾਂ ਲਈ ਯੋਗ ਹੋਣਗੇ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਨਵੀਂ ਹਾਊਸਿੰਗ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ।
ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਭਾਗ ਨੇ ਨਵੀਂ ਹਾਊਸਿੰਗ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਸਰਕਾਰ ਨੇ ਬੁੱਧਵਾਰ ਨੂੰ ਪ੍ਰਸਤਾਵਿਤ ਨੀਤੀ ਦਾ ਖਰੜਾ ਜਾਰੀ ਕੀਤਾ ਤੇ ਲੋਕਾਂ ਨੂੰ ਕਿਹਾ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ ਇਸ ਸਬੰਧ ਵਿੱਚ ਆਪਣੇ ਸੁਝਾਅ ਦੇਣ। ਇਸ ਤੋਂ ਬਾਅਦ ਨੀਤੀ ਲਾਗੂ ਕੀਤੀ ਜਾਵੇਗੀ। ਪੰਜਾਬ ਸਰਕਾਰ ਦਾ ਉਦੇਸ਼ EWS ਕੋਟੇ ਦੇ ਹਰੇਕ ਲਾਭਪਾਤਰੀ ਨੂੰ ਘਰ ਮੁਹੱਈਆ ਕਰਵਾਉਣਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਜਲਦ ਹੀ ਕੁਝ ਹਾਊਸਿੰਗ ਪ੍ਰੋਜੈਕਟ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਰੱਖੀਆਂ ਇਹ ਸ਼ਰਤਾਂ
ਘੱਟੋ-ਘੱਟ 10 ਸਾਲ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ।
15 ਸਾਲ ਤੱਕ ਅਲਾਟ ਕੀਤੇ ਘਰ ਨੂੰ ਨਹੀਂ ਵੇਚ ਸਕਣਗੇ।
ਕਿਰਾਏ 'ਤੇ ਨਹੀਂ ਦੇ ਸਕਣਗੇ, 3 ਸਾਲਾਂ ਲਈ ਲੀਜ਼ ਨੂੰ ਰੀਨਿਊ ਕਰਨਾ ਹੋਵੇਗਾ।
ਦਿਵਯਾਂਗ ਕੋਟੇ ਦੇ ਲੋਕਾਂ ਨੂੰ ਜ਼ਮੀਨੀ ਮੰਜ਼ਲ ਦੇ ਮਕਾਨ ਦਿੱਤੇ ਜਾਣਗੇ
ਮਕਾਨਾਂ ਦੀ ਕੀਮਤ ਉਸਾਰੀ ਦੇ ਹਿਸਾਬ ਨਾਲ ਸਥਾਨਕ ਇਕਾਈ ਵੱਲੋਂ ਤੈਅ ਕੀਤੀ ਜਾਵੇਗੀ। ਹਰੇਕ EWS ਪਾਰਕੇਟ ਵਿੱਚ 90% ਖੇਤਰ ਘਰਾਂ ਲਈ ਹੋਵੇਗਾ। ਇਹ ਘਰ ਤਿੰਨ ਏਕੜ ਤੋਂ ਵੱਧ ਜਗ੍ਹਾ 'ਤੇ ਨਹੀਂ ਬਣਾਏ ਜਾਣਗੇ। ਦੂਜੇ ਪਾਸੇ, ਹਾਊਸਿੰਗ ਪ੍ਰੋਜੈਕਟ ਵਿੱਚ ਡਿਸਪੈਂਸਰੀ/ਮੁਹੱਲਾ ਕਲੀਨਿਕ ਤੇ ਕਮਿਊਨਿਟੀ ਸੈਂਟਰ ਦੀ ਸਹੂਲਤ ਹੋਵੇਗੀ।
ਪੰਜਾਬ ਸਰਕਾਰ ਲੋੜਵੰਦ ਲੋਕਾਂ ਨੂੰ ਮਕਾਨ ਦੇਣ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਸਬੰਧੀ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਿੱਚ ਬਿਲਡਰਾਂ ਨੂੰ ਪ੍ਰੋਜੈਕਟ ਲਾਉਣ ਲਈ ਨਿਯਮ ਵੀ ਤੈਅ ਕੀਤੇ ਗਏ ਹਨ। ਪੰਜਾਬ ਸਰਕਾਰ ਦਾ ਮਕਾਨ ਉਸਾਰੀ ਵਿਭਾਗ ਹੁਣ ਛੋਟੇ ਸ਼ਹਿਰਾਂ ਵਿੱਚ ਵੀ ਰਿਹਾਇਸ਼ੀ ਕਲੋਨੀਆਂ ਕੱਟਣ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬ ਦੌਰੇ 'ਤੇ ਅਮਿਤ ਸ਼ਾਹ ਅਤੇ ਜੇਪੀ ਨੱਡਾ , 14 ਜੂਨ ਨੂੰ ਹੁਸ਼ਿਆਰਪੁਰ ਅਤੇ 18 ਜੂਨ ਨੂੰ ਗੁਰਦਾਸਪੁਰ 'ਚ ਹੋਵੇਗੀ ਰੈਲੀ
ਇਹ ਵੀ ਪੜ੍ਹੋ : ਪਾਣੀ ਬਚਾਉਣ ਲਈ ਕਿਸਾਨਾਂ ਦੀ ਵੱਡੀ ਪਹਿਲਕਦਮੀ, 33863 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਰਵਾਈ ਰਜਿਸਟ੍ਰੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Iphone ਲਈ ਕਲਿਕ ਕਰੋ