ਪੜਚੋਲ ਕਰੋ

Punjab News: AI ਕੈਮਰਿਆਂ ਨਾਲ ਲੈਸ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ, ਕੈਦੀਆਂ ਦੀ ਹਰ ਹਰਕਤ ਹੋਵੇਗੀ ਰਿਕਾਰਡ, ਅਪ੍ਰੈਲ ਤੱਕ ਪੂਰਾ ਹੋ ਜਾਵੇਗਾ ਇਹ ਪ੍ਰੋਜੈਕਟ

Punjab News: ਪੰਜਾਬ ਵਿੱਚ 26 ਜੇਲ੍ਹਾਂ ਹਨ। ਕੁਝ ਕੇਂਦਰੀ ਜੇਲ੍ਹਾਂ ਵੀ ਹਨ। ਇਨ੍ਹਾਂ 'ਚ ਕਰੀਬ 30 ਹਜ਼ਾਰ ਕੈਦੀ ਹਨ। ਹੁਣ AI ਕੈਮਰੇ ਇਨ੍ਹਾਂ ਜੇਲ੍ਹਾਂ ਦੀ ਨਿਗਰਾਨੀ ਕਰਨਗੇ। ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਕੰਟਰੋਲ ਤੇ ਕਮਾਂਡ ਸੈਂਟਰ ਤੋਂ ਕੀਤੀ ਜਾਵੇਗੀ।

Punjab Jails : ਪੁਲਿਸ ਹੁਣ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਅਤੇ ਸ਼ੱਕੀ ਗਤੀਵਿਧੀਆਂ 'ਤੇ ਸਿੱਧੀ ਨਜ਼ਰ ਰੱਖੇਗੀ। ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਅਲਰਟ ਮਿਲ ਜਾਵੇਗਾ। ਇਸ ਤੋਂ ਬਾਅਦ ਪੁਲਿਸ ਸਮੇਂ ਸਿਰ ਉਸ ਨੂੰ ਰੋਕਣ ਲਈ ਯੋਗ ਕਦਮ ਚੁੱਕ ਸਕੇਗੀ। ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਘੇਰਾ ਮਜ਼ਬੂਤ ਕਰਨ ਲਈ ਇਸ ਪ੍ਰਾਜੈਕਟ ਰਾਹੀਂ ਇਹ ਸੰਭਵ ਹੋਣ ਜਾ ਰਿਹਾ ਹੈ।

ਸੀਸੀਟੀਵੀ ਕੈਮਰੇ ਲਾਉਣ ਦੇ ਪ੍ਰੋਜੈਕਟ 'ਤੇ ਕੰਮ ਸ਼ੁਰੂ

ਇਸ ਦੇ ਤਹਿਤ ਪੁਲਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਲੈਸ ਸੀਸੀਟੀਵੀ ਕੈਮਰੇ ਲਾਉਣ ਦੇ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ, ਜਦਕਿ ਪੁਲਿਸ ਇਸ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਜੇ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਹੈ ਤਾਂ ਇਸ ਨੂੰ ਪੁਲਿਸ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਖ਼ੌਫ਼ਨਾਕ ਕੈਦੀ ਅਤੇ ਗੈਂਗਸਟਰ ਬੰਦ ਹਨ। ਇਨ੍ਹਾਂ 'ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਏਆਈ ਨਾਲ ਲੈਸ ਕੈਮਰੇ ਲਾਉਣ ਦੀ ਬਣਾਈ ਰਣਨੀਤੀ

ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਨਿੱਤ ਦਿਨ ਫੋਨ, ਨਸ਼ੇ ਅਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ ਨੇ ਵੀ ਪੁਲਿਸ ਦੀ ਸਿਰਦਰਦੀ ਵਧਾ ਦਿੱਤੀ ਹੈ। ਅਜਿਹੇ ਵਿੱਚ ਪੁਲਿਸ ਥਿੰਕ ਟੈਂਕ ਨੇ ਏਆਈ ਨਾਲ ਲੈਸ ਕੈਮਰੇ ਲਾਉਣ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ, ਉਨ੍ਹਾਂ ਸੂਬਿਆਂ ਦੇ ਮਾਡਲਾਂ ਦਾ ਵੀ ਅਧਿਐਨ ਕੀਤਾ ਗਿਆ ਜੋ ਇਸ ਪ੍ਰਣਾਲੀ ਨਾਲ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਦੇ ਤਹਿਤ ਜੇ ਮਨਾਹੀ ਵਾਲੇ ਖੇਤਰ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਅਣਚਾਹੀ ਗਤੀਵਿਧੀ ਜਾਂ ਹਰਕਤ ਹੁੰਦੀ ਹੈ, ਖਾਸ ਤੌਰ 'ਤੇ ਰਾਤ ਦੇ ਸਮੇਂ, ਤਾਂ ਕੈਮਰਾ ਉਸ ਨੂੰ ਨੋਟਿਸ ਕਰੇਗਾ ਅਤੇ ਬੀਪ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ।

ਜੇਲ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਥਾਂ ਤੋਂ ਜਾ ਸਕਦਾ ਹੈ ਵੇਖਿਆ 

ਜੇਲ੍ਹ ਵਿੱਚ ਲੱਗੇ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਲਈ ਕੰਟਰੋਲ ਐਂਡ ਕਮਾਂਡ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇੱਥੇ ਸਾਰੀਆਂ ਜੇਲ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਥਾਂ ਤੋਂ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਲ੍ਹ 'ਚ ਇਕ ਵਰਚੁਅਲ ਦੀਵਾਰ ਬਣਾਈ ਜਾਵੇਗੀ, ਜਿਸ 'ਤੇ ਹਰ ਚੀਜ਼ ਦਿਖਾਈ ਦੇਵੇਗੀ। ਅਧਿਕਾਰੀਆਂ ਮੁਤਾਬਕ ਇਸ ਪ੍ਰਾਜੈਕਟ ਵਿੱਚ ਕੰਮ ਕਰਨ ਵਾਲੀ ਕੰਪਨੀ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੇਗੀ। ਸੂਬੇ ਵਿੱਚ 26 ਜੇਲ੍ਹਾਂ ਹਨ। ਇਨ੍ਹਾਂ 'ਚ ਕਰੀਬ 30 ਹਜ਼ਾਰ ਕੈਦੀ ਹਨ। ਇਹਨਾਂ ਵਿੱਚੋਂ ਕੁਝ ਕੇਂਦਰੀ ਜੇਲ੍ਹਾਂ ਵੀ ਹਨ।

ਇਹ ਹੈ ਇਨ੍ਹਾਂ ਕੈਮਰਿਆਂ ਦੀ ਖਾਸੀਅਤ 

ਸੂਬੇ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਹਾਲਾਂਕਿ, ਹਾਲ ਹੀ ਦੀਆਂ ਗਤੀਵਿਧੀਆਂ ਕਾਰਨ, ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਕੈਮਰੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਧਾਰਨ ਕੈਮਰਿਆਂ 'ਚ ਰਾਤ ਨੂੰ ਰੌਸ਼ਨੀ ਹੋਣ 'ਤੇ ਰਿਕਾਰਡਿੰਗ ਖਰਾਬ ਹੋ ਜਾਂਦੀ ਹੈ, ਜਦਕਿ ਇਹ ਕੈਮਰੇ ਮੂਵਮੈਂਟ ਦੇ ਹਿਸਾਬ ਨਾਲ ਕੰਮ ਕਰਦੇ ਹਨ। ਵਾਹਨ ਨੰਬਰ ਅਤੇ ਚਿਹਰਿਆਂ ਨੂੰ ਤੁਰੰਤ ਪਛਾਣ ਸਕਦਾ ਹੈ ਅਤੇ ਫੋਨ 'ਤੇ ਅਲਰਟ ਦੇਣ ਦੇ ਵੀ ਸਮਰੱਥ ਹੈ। ਇਸ ਤੋਂ ਇਲਾਵਾ ਹਰਕਤ ਦਾ ਪਤਾ ਲਗਾਉਣ 'ਚ ਸਮਰੱਥ ਹੈ। ਇਹ ਆਵਾਜ਼ਾਂ ਅਤੇ ਹੋਰ ਚੀਜ਼ਾਂ ਨੂੰ ਕੈਪਚਰ ਕਰਨ ਵਿੱਚ ਵੀ ਸਮਰੱਥ ਵੀ ਹੈ।

ਟਾਪ ਹੈਡਲਾਈਨ

Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
Embed widget