ਪੜਚੋਲ ਕਰੋ

ਜੇ ਨਾ ਵੰਡਿਆ ਜਾਂਦਾ ਪੰਜਾਬ ਤਾਂ ਅੱਜ ਦਿੱਲੀ ਦੂਰ ਨਹੀਂ ਸੀ....ਵੰਡ ਦੇ ਜ਼ਖ਼ਮ ਫਿਰ ਤਰੋਤਾਜ਼ਾ

ਅੱਜ ਹਰਿਆਣਾ ਕਿਸਾਨ ਅੰਦੋਲਨ 'ਚ ਵੱਡਾ ਅੜਿੱਕਾ ਬਣ ਬੈਠਾ ਹੈ ਜੋ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ। ਪੰਜਾਬ 'ਚੋਂ ਹੀ ਨਿੱਕਲਿਆ ਹਰਿਆਣਾ ਅੱਜ ਪੰਜਾਬੀਆਂ ਨੂੰ ਅੱਖਾਂ ਦਿਖਾ ਰਿਹਾ ਹੈ ਤੇ ਆਕੜ ਕੇ ਖੜਾ ਹੈ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬੀਆਂ ਨੇ ਹਮੇਸ਼ਾਂ ਹਰ ਲੜਾਈ ਹਰ ਅੰਦੋਲਨ 'ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ 'ਚ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਗੂੰਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਹੈ। ਅਖਬਾਰਾਂ ਦੇ ਪੰਨੇ, ਟੀਵੀ ਚੈਨਲਾਂ ਦੇ ਪ੍ਰੋਗਰਾਮ ਤੇ ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਚਰਚਾ ਪੰਜਾਬ ਦੇ ਅੰਨਦਾਤਾ ਦੀ ਹੈ। ਪੰਜਾਬੀਆਂ ਦੇ ਹੌਸਲੇ ਏਨੇ ਬੁਲੰਦ ਕਿ ਜਦੋਂ ਆਪਣੇ ਸੂਬੇ 'ਚ ਬੈਠਿਆਂ ਦੀ ਗੱਲ ਕੇਂਦਰ ਨੇ ਅਣਸੁਣੀ ਕੀਤੀ ਤਾਂ ਇਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ।

ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਜੋ ਮਿੱਥੇ ਸਮੇਂ 'ਤੇ ਮੁਕੰਮਲ ਹੋ ਗਈਆਂ। ਠੰਢ, ਮੀਂਹ ਹਰ ਔਕੜ ਨੂੰ ਨਜ਼ਰ ਅੰਦਾਜ਼ ਕਰਦਿਆਂ ਔਰਤਾਂ ਸਣੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ ਪਰ ਇਸ ਦਰਮਿਆਨ ਕਿਸਾਨਾਂ ਦੇ ਰਾਹ 'ਚ ਅੜਿੱਕਾ ਬਣਿਆ ਹਰਿਆਣਾ। ਜਿਸ ਨੇ ਪੰਜਾਬ ਨੂੰ ਵਾਰ-ਵਾਰ ਵੰਡੇ ਜਾਣ ਦੇ ਜ਼ਖ਼ਮ ਇੱਕ ਵਾਰ ਫਿਰ ਤਰੋਤਾਜ਼ਾ ਕਰ ਦਿੱਤੇ। ਕਿਉਂਕਿ ਜੇਕਰ ਪੰਜਾਬ ਦੀ ਵੰਡ 1966 'ਚ ਨਾ ਹੋਈ ਹੁੰਦੀ ਤਾਂ ਅੱਜ ਪੰਜਾਬੀਆਂ ਲਈ ਦਿੱਲੀ ਏਨੀ ਦੂਰ ਨਾ ਹੁੰਦੀ।

ਅੱਜ ਹਰਿਆਣਾ ਕਿਸਾਨ ਅੰਦੋਲਨ 'ਚ ਵੱਡਾ ਅੜਿੱਕਾ ਬਣ ਬੈਠਾ ਹੈ ਜੋ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ। ਪੰਜਾਬ 'ਚੋਂ ਹੀ ਨਿੱਕਲਿਆ ਹਰਿਆਣਾ ਅੱਜ ਪੰਜਾਬੀਆਂ ਨੂੰ ਅੱਖਾਂ ਦਿਖਾ ਰਿਹਾ ਹੈ ਤੇ ਆਕੜ ਕੇ ਖੜਾ ਹੈ ਪਰ ਸ਼ਾਇਦ ਹਰਿਆਣਾ ਇਹ ਨਹੀਂ ਜਾਣਦਾ ਕਿ ਪੰਜਾਬ ਨੇ ਬੇਨਤੀ ਤਾਂ ਹਰ ਲੋੜਵੰਦ ਦੀ ਸਵੀਕਾਰ ਕੀਤੀ ਪਰ ਆਕੜ ਤਾਂ ਵੱਡੇ-ਵੱਡਿਆਂ ਦੀ ਨਹੀਂ ਮੰਨੀ ਤੇ ਆਕੜ ਭੰਨਣੀ ਪੰਜਾਬੀ ਬਾਖੂਬੀ ਜਾਣਦੇ ਹਨ।

ਅੱਜ 26 ਨਵੰਬਰ ਹੈ ਤੇ ਅੱਜ ਉਹ ਇਤਿਹਾਸ ਰਚਿਆ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਇਸ ਇਤਿਹਾਸ 'ਚ ਹਰਿਆਣਾ ਆਪਣਾ ਨਾਂਅ ਉਨ੍ਹਾਂ 'ਚ ਦਰਜ ਕਰਾਵੇਗਾ ਜੋ ਸਭ ਕੁਝ ਲੈਕੇ ਵੀ  ਅਹਿਸਾਨ ਫਰਾਮੋਸ਼ ਹੋ ਜਾਂਦੇ ਹਨ। ਕਿਉਂਕਿ ਹਰਿਆਣੇ ਦੀ ਧਰਤੀ, ਪਾਣੀ ਸਭ ਪੰਜਾਬ ਨੇ ਆਪਣੀ ਹਿੱਕ 'ਚੋਂ ਕੱਢ ਕੇ ਦਿੱਤਾ ਹੈ।

ਕਦੋਂ-ਕਦੋਂ ਵੰਡਿਆਂ ਗਿਆ ਪੰਜਾਬ

ਦੇਸ਼ ਦੀ ਵੰਡ ਇੱਕ ਵਾਰ ਹੋਈ ਪਰ ਪੰਜਾਬ ਦੇ ਟੋਟੇ ਕਈ ਵਾਰ ਹੋਏ। ਸੰਨ 1947 'ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਭਾਰਤ-ਪਾਕਿਸਤਾਨ 'ਚ ਵੰਡਿਆ ਗਿਆ। ਉਸ ਵੇਲੇ ਪੰਜ-ਆਬਾਂ ਦੀ ਧਰਤੀ ਪੰਜਾਬ ਦੇ ਦੋ ਟੋਟੇ ਹੋ ਗਏ। ਇਹ ਉਹ ਸਮਾਂ ਸੀ ਜਦੋਂ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਵੱਲ ਚਲਾ ਗਿਆ। ਦੁਨੀਆਂ 'ਚ ਦੋ ਪੰਜਾਬ, 'ਲਹਿੰਦਾ ਪੰਜਾਬ' ਪਾਕਿਸਤਾਨ ਤੇ 'ਚੜ੍ਹਦਾ ਪੰਜਾਬ' ਭਾਰਤ 'ਚ ਵੱਸ ਗਏ।

ਪੰਜਾਬ ਸੱਭਿਆਚਾਰਕ ਮੁਲਕ ਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ ਸਰਜ਼ਮੀਨ ਦਾ ਨਾਂ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਕਈ ਵਾਰ ਟੋਟੇ ਹੋਏ, ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਦੁਖਾਂਤ ਸੀ। ਪੰਜਾਬ ਦੀ ਵੰਡ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਇਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਉਠੀ।

ਪੰਜਾਬ ਨਾਲ ਇੱਕ ਵਾਰ ਫਿਰ ਜੱਗੋਂ ਤੇਰ੍ਹਵੀਂ ਹੋਈ ਤੇ ਪੰਜਾਬੀ ਸੂਬੇ ਦਾ 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤੇ ਸਿਰਫ਼ 35 ਫ਼ੀਸਦੀ ਇਲਾਕਾ ਪੰਜਾਬ ਨੂੰ ਦਿੱਤਾ ਗਿਆ ਸੀ। ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਖੇਤਰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ। ਆਖਰ ਪਹਿਲੀ ਨਵੰਬਰ, 1966 ਨੂੰ ਆਧੁਨਿਕ ਪੰਜਾਬ ਹੋਂਦ 'ਚ ਆਇਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Menstrual Leave: ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Menstrual Leave: ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Embed widget