ਕੈਪਟਨ ਅਮਰਿੰਦਰ ਹਾਕੀ ਨਾਲ ਖੇਡਣਗੇ ਸਿਆਸੀ ਗੇਂਦ, ਕੀ ਕਰ ਪਾਉਣਗੇ ਗੋਲ? ਜਾਂ...
ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਨੂੰ ਹਾਕੀ ਸਟਿੱਕ ਅਤੇ ਬਾਲ ਦਾ ਚੋਣ ਨਿਸ਼ਾਨ ਦਿੱਤਾ ਹੈ।
ਚੰਡੀਗੜ੍ਹ: ਚੋਣ ਕਮਿਸ਼ਨ (Election Commission) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਨੂੰ ਹਾਕੀ ਸਟਿੱਕ ਅਤੇ ਬਾਲ ਦਾ ਚੋਣ ਨਿਸ਼ਾਨ ਦਿੱਤਾ ਹੈ।
ਪੰਜਾਬ ਲੋਕ ਕਾਂਗਰਸ ਨੇ ਟਵਿੱਟਰ 'ਚ ਜਾਣਕਾਰੀ ਸਾਂਝੀ ਕਰਦੇ ਲਿਖਿਆ, "ਬਸ ਹੁਣ ਗੋਲ ਕਰਨਾ ਬਾਕੀ ਹੈ
"
Happy to inform that Punjab Lok Congress has received it's Party Symbol - Hockey Stick and Ball.#Bas_Hun_Goal_Krna_Baki 🏑 pic.twitter.com/7nv0Nv0XNX
— Punjab Lok Congress (@plcpunjab) January 10, 2022
ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ।ਪੰਜਾਬ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ।14 ਫਰਵਰੀ ਨੂੰ ਪੰਜਾਬ 'ਚ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ।ਕੋਰੋਨਾ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੂੰ 15 ਜਨਵਰੀ ਤੱਕ ਕਿਸੇ ਵੀ ਰੈਲੀ, ਰੋਡ ਸ਼ੋਅ ਆਦਿ ਤੋਂ ਮਨਾਹੀ ਹੈ।
ਪੰਜਾਬ ਵਿੱਚ ਚੋਣਾਂ ਦੇ ਐਲਾਨ ਮਗਰੋਂ ਤਮਾਮ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣ ਲਈ ਤਿਆਰ ਬਰ ਤਿਆਰ ਹਨ।ਅਜਿਹੇ 'ਚ ਹੁਣ ਵੇਖਣਾ ਇਹ ਹੋਏਗਾ ਕਿ ਕਾਂਗਰਸ ਛੱਡ ਆਪਣੀ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੀ ਕਮਾਲ ਕਰਦੇ ਹਨ।ਉਹ ਚੋਣ ਨਿਸ਼ਾਨ ਵਜੋਂ ਮਿਲੀ ਇਸ ਹਾਕੀ ਨਾਲ ਗੋਲ ਕਰ ਪਾਉਣਗੇ ਜਾਂ ਨਹੀਂ 10 ਮਾਰਚ ਨੂੰ ਸਾਫ ਹੋ ਜਾਏਗਾ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :