Punjab Bike Blast: ਜਲਾਲਾਬਾਦ 'ਚ ਬਾਈਕ ਧਮਾਕਾ ਆਮ ਨਹੀਂ! ਕਿਲੋਮੀਟਰ ਤੱਕ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਉਹ ਵਿਅਕਤੀ ਪੀਐਨਬੀ ਬੈਂਕ ਕੋਲ ਪਹੁੰਚਿਆ, ਉਸ ਦਾ ਮੋਟਰਸਾਈਕਲ ਬਲਾਸਟ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਆਦਮੀ ਦੇ ਹੱਥ ਵਿੱਚ ਕੇਲਿਆਂ ਨਾਲ ਭਰਿਆ ਬੈਗ ਸੀ।
ਜਲਾਲਾਬਾਦ: ਬੀਤੀ ਰਾਤ ਪੰਜਾਬ ਦੇ ਜਲਾਲਾਬਾਦ ਵਿੱਚ ਬਾਈਕ ਬਲਾਸਟ ਦੀ ਘਟਨਾ ਆਮ ਨਹੀਂ ਦੱਸੀ ਜਾ ਰਹੀ। ਇਹ ਜਾਣਕਾਰੀ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੂਬੇ ਦੀ ਫੌਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਘਟਨਾ ਵਿੱਚ ਵਾਹਨ ਚਲਾ ਰਹੇ ਇੱਕ 22 ਸਾਲਾ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਫਾਜ਼ਿਲਕਾ ਦੇ ਐਸਐਸਪੀ ਦੀਪਕ ਹਿਲੌਰੀ ਨੇ ਜਲਾਲਾਬਾਦ ਵਿੱਚ ਵਾਪਰੀ ਘਟਨਾ ਬਾਰੇ ਕਿਹਾ ਕਿ ਸ਼ੱਕੀ ਧਮਾਕਾ ਆਮ ਨਹੀਂ ਹੈ। ਉਨ੍ਹਾਂ ਕਿਹਾ, “ਅਸੀਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੇ ਹਾਂ। ਛੇਤੀ ਹੀ ਧਮਾਕੇ ਦੇ ਕਾਰਨਾਂ ਦੇ ਸਿੱਟੇ 'ਤੇ ਪਹੁੰਚਾਂਗੇ।" ਨਿਊਜ਼ ਏਜੰਸੀ ਏਐਨਆਈ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ 22 ਸਾਲਾ ਨੌਜਵਾਨ ਘਟਨਾ ਦੇ ਸਮੇਂ ਆਪਣੇ ਰਿਸ਼ਤੇਦਾਰ ਦੇ ਘਰ ਤੋਂ ਵਾਪਸ ਆ ਰਿਹਾ ਸੀ। ਬੁੱਧਵਾਰ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਵਾਹਨ ਦੇ ਪੈਟਰੋਲ ਟੈਂਕ ਵਿੱਚ ਧਮਾਕਾ ਹੋਇਆ।
Punjab: A biker was seriously injured after a blast in his bike's fuel tank in Jalalabad last evening
— ANI (@ANI) September 15, 2021
"Prima facie, it does look like a bomb blast. It seems the fuel tank of the bike caught fire. Forensic experts will ascertain the exact cause of the explosion,"a policeman said pic.twitter.com/Y6sy30jvhX
ਦੱਸ ਦਈਏ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਈਕ 'ਤੇ ਸਵਾਰ ਵਿਅਕਤੀ 10 ਫੁੱਟ ਤੱਕ ਉਛਲਿਆ ਤੇ ਬਾਈਕ ਦੇ ਪਰਖਚੇ ਉੱਡ ਗਏ। ਰਿਪੋਰਟਾਂ ਮੁਤਾਬਕ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਧਮਾਕਾ ਬਾਈਕ ਦੇ ਪੈਟਰੋਲ ਟੈਂਕ ਵਿੱਚ ਅੱਗ ਲੱਗਣ ਕਾਰਨ ਹੋਇਆ ਹੈ। ਉਂਝ ਲੋਕਾਂ ਦਾ ਕਹਿਣਾ ਹੈ ਤਿ ਬਾਈਕ ਬਗੈਰ ਨੰਬਰ ਦੇ ਸੀ ਜਿਸ ਕਰਕੇ ਸ਼ੱਕ ਦੀ ਸਥਿਤੀ ਹੋਰ ਵਧ ਗਈ ਹੈ, ਇਸ ਲਈ ਜਾਂਚ ਏਜੰਸੀਆਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।
ਏਜੰਸੀ ਮੁਤਾਬਕ ਪੁਲਿਸ ਨੇ ਕਿਹਾ ਸੀ, “ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਭਰਾ ਦਾ ਇੱਕ ਰਿਸ਼ਤੇਦਾਰ ਵੀ ਇੱਕ ਵੱਖਰੀ ਗੱਡੀ ਵਿੱਚ ਉਸਦੇ ਨਾਲ ਜਾ ਰਿਹਾ ਸੀ, ਪਰ ਘਟਨਾ ਦੇ ਤੁਰੰਤ ਬਾਅਦ ਉਹ ਗਾਇਬ ਹੋ ਗਿਆ ਤੇ ਉਸ ਦੀ ਕਾਰ ਘਟਨਾ ਸਥਾਨ 'ਤੇ ਬੁਰੀ ਹਾਲਤ ਵਿੱਚ ਮਿਲੀ।“
ਫੋਰੈਂਸਿੰਗ ਟੀਮ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਏਜੰਸੀ ਨੇ ਇੱਕ ਪੁਲਿਸ ਕਰਮਚਾਰੀ ਦੇ ਹਵਾਲੇ ਨਾਲ ਕਿਹਾ, “ਪਹਿਲੀ ਨਜ਼ਰ ਵਿੱਚ ਇਹ ਬੰਬ ਧਮਾਕੇ ਵਰਗਾ ਲੱਗਦਾ ਹੈ। ਅਜਿਹਾ ਲਗਦਾ ਹੈ ਕਿ ਸਾਈਕਲ ਦੇ ਫਿਊਲ ਟੈਂਕ ਨੂੰ ਅੱਗ ਲੱਗੀ। ਫੋਰੈਂਸਿਕ ਮਾਹਰ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣਗੇ।"
ਇਹ ਵੀ ਪੜ੍ਹੋ: Farmers Protest: ਕਿਸਾਨ ਮਹਾਪੰਚਾਇਤ ਨੇ ਉਡਾਈ ਬੀਜੇਪੀ ਦੀ ਨੀਂਦ, ਚੋਣਾਂ ਜਿੱਤਣ ਲਈ ਘੜੀ ਨਵੀਂ ਯੋਜਨਾ, 2 ਮਹੀਨੇ ਚੱਲੇਗੀ ਮੁਹਿੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904