![ABP Premium](https://cdn.abplive.com/imagebank/Premium-ad-Icon.png)
ਵੇਖੋ ਨਗਰ ਨਿਗਮ ਤੇ ਨਗਰ ਕੌਂਸਲ ਦੇ ਹੁਣ ਤੱਕ ਐਲਾਨ ਨਤੀਜੇ
Punjab Municipal Election 2021: ਪੰਜਾਬ 'ਚ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਹੁਣ ਤਕ ਕਾਂਗਰਸ ਪਹਿਲੇ ਨੰਬਰ 'ਤੇ ਜਾ ਰਹੀ ਹੈ।
![ਵੇਖੋ ਨਗਰ ਨਿਗਮ ਤੇ ਨਗਰ ਕੌਂਸਲ ਦੇ ਹੁਣ ਤੱਕ ਐਲਾਨ ਨਤੀਜੇ Punjab Municipal Election 2021 announced Results ਵੇਖੋ ਨਗਰ ਨਿਗਮ ਤੇ ਨਗਰ ਕੌਂਸਲ ਦੇ ਹੁਣ ਤੱਕ ਐਲਾਨ ਨਤੀਜੇ](https://feeds.abplive.com/onecms/images/uploaded-images/2021/02/17/5545604b8c6de67267305cbb488ca944_original.jpg?impolicy=abp_cdn&imwidth=1200&height=675)
ਤਲਵੰਡੀ ਭਾਈ: ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਐਲਾਨ ਗਏ ਹਨ। ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। ਜਦਕਿ ਵਾਰਡ 4, 6 ਤੇ 12 ਤੋਂ ਅਕਾਲੀ ਦਲ ਤੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਅਬੋਹਰ ਨਗਰ ਨਿਗਮ: ਕਾਂਗਰਸ ਪਾਰਟੀ ਦੇ 50 'ਚੋਂ 49 ਉਮੀਦਵਾਰ ਜਿੱਤੇ, ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪਈ ਹੈ।
ਨਗਰ ਪੰਚਾਇਤ ਖਮਾਣੋਂ: 13 ਵਾਰਡਾਂ 'ਚੋਂ 6 'ਤੇ ਕਾਂਗਰਸ, 5 'ਤੇ ਆਜ਼ਾਦ, 1 'ਤੇ ਅਕਾਲੀ ਦਲ ਬਾਦਲ ਤੇ 1 ਵਾਰਡ 'ਤੇ ਬਸਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਫ਼ਤਿਹਗੜ੍ਹ ਚੂੜੀਆਂ: ਫ਼ਤਿਹਗੜ੍ਹ ਚੂੜੀਆਂ ਦੇ 6 ਵਾਰਡਾਂ 'ਚੋਂ 5 'ਤੇ ਕਾਂਗਰਸ ਤੇ 1 'ਤੇ ਅਕਾਲੀ ਦਲ ਜੇਤੂ।
ਗਿੱਦੜਬਾਹ: ਕੁੱਲ੍ਹ 19 ਵਾਰਡਾਂ ਵਿੱਚੋਂ ਕਾਂਗਰਸ ਨੇ 18 ਜਿੱਤੇ, ਇੱਕ ਆਜ਼ਾਦ ਦੇ ਹਿੱਸੇ, ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।
ਨਗਰ ਪੰਚਾਇਤ ਰਮਦਾਸ: ਕਾਂਗਰਸ-8, ਅਕਾਲੀ ਦਲ-3 ਜੇਤੂ।
ਅਜਨਾਲਾ: ਅਕਾਲੀ ਦਲ-8 ਤੇ ਕਾਂਗਰਸ-7 ਵਾਰਡਾਂ 'ਚ ਜੇਤੂ।
ਮਜੀਠਾ: ਅਕਾਲੀ ਦਲ-10, ਕਾਂਗਰਸ-2 ਤੇ ਆਜ਼ਾਦ-1 ਜੇਤੂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)